ਮਾਲੇਰਕੋਟਲਾ- (ਸਮਾਜ ਵੀਕਲੀ) (ਕੁਲਵੰਤ ਸਿੰਘ ਮੁਹਾਲੀ) ਪ੍ਰੈਸ ਨੂੰ ਜਾਣਕਾਰੀ ਦਿੰਦਿਆ ਹਰਜਿੰਦਰ ਸਿੰਘ ਖੰਨਾ ਨੇ ਦੱਸਿਆ ਕਿ ਸਾਰਥਿਕ ਸੋਚ ਗਵਾਂਢੀ ਗਰੁੱਪ ਕਰਤਾਰ ਨਗਰ ਖੰਨਾ ਦੀ ਮਹੀਨਾਵਾਰੀ ਮੀਟਿੰਗ ਸਰਦਾਰ ਗੁਰਬਚਨ ਸਿੰਘ ਫੌਜੀ ਦੇ ਗ੍ਰਹਿ ਵਿਖੇ ਹੋਈ। ਮੀਟਿੰਗ ਵਿੱਚ ਮਾਰਚ ਮਹੀਨੇ ਦੇ ਇਤਿਹਾਸਕ, ਧਾਰਮਿਕ ਪੱਖ ਦੇ ਦਿਨਾਂ ਸੰਬੰਧੀ ਚਰਚਾ ਹੋਈ। ਮੈਡਮ ਸੁਭਾਸ਼ ਰਾਣੀ ਨੇ ਦੇਸੀ ਨਵੇ ਸਾਲ ਦੀ ਸ਼ੁਰੂਆਤ ਤੇ ਆਪਣੇ ਵਿਚਾਰ ਪ੍ਰਗਟ ਕੀਤੇ।ਦਿੱਲੀ ਫਤਿਹ ਦਿਵਸ ਉਪਰ ਮੈਂਬਰਾਂ ਨੇ ਆਪੋ ਆਪਣੇ ਵਿਚਾਰਾਂ ਤੋਂ ਜਾਣੂ ਕਰਵਾਇਆ। ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੀ ਕੁਰਬਾਨੀ ਦਿਵਸ 23 ਮਾਰਚ ਦੇ ਸੰਬੰਧ ਵਿੱਚ ਬੱਚਿਆ ਨੂੰ ਜਾਣੂ ਕਰਵਾਇਆ ਗਿਆ। ਹਰਜਿੰਦਰ ਸਿੰਘ ਖੰਨਾ ਨੇ ਕਿਹਾ ਕਿ ਅੱਜ ਦੇ ਸਮੇ ਵਿੱਚ ਸਾਡੇ ਗੋਰਵਮਈ ਇਤਿਹਾਸ ਤੋ ਬੱਚਿਆ ਨੂੰ ਸੇਧ ਲੈਣ ਦੀ ਲੋੜ ਹੈ।ਜੇਕਰ ਅਸੀ ਬੱਚਿਆ ਅਤੇ ਨੌਜਵਾਨਾਂ ਨੂੰ ਇਤਿਹਾਸਕ ਅਤੇ ਸਮਾਜ ਵਿੱਚ ਵਧੀਆ ਜੀਵਨ ਜਿਊਣ ਦੀ ਜਾਂਚ ਸਿਖਾਈਏ,ਤਾਂ ਜੋ ਚੰਗੇ ਇਨਸਾਨ ਦੀ ਜਿੰਦਗੀ ਬਤੀਤ ਕਰਨ। ਇਸ ਗਰੁੱਪ ਦਾ ਮਕਸਦ ਹੀ ਇਹ ਹੈ ਕਿ ਅਸੀਂ ਸੱਭਿਅਕ ਸਮਾਜ ਪੈਦਾ ਕਰ ਸਮਾਜ ਨੂੰ ਦਰਪੇਸ਼ ਮੁਸ਼ਕਿਲਾਂ ਦਾ ਹੱਲ ਰਲਮਿਲ ਕੇ ਕਰ ਸਕੀਏ।ਮੀਟਿੰਗ ਵਿੱਚ ਸਾਮਿਲ ਮੈਂਬਰਾਂ ਅਤੇ ਬੱਚਿਆ ਲਈ ਚਾਹ ਪਾਣੀ ਦਾ ਪ੍ਰਬੰਧ ਵੀ ਕੀਤਾ ਗਿਆ। ਮੀਟਿੰਗ ਵਿੱਚ ਬਲਵੰਤ ਸਿੰਘ ਮੈਨੇਜਰ, ਜਗਪਾਲ ਸਿੰਘ, ਹਰਿੰਦਰ ਸਿੰਘ, ਹਰਕੀਰਤ ਸਿੰਘ, ਗੁਰਬਚਨ ਸਿੰਘ, ਪਰਮਜੀਤ ਕੌਰ, ਗੁਰਮੀਤ ਕੌਰ, ਗੁਰਵਿੰਦਰ ਕੌਰ, ਸੰਦੀਪ ਕੌਰ, ਬਲਵੀਰ ਕੌਰ, ਸੁਖਦੀਪ ਕੌਰ, ਤਰਨਪ੍ਰੀਤ ਕੌਰ, ਰੁਪਿੰਦਰ ਕੌਰ, ਹਰਬੰਸ ਕੌਰ, ਸੋਨੀ,ਸਵੀਤਾ ਰਾਣੀ,ਵਰਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਸੀਰਤ,ਜੱਸ,ਕੀਰਤ ਭਵ, ਬਲਵਿੰਦਰ ਕੌਰ, ਲੱਡੂ,ਮਨੂੰ ਆਦਿ ਹਾਜਰ ਸਨ।ਹਰਜਿੰਦਰ ਸਿੰਘ ਖੰਨਾ ਸੰਪਰਕ 6280589127
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



