HOME ਅੰਬਰਾਂ ਤੇ ਟੁਣਕਾਰ

ਅੰਬਰਾਂ ਤੇ ਟੁਣਕਾਰ

1
ਜਸਵੰਤ ਕੌਰ ਕੰਗ ਬੈਂਸ

(ਸਮਾਜ ਵੀਕਲੀ) 

ਮੈਂ ਮਾਂ ਬੋਲੀ ਮੇਰੇ ਦੇਸ਼ ਦੀ,
ਮੇਰੀ ਅੰਬਰਾਂ ਤੇ ਟੁਣਕਾਰ ।
ਚੰਦ ਸੂਰਜ ਮੈਨੂੰ ਪਿਆਰਦੇ,
ਸਦਾ ਹੀ ਕਰਨ ਸਤਿਕਾਰ।
ਸਦੀਆਂ ਨੇ ਸਭ ਜਾਣਦੀਆਂ,
ਕਿੰਨਾ ਉੱਚਾ ਮੇਰਾ ਕਿਰਦਾਰ।

ਮੈਂ ਮਾਂ ਬੋਲੀ ਮੇਰੇ ਦੇਸ਼ ਦੀ,
ਮੇਰੀ ਅੰਬਰਾਂ ਤੇ ਟੁਣਕਾਰ ।

ਮੈਨੂੰ ਸਾਂਭਿਆ ਸੰਤ ਫ਼ਕੀਰਾਂ ਨੇ,
ਗੁਰੂਆਂ ਦਾ ਕੀਤਾ ਮੈਂ ਦੀਦਾਰ।
ਚਾਰੇ ਰੁੱਤਾਂ ਨੇ ਸਿਰ ਝੁਕਾਉਂਦੀਆਂ,
ਆਖਣ ਤੂੰ ਏ ਸਾਡੀ ਪਾਲਣਹਾਰ।

ਮੈਂ ਮਾਂ ਬੋਲੀ ਮੇਰੇ ਦੇਸ਼ ਦੀ,
ਮੇਰੀ ਅੰਬਰਾਂ ਤੇ ਟੁਣਕਾਰ ।

ਵੇਲਾਂ, ਫੁੱਲ, ਬੂਟੇ ਨੇ ਹਨ ਵੰਡਦੇ,
ਮੇਰੇ ਹਰ ਪਾਸੇ ਆ ਗੁਲਜ਼ਾਰ।
ਰਾਤਾਂ ਦੇ ਤਾਰੇ ਵੀ ਨੇ ਮੈਨੂੰ ਦੱਸਦੇ,
ਗੂੰਜੇ ਮੇਰੀ ਅੰਬਰਾਂ ਤੇ ਘੁੰਮਕਾਰ।

ਮੈਂ ਮਾਂ ਬੋਲੀ ਮੇਰੇ ਦੇਸ਼ ਦੀ,
ਮੇਰੀ ਅੰਬਰਾਂ ਤੇ ਟੁਣਕਾਰ ।

ਪ੍ਰਦੇਸਾਂ ਵਿੱਚ ਮੈਨੂੰ ਸਾਭੀਂ ਬੈਠੇ ਨੇ,
ਆਪਣੀ ਬੁੱਕਲ਼ ਵਿੱਚ ਸਰਦਾਰ।
ਚਾਨਣੀਆਂ ਰਾਤਾਂ ਨੇ ਕਹਿੰਦੀਆਂ,
ਜਾਗਣ ਦੁਨੀਆਂ ‘ਚ ਪਹਿਰੇਦਾਰ।

ਮੈਂ ਮਾਂ ਬੋਲੀ ਮੇਰੇ ਦੇਸ਼ ਦੀ,
ਮੇਰੀ ਅੰਬਰਾਂ ਤੇ ਟੁਣਕਾਰ।

ਜਸਵੰਤ ਕੌਰ ਕੰਗ ਬੈਂਸ
ਲੈਸਟਰ ਯੂ ਕੇ

Previous articleਸੀਪੀ ਰਾਧਾਕ੍ਰਿਸ਼ਨਨ ਨੇ ਉਪ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ, ਅਸਤੀਫ਼ੇ ਤੋਂ ਬਾਅਦ ਪਹਿਲੀ ਵਾਰ ਜਗਦੀਪ ਧਨਖੜ ਨਜ਼ਰ ਆਏ
Next articleਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿਸਟ੍ਰੇਸ਼ਨ ਨੰਬਰ 295 ਲੋਕਾਂ ਦੇ ਮਾੜੇ ਚੰਗੇ ਵਕਤ ਵਿੱਚ ਨਾਲ ਖੜ੍ਹਨ ਵਾਲੀ ਜਥੇਬੰਦੀ ਹੈ:- ਡਾਕਟਰ ਪ੍ਰੇਮ ਸਲੋਹ, ਡਾਕਟਰ ਬਲਕਾਰ ਕਟਾਰੀਆ, ਡਾਕਟਰ ਮੰਗਤ ਰਾਏ।