HOME ਮਹਰੂਮ ਲੋਕ ਗਾਇਕ ਕਰਤਾਰ ਰਮਲਾ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਸੱਭਿਆਚਾਰ...

ਮਹਰੂਮ ਲੋਕ ਗਾਇਕ ਕਰਤਾਰ ਰਮਲਾ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਸੱਭਿਆਚਾਰ ਮੇਲਾ 18 ਮਾਰਚ ਨੂੰ ਕਰਵਾਇਆ ਜਾਵੇਗਾ :- ਲੋਕ ਗਾਇਕ ਰਾਣਾ ਕੰਮੇਆਣਾ 

1
ਫ਼ਰੀਦਕੋਟ    (ਸਮਾਜ ਵੀਕਲੀ)   (ਸ਼ਿਵਨਾਥ) ਦੇਸ਼ ਵਿਦੇਸ਼ ਵਿੱਚ ਆਪਣੀ ਖੂਬਸੂਰਤ ਬੁਲੰਦ ਆਵਾਜ ਨਾਲ ਪ੍ਰਸਿੱਧੀ ਖੱਟ ਚੁੱਕੇ , ਮਹਰੂਮ ਲੋਕ ਗਾਇਕ ਕਰਤਾਰ ਰਮਲਾ ਜੀ , ਜਿੰਨਾ ਦੇ ਅਨੇਕਾਂ ਮਕਬੂਲ ਡਿਊਟ ਤੇ ਸਿੰਗਲ ਟਰੈਕ ਅੱਜ ਵੀ ਸੰਗੀਤਕ ਪ੍ਰੇਮੀਆ ਵੱਲੋ ਬੇਹੱਦ ਪਸੰਦ ਕੀਤੇ ਜਾਂਦੇ ਹਨ, ਜਿਵੇਂ ਕਿ ‘ਸੁਪਨਾ ਹੋ ਗਈ ਪਾਲੀਏ’, ਬਾਪੂ ਦਾ ਖੂੰਡਾ,ਮੇਰੇ ਦਿਲ ਵਿਚ ਤੂੰ, ਕਹਿੰਦੀ ਮੇਰਾ ਸਿਰ ਦੁਖਦਾ ਆਦਿ ਗੀਤ ਸਰੋਤਿਆ ਦੀ ਪਹਿਲੀ ਪਸੰਦ ਬਣੇ ਤੇ ਆਪਣੀ ਅਮਿੱਟ ਛਾਪ ਛੱਡ ਗਏ। ਮਹਰੂਮ ਲੋਕ ਗਾਇਕ ਕਰਤਾਰ ਰਮਲਾ ਜੀ ਨਾਲ ਬਹੁਤ ਸਾਰੀਆਂ ਸੁਰੀਲੀਆਂ ਲੋਕ ਗਾਇਕਾਂਵਾਂ ਨੇ ਗਾ ਕੇ ਮਾਣ ਮਹਿਸੂਸ ਕੀਤਾ। ਭਾਵੇ ਓਹ ਸਾਨੂੰ ਹਮੇਸ਼ਾ ਲਈ ਅਲਵਿਦਾ ਕਹਿ, ਪਰ ਫਿਰ ਵੀ ਓਨਾਂ ਲਈ ਅਥਾਹ ਪਿਆਰ ਮੁਹੱਬਤ ਲੋਕਾਂ ਦੇ ਦਿਲਾਂ ਵਿੱਚ ਹੈ, ਓਨਾਂ ਦੇ ਚਾਹੁਣ ਵਾਲਿਆ ਵੱਲੋ ਓਨਾਂ ਦੀ ਯਾਦ ਨੂੰ ਤਾਜਾ ਰੱਖਣ ਲਈ ਕਈ ਥਾਂਈ ਸੱਭਿਆਚਾਰਕ ਮੇਲੇ ਕਰਵਾਏ ਜਾਂਦੇ ਹਨ। ਏਸੇ ਲੜੀ ਤਹਿਤ ਓਨਾਂ ਦੇ ਜੱਦੀ ਸ਼ਹਿਰ ਫ਼ਰੀਦਕੋਟ ਦੀ ਦਾਣਾ ਮੰਡੀ ਵਿਖੇ , ਓਨਾਂ ਨਿੱਘੀ ਯਾਦ ਨੂੰ ਸਮਰਪਿਤ ਸੱਭਿਆਚਾਰ ਮੇਲਾ 18 ਮਾਰਚ ਦਿਨ ਬੁੱਧਵਾਰ ਕਰਵਾਇਆ ਜਾ ਰਿਹਾ ਹੈ।ਇਸ ਮੇਲੇ ਪ੍ਰਬੰਧ ‘ਮੇਲਾ ਪ੍ਰਬੰਧਕ ਕਮੇਟੀ’ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ।