HOME ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਤੇ ਰਿਲੀਜ਼ ਹੋਵੇਗੀ ਬੱਚਿਆਂ ਦੇ...

ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਤੇ ਰਿਲੀਜ਼ ਹੋਵੇਗੀ ਬੱਚਿਆਂ ਦੇ ਪ੍ਰੇਰਨਾ ਸਰੋਤ ਕ੍ਰਾਂਤੀਕਾਰੀ ਸਤਿਗੁਰੂ ਰਵਿਦਾਸ ਮਹਾਰਾਜ ਜੀ

2

ਬੰਗਾ  (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਦਿਹਾੜੇ ਤੇ ਅਨੇਕਾਂ ਪੁਸਤਕਾਂ ਦੇ ਰਚੇਤਾ, ਬਹੁਜਨ ਚਿੰਤਕ ਪ੍ਰਸਿਧ ਲੇਖਕ ਤੇ ਗੀਤਕਾਰ ਰਾਜੇਸ਼ ਭਬਿਆਣਾ ਆਪਣੀ ਨਵੀਂ ਪੁਸਤਕ “ਬੱਚਿਆਂ ਦੇ ਪ੍ਰੇਰਨਾ ਸਰੋਤ ਕ੍ਰਾਂਤੀਕਾਰੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਲੈ ਕੇ ਹਾਜ਼ਰ ਹੋ ਰਿਹਾ ਹੈ। ਇਹ ਪੁਸਤਕ ਛੋਟੇ ਬੱਚਿਆਂ ਨੂੰ ਮਿਸ਼ਨ ਨਾਲ ਜੋੜਨ ਲਈ ਤਿਆਰ ਕੀਤੀ ਗਈ ਹੈ। ਇਹ ਪੁਸਤਕ ਜਿੱਥੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਬੇਗ਼ਮਪੁਰੇ ਦੇ ਫਲਸਫੇ ਤੋਂ ਜਾਣੂ ਕਰਵਾਉਂਦੀ ਹੈ ਉੱਥੇ ਹੀ ਆਪਸੀ ਪਿਆਰ ਸਾਂਝੀਵਾਲਤਾ ਅਤੇ ਭਾਈਚਾਰਕ ਸਾਂਝ ਦਾ ਸੁਨੇਹਾ ਵੀ ਦਿੰਦੀ ਹੈ । ਪੁਸਤਕ ਵਿੱਚ ਲੇਖਕ ਨੇ ਵਹਿਮਾਂ ਭਰਮਾਂ ਪਖੰਡਾਂ ਨੂੰ ਸਿਰੇ ਤੋਂ ਨਕਾਰਿਆ ਹੈ । ਬੱਚਿਆਂ ਦੇ ਪ੍ਰੇਰਨਾ ਸਰੋਤ ਕ੍ਰਾਂਤੀਕਾਰੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਹਰ ਇਨਸਾਨ ਨੂੰ ਜਾਤ-ਪਾਤ, ਊਚ-ਨੀਚ, ਭੇਦ -ਭਾਵ ਤੋਂ ਉੱਪਰ ਉੱਠ ਕੇ ਇਨਸਾਨੀਅਤ ਵਾਲਾ ਜੀਵਨ ਬਤੀਤ ਕਰਨਾ ਸਿਖਾਉਂਦੇ ਹਨ ਇਹ ਪੁਸਤਕ ਮਾਨਵਤਾਵਾਦੀ ਸੋਚ ਅਤੇ ਜਨ ਜਾਗ੍ਰਿਤੀ ਦਾ ਹੋਕਾ ਲਾਉਂਦੀ ਹੈ। ਪੁਸਤਕ ਦੀ ਜ਼ਰੂਰਤ ਨੂੰ ਸਮਝਦਿਆਂ ਸ਼੍ਰੀ ਗੁਰੂ ਰਵਿਦਾਸ ਸਭਾ ਗਰੀਸ ਨੈਸ਼ਨਲ ਗੁਰੂ ਘਰ ਕਰੋਪੀ ਦੀ ਸ‌ੰਗਤ ਵਲੋਂ ਇਸ ਪੁਸਤਕ ਨੂੰ ਛਪਵਾਉਣ ਦੀ ਸੇਵਾ ਨਿਭਾਈ ਗਈ ਹੈ। ਉਮੀਦ ਹੈ ਲੇਖਕ ਦੀਆਂ ਪਹਿਲੀਆਂ ਪੁਸਤਕਾਂ ਵਾਂਗ ਇਹ ਪੁਸਤਕ ਵੀ ਅਮਿੱਟ ਛਾਪ ਛੱਡੇਗੀ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀਆਂ ਜਾਇਜ਼ ਮੰਗਾਂ ਮੰਨੀਆਂ ਜਾਣ–ਡਾ ਅੰਮ੍ਰਿਤ ਲਾਲ ਫਰਾਲਾ
Next articleਗਣਤੰਤਰ ਦਿਵਸ ਜ਼ਿਲ੍ਹਾ ਪੱਧਰੀ ਸਮਾਗਮ ਦੀਆਂ ਤਿਆਰੀਆਂ ਨੂੰ ਲੈ ਕੇ ਪ੍ਰਸ਼ਾਸਨ ਸਰਗਰਮ – ਆਸ਼ਿਕਾ ਜੈਨ