HOME ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿਸਟ੍ਰੇਸ਼ਨ ਨੰਬਰ 295 ਲੋਕਾਂ ਦੇ ਮਾੜੇ ਚੰਗੇ ਵਕਤ...

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿਸਟ੍ਰੇਸ਼ਨ ਨੰਬਰ 295 ਲੋਕਾਂ ਦੇ ਮਾੜੇ ਚੰਗੇ ਵਕਤ ਵਿੱਚ ਨਾਲ ਖੜ੍ਹਨ ਵਾਲੀ ਜਥੇਬੰਦੀ ਹੈ:- ਡਾਕਟਰ ਪ੍ਰੇਮ ਸਲੋਹ, ਡਾਕਟਰ ਬਲਕਾਰ ਕਟਾਰੀਆ, ਡਾਕਟਰ ਮੰਗਤ ਰਾਏ।

ਬਲਾਚੌਰ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿਸਟ੍ਰੇਸ਼ਨ ਨੰਬਰ 295 ਬਲਾਕ ਬਲਾਚੌਰ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਡਾਕਟਰ ਮੰਗਤ ਰਾਏ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਵਿੱਚ ਸੂਬਾ ਚੇਅਰਮੈਨ ਡਾਕਟਰ ਪ੍ਰੇਮ ਸਲੋਹ ਅਤੇ ਜ਼ਿਲ੍ਹਾ ਪ੍ਰਧਾਨ ਡਾਕਟਰ ਬਲਕਾਰ ਕਟਾਰੀਆ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਮੀਟਿੰਗ ਵਿੱਚ ਐਸੋਸੀਏਸ਼ਨ ਨੂੰ ਪੇਸ਼ ਆ ਰਹੀਆਂ ਮੁਸਕਲਾਂ ਤੇ ਵਿਚਾਰ ਚਰਚਾ ਕੀਤੀ ਗਈ। ਸੂਬਾ ਚੇਅਰਮੈਨ ਡਾਕਟਰ ਪ੍ਰੇਮ ਸਲੋਹ, ਜ਼ਿਲ੍ਹਾ ਪ੍ਰਧਾਨ ਡਾਕਟਰ ਬਲਕਾਰ ਕਟਾਰੀਆ ਅਤੇ ਬਲਾਕ ਬਲਾਚੌਰ ਦੇ ਪ੍ਰਧਾਨ ਡਾਕਟਰ ਮੰਗਤ ਰਾਏ ਨੇ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿਸਟ੍ਰੇਸ਼ਨ ਨੰਬਰ 295 ਕੋਈ ਧਾਰਮਿਕ ਜਾਂ ਰਾਜਨੀਤਕ ਜਥੇਬੰਦੀ ਨਹੀਂ ਹੈ ਬਲਕਿ ਇੱਕ ਕਿੱਤੇ ਨੂੰ ਬਚਾਉਣ ਲਈ ਸੰਘਰਸ਼ ਕਰਨ ਦੇ ਨਾਲ ਨਾਲ ਲੋਕਾਂ ਦੇ ਮਾੜੇ ਚੰਗੇ ਵਕਤ ਵਿੱਚ ਉਨ੍ਹਾਂ ਦੇ ਹਰ ਤਕਲੀਫ਼ ਉਨ੍ਹਾਂ ਦੇ ਨਾਲ ਖੜ੍ਹਨ ਵਾਲੀ ਜਥੇਬੰਦੀ ਹੈ। ਜਿਸ ਦੀ ਤਾਜ਼ਾ ਮਿਸਾਲ ਜਦੋਂ ਦੇ ਪੰਜਾਬ ਵਿੱਚ ਹੜ੍ਹ ਆਏ ਹਨ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਐਸੋਸੀਏਸ਼ਨ ਵਲੋਂ ਫ਼੍ਰੀ ਮੈਡੀਕਲ ਕੈਂਪ ਆਯੋਜਿਤ ਕਰਕੇ ਲਗਭਗ 20 ਦਿਨਾਂ ਤੋਂ ਹੜ ਪੀੜਤਾਂ ਨੂੰ ਫ਼੍ਰੀ ਮੈਡੀਕਲ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਸੂਬਾ ਪ੍ਰਧਾਨ ਡਾਕਟਰ ਜਸਵਿੰਦਰ ਸਿੰਘ ਕਾਲਖ਼ ਅਤੇ ਸਮੁੱਚੀ ਸੂਬਾ ਕਮੇਟੀ ਦੀ ਅਗਵਾਈ ਵਿੱਚ ਜਿੱਥੇ ਜਥੇਬੰਦੀ ਆਪਣੇ ਮੈਂਬਰਾਂ ਦੀਆਂ ਕਲੀਨਿਕਾਂ ਦੀ ਰਾਖੀ ਲਈ ਬਚਨਬੱਧ ਹੈ ਉੱਥੇ ਹੀ ਸਮਾਜ ਲਈ ਭਲਾਈ ਦੇ ਕੰਮਾਂ ਵਿੱਚ ਮੋਹਰੀ ਰੋਲ ਅਦਾ ਕਰਦੀ ਹੈ। ਇਸ ਵਕਤ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲਗਭਗ ਦਸ ਥਾਵਾਂ ਤੇ ਲਗਾਤਾਰ ਫ਼੍ਰੀ ਮੈਡੀਕਲ ਕੈਂਪ ਲਗਾਕੇ ਮੈਡੀਕਲ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਸੂਬਾ ਚੇਅਰਮੈਨ ਡਾਕਟਰ ਪ੍ਰੇਮ ਸਲੋਹ ਅਤੇ ਜ਼ਿਲ੍ਹਾ ਪ੍ਰਧਾਨ ਡਾਕਟਰ ਬਲਕਾਰ ਕਟਾਰੀਆ ਵਲੋਂ ਬਲਾਕ ਬਲਾਚੌਰ ਦੇ ਮੈਂਬਰਾਂ ਨੂੰ ਐਸੋਸੀਏਸ਼ਨ ਦੇ ਨਵੇਂ ਬਣੇ ਡਿਜ਼ੀਟਲ ਸਰਟੀਫਿਕੇਟ,ਆਈ ਕਾਰਡ, ਲੋਗੋ ਅਤੇ ਡਿਜ਼ੀਟਲ ਫਲੈਕਸ ਬੋਰਡ ਵੰਡੇ ਗਏ। ਬਲਾਕ ਪ੍ਰਧਾਨ ਡਾਕਟਰ ਮੰਗਤ ਰਾਏ ਅਤੇ ਸਮੂਹ ਮੈਂਬਰਾਂ ਵਲੋਂ ਸੂਬਾ ਚੇਅਰਮੈਨ ਡਾਕਟਰ ਪ੍ਰੇਮ ਸਲੋਹ ਅਤੇ ਜ਼ਿਲ੍ਹਾ ਪ੍ਰਧਾਨ ਡਾਕਟਰ ਬਲਕਾਰ ਕਟਾਰੀਆ ਦਾ ਸਨਮਾਨ ਕੀਤਾ ਗਿਆ। ਇਸ ਸਮੇਂ ਬਲਾਕ ਕੈਸ਼ੀਅਰ ਡਾਕਟਰ ਸੁਰਿੰਦਰ ਕੁਮਾਰ ਟੌਂਸਾ,ਉਪ ਪ੍ਰਧਾਨ ਡਾਕਟਰ ਰਣਧੀਰ ਸਿੰਘ, ਜ਼ਿਲ੍ਹਾ ਮੈਂਬਰ ਡਾਕਟਰ ਗੁਰਨਾਮ ਸਿੰਘ, ਲੇਡੀਜ਼ ਡਾਕਟਰ ਮੈਡਮ ਸੰਦੀਪ ਕੌਰ, ਡਾਕਟਰ ਸੁਰਿੰਦਰ ਬੇਗੋਵਾਲ, ਡਾਕਟਰ ਪਵਨ ਟੌਂਸਾ, ਡਾਕਟਰ ਨਰੇਸ਼ ਕੁਮਾਰ, ਡਾਕਟਰ ਭੁਪਿੰਦਰ ਸਿੰਘ, ਡਾਕਟਰ ਦਵਿੰਦਰ ਸੈਣੀ, ਡਾਕਟਰ ਸੁਰਜੀਤ ਚੀਮਾ, ਡਾਕਟਰ ਅਮਜ਼ਦ ਅਲੀ, ਡਾਕਟਰ ਸੰਜੀਵ ਕੁਮਾਰ ਅਤੇ ਡਾਕਟਰ ਰਾਜੇਸ਼ ਕੁਮਾਰ ਆਦਿ ਮੈਂਬਰ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਅੰਬਰਾਂ ਤੇ ਟੁਣਕਾਰ
Next articleਚਾਰਲੀ ਕਿਰਕ ਕਤਲ ਕੇਸ: ਹਮਲਾਵਰ ਨੂੰ ਕਾਲਜ ਦੀ ਛੱਤ ਤੋਂ ਛਾਲ ਮਾਰਦੇ ਹੋਏ ਅਤੇ ਭੱਜਦੇ ਦੇਖਿਆ ਗਿਆ, FBI ਨੇ $1 ਲੱਖ ਦਾ ਇਨਾਮ ਰੱਖਿਆ