ਇਸ ਮੇਲੇ ਦੇ ਸਰਪ੍ਰਸਤ ਲੋਕ ਗਾਇਕਾ ਨਵਜੋਤ ਰਾਣੀ ਤੇ ਲੋਕ ਗਾਇਕ ਰਾਣਾ ਕੰਮੇਆਣਾ ਨੇ ਪ੍ਰੈੱਸ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬ ਦੇ ਸੁਰੀਲੇ ਤੇ ਚਰਚਿਤ ਲੋਕ ਗਾਇਕ ਮੁਹੰਮਦ ਸਦੀਕ ਤੇ ਸੁਖਜੀਤ ਕੌਰ, ਭਿੰਦੇ ਸਾਹ ਰਾਜੋਵਾਲੀਆਂ, ਐਸ ਕੌਰ,ਕੁਲਵਿੰਦਰ ਕੰਵਲ ਤੇ ਸਪਨਾ ਕੰਵਲ , ਹਰਿੰਦਰ ਸੰਧੂ ਤੇ ਅਮਨ ਧਾਲੀਵਾਲ, ਬਲਦੇਵ ਲਹਿਰੀ ਤੇ ਪੂਜਾ ਮਣੀ, ਬੀ ਐਸ ਭੱਟੀ ਤੇ ਜਸ਼ਨਮੀਤ, ਬਲਵਿੰਦਰ ਬੱਬੀ ਤੇ ਕੌਰ ਪੂਜਾ,ਰਾਜਾ ਮਰਖਈ ਤੇ ਦੀਪ ਕਿਰਨ, ਮੈਡੀਂ ਕਾਲੜਾ, ਪੰਮਾ ਸਾਹਿਰ, ਹਰਪ੍ਰੀਤ ਵਿੱਕੀ ਤੇ ਜਸਪ੍ਰੀਤ ਜੱਸੀ , ਐਸ ਐਸ ਲੱਧੀ, ਮਨਪ੍ਰੀਤ ਮਨੀ, ਰਾਣਾ ਕੰਮੇਆਣਾ, ਮਿਸ ਕਮਲ, ਨਵੀ ਰਕਬਾ, ਸੰਜੂ ਸਹੋਤਾ ਤੋ ਇਲਾਵਾ ਮੰਚ ਸੰਚਾਲਕ ਸੁਖਜੀਤ ਕੌਰ ਗਰਚਾ ਆਪਣੀ ਬਾਕਮਾਲ ਖੂਬਸੂਰਤ ਸ਼ਾਇਰੀ ਨਾਲ ਰੰਗ ਬੰਨਣਗੇ ਅਤੇ ਇਸ ਸਮੇ ਮਹਰੂਮ ਲੋਕ ਗਾਇਕ ਕਰਤਾਰ ਰਮਲਾ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾਵੇਗੀ । ਇਸ ਮੇਲੇ ਦਾ ਜਗਦੇਵ ਟਹਿਣਾ ਜੀ ਤੇ ਓਨਾਂ ਦੀ ਟੀਮ ਵੱਲੋ “ਮੇਲਾ ਟੀ.ਵੀ ਚੈਨਲ” ਤੇ ਲਾਈਵ ਟੈਲੀਕਾਸਟ ਕੀਤਾ ਜਾਵੇਗਾ। ਮੇਲਾ ਪ੍ਰਬੰਧਕ ਕਮੇਟੀ ਤੇ ਮੇਲਾ ਸਰਪ੍ਰਸਤ ਲੋਕ ਗਾਇਕਾ ਨਵਜੋਤ ਰਾਣੀ ਤੇ ਪ੍ਰਧਾਨ ਜਰਨੈਲ ਸਿੰਘ ਭੋਡੀਪੁਰਾ ਵੱਲੋ ਇਲਾਕਾ ਨਿਵਾਸੀਆਂ ਤੇ ਸੰਗੀਤਕ ਪ੍ਰੇਮੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਓਹ ਵੱਡੀ ਗਿਣਤੀ ਵਿਚ ਪਹੁੰਚ ਕੇ ਸਭਿਆਚਾਰ ਮੇਲੇ ਦਾ ਅਨੰਦ ਮਾਣਨ ਅਤੇ ਰੌਣਕ ਨੂੰ ਵਧਾਉਣ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleTalk First, Shoot Later: How India’s Diplomacy Is Winning Where Trump’s Gunboats Are Failing
Next article‘ਸਾਰਥਿਕ ਸੋਚ ਗਵਾਂਢੀ’ ਗਰੁੱਪ ਕਰਤਾਰ ਨਗਰ ਖੰਨਾ ਵੱਲੋਂ