HOME ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਬਲਾਕ ਬਹਿਰਾਮ ਦੀ ਮੀਟਿੰਗ ਹੋਈ ਬਹਿਰਾਮ

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਬਲਾਕ ਬਹਿਰਾਮ ਦੀ ਮੀਟਿੰਗ ਹੋਈ ਬਹਿਰਾਮ

ਬੰਗਾ   (ਸਮਾਜ ਵੀਕਲੀ)   ( ਚਰਨਜੀਤ ਸੱਲ੍ਹਾਂ ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ ਨੰ 295 ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਕ ਬਹਿਰਾਮ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਡਾ ਜਤਿੰਦਰ ਸਹਿਗਲ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੀ ਰਿਹਾਇਸ਼ ਪਿੰਡ ਲੰਗੇਰੀ ਵਿਖੇ ਹੋਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਮੀਟਿੰਗ ਬਾਬਾ ਸ਼੍ਰੀ ਚੰਦ ਜੀ ਦੇ ਪ੍ਰਕਾਸ਼ ਪੁਰਬ ਅਤੇ ਟੀਚਰਜ਼ ਡੇਅ ਨੂੰ ਸਮਰਪਿਤ ਕੀਤੀ ਅਤੇ ਕਿਹਾ ਕਿ ਸਾਨੂੰ ਮਹਾਂਪੁਰਖਾਂ ਦੀਆਂ ਸਿੱਖਿਆਵਾਂ ਤੇ ਚੱਲ ਕੇ ਸਮਾਜ ਸੇਵਾ ਵਿਚ ਹਿੱਸਾ ਪਾਉਣਾ ਚਾਹੀਦਾ ਹੈ। ਇਸ ਮੌਕੇ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਹਾਜਰ ਹੋਏ ਜ਼ਿਲ੍ਹਾ ਪ੍ਰਧਾਨ ਡਾ ਬਲਕਾਰ ਕਟਾਰੀਆ ਨੇ ਹੜ੍ਹ ਵਾਲੇ ਪਿੰਡਾਂ ਵਿੱਚ ਐਸੋਸੀਏਸ਼ਨ ਵੱਲੋਂ ਚੱਲ ਫਰੀ ਮੈਡੀਕਲ ਕੈਂਪਾਂ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਇਹ ਬਹੁਤ ਵੱਡੀ ਤ੍ਰਾਸਦੀ ਹੈ ਸਾਨੂੰ ਸਾਰਿਆਂ ਨੂੰ ਇਨ੍ਹਾਂ ਫਰੀ ਮੈਡੀਕਲ ਕੈਂਪਾ ਵਿਚ ਤਨ ਮਨ ਧਨ ਨਾਲ ਸੇਵਾ ਕਰਨੀ ਚਾਹੀਦੀ ਹੈ ਉਨ੍ਹਾਂ ਜਾਣਕਾਰੀ ਦਿੱਤੀ ਕੀਰਾ , ਫਤੇਵਾਲ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਚੱਲ ਰਹੇ ਕੈਂਪਾ ਵਿਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰੈਕਟੀਸ਼ਨਰਜ਼ 6 ਸਤੰਬਰ ਨੂੰ ਸੇਵਾ ਨਿਭਾਅ ਰਹੇ ਹਨ। ਇਸ ਮੌਕੇ ਲਿਬਾਸਾਂ ਹਸਪਤਾਲ ਨਵਾਂ ਸ਼ਹਿਰ ਦੇ ਪੇਟ ਦੀਆਂ ਬਿਮਾਰੀਆਂ ਦੇ ਮਾਹਿਰ ਡਾ ਸੁਨੀਲ ਗਰਗ ਨੇ ਪੇਟ ਦੇ ਰੋਗਾਂ ਅਤੇ ਉਹਨਾਂ ਦੇ ਇਲਾਜ ਸੰਬੰਧੀ ਜਾਣਕਾਰੀ ਦਿੱਤੀ। ਅਖੀਰ ਵਿਚ ਬਲਾਕ ਦੇ ਸਾਰੇ ਮੈਂਬਰਾਂ ਨੂੰ ਨਵੇਂ ਬਣੇ ਆਈ ਕਾਰਡ, ਸਰਟੀਫਿਕੇਟ ਅਤੇ ਫਲੈਕਸ ਬੋਰਡ ਵੰਡੇ ਗਏ। ਇਸ ਮੌਕੇ ਡਾ ਜਗਦੀਸ਼ ਬੰਗੜ, ਡਾ ਹੁਸਨ ਲਾਲ, ਡਾ ਸਤਵਿੰਦਰ ਜੀਤ, ਡਾ ਸਤਨਾਮ ਜੌਹਲ, ਡਾ ਅਸ਼ੋਕ ਮੁਕੰਦਪੁਰ, ਡਾ ਸੁਖਵਿੰਦਰ ਮੰਢਾਲੀ, ਡਾ ਵਿਜੈ ਮੇਹਲੀ, ਡਾ ਸੁਰਿੰਦਰ ਪਾਲ, ਡਾ ਜੋਤੀ, ਡਾ ਗੁਲਸ਼ਨ, ਡਾ ਗੁਲਜ਼ਾਰ, ਡਾ ਪਰਮਜੀਤ, ਡਾ ਸੋਮ ਲਾਲ, ਡਾ ਰਜਿੰਦਰ ਸੋਧੀ, ਡਾ ਬਲਕਾਰ ਚੱਕ ਬਿਲਗਾ, ਡਾ ਰੋਹਿਤ, ਡਾ ਸੰਜੈ ਕਪਿਲ, ਡਾ ਪਰਮਜੀਤ ਜੰਡਿਆਲੀ , ਡਾ ਰਛਪਾਲ ਗੁਲਾਬਗੜੀਆ, ਡਾ ਊਸ਼ਾ ਦੇਵੀ, ਡਾ ਰਵੀ, ਡਾ ਸੰਨੀ, ਡਾ ਰਜਿੰਦਰ, ਡਾ ਕੁਲਦੀਪ ਕੁਮਾਰ, ਡਾ ਦਵਿੰਦਰ, ਡਾ ਵਿੱਕੀ ਕੁਮਾਰ, ਡਾ ਹਰਦੀਪ ਕੁਮਾਰ ਸਰਹਾਲਾ ਰਾਣੂਆ ਆਦਿ ਡਾਕਟਰ ਸ਼ਾਮਿਲ ਹੋਏ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਰਕਾਰ ਤੋਂ ਮੰਗ ਕੀਤੀ ਕਿ ਮਜ਼ਦੂਰਾਂ ਅਤੇ ਕਿਸਾਨਾਂ ਦੀ ਹਾਲਤ ਵੱਲ ਦੇਖਦਿਆਂ ਇਨ੍ਹਾਂ ਨੂੰ ਸਹਾਇਤਾ ਦਿੱਤੀ ਜਾਵੇ –ਪ੍ਰਵੀਨ ਬੰਗਾ
Next articleਬਹੁਜਨ ਸਮਾਜ ਪਾਰਟੀ ਦੇ ਅਣਖੀ ਲੋਕਾਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ –ਕਰੀਮਪੁਰੀ