(ਸਮਾਜ ਵੀਕਲੀ)
ਇਹ ਦੁਨੀਆਂ ਮਤਲਬਖੋਰਾਂ ਦੀ,
ਸੱਭ ਆਪਣਾ ਮਤਲਬ ਕੱਢਦੇ ਨੇ।
ਸੁੱਖ ਵੇਲੇ ਸਾਥੀ ਬਹੁਤ ਬਣਦੇ,
ਪੈ ਜਾਂਦੀ ਬਿਪਤਾ ਛੱਡਦੇ ਨੇ।
ਇਹ ਦੁਨੀਆਂ ਤਾਂ ਦੋ ਮੂਹੀਂ ਏ,
ਦਾਤੀ ਦੇ ਦੰਦੇ ਇੱਕ ਪਾਸੇ।
ਲੱਗੀ ਦੂਜੇ ਦੇ ਅੱਗ ਬਸੰਰਤ ਦਿਸੇ, ਖੜ੍ਹ ਦੂਰੋਂ ਦੇਖਦੇ ਨੇ ਤਮਾਸ਼ੇ।
ਲੱਗੀ ਦਾ ਸੇਕ ਆਵੇ ਡਾਹਡਾ
ਅੱਖੀਆਂ ਚੋਂ ਹੰਝੂ ਵਗਦੇ ਨੇ
ਇਹ ਦੁਨੀਆਂ,,,,,,
ਦੌਰ ਚੱਲਦਾ ਭੈੜਾ ਕਲਯੁੱਗ ਦਾ,
ਮੂੰਹ ਦੇ ਮਿੱਠੇ ਦਿਲ ਦੇ ਕਾਫਿਰ ਨੇ।
ਪਿਆਲੀ ਦੀ ਸਾਂਝ ਨਿਭਾਉਂਦੇ ਨੇ,
ਚੱਲਦੀ ਗੱਡੀ ਦੇ ਮੁਸਾਫ਼ਿਰ ਨੇ।
ਕੋਲ਼ ਪੈਸਾ ਤਾਂ ਭਰਮਾਰ ਯਾਰਾਂ ਦੀ
ਉਝ ਤਾਂ ਸਾਰੇ ਟਲਦੇ ਨੇ
ਇਹ ਦੁਨੀਆਂ,,,,,,,,
ਨਾ ਕੀਤੇ ਗੁਣ ਦਾ ਮੁੱਲ ਪਾਉਂਦੇ,
ਖੇਡ ਜਾਂਦੇ ਚਾਲ ਕਸੂਤੀ ਜੀ।
ਆਪਣਾ ਮਕਸਦ ਹੱਲ ਕਰਦੇ,
ਆਪਣੇ ਨਾਮ ਬਲਾਉੰਦੇ ਤੂਤੀ ਜੀ।
ਨਾ ਅਣਜਾਣ ਤੋਂ ਬੁੱਝ ਹੁੰਦੇ
ਕੀ? ਮਨ ਦੇ ਵਿੱਚ ਚੱਲਦੇ ਨੇ
ਇਹ ਦੁਨੀਆਂ,,,,,,,
*ਗੁਰੇ ਮਹਿਲ* ਹੋ ਹੁਸ਼ਿਆਰ ਜਰਾ,
ਸੰਨ੍ਹ ਵੈਰੀਆਂ ਨੇ ਲਾ ਲਈ ਏ।
ਜਿੰਨ੍ਹਾਂ ਨੂੰ ਇੱਕ ਦਿਨ ਨਿੰਦਦੇ ਸੀ,
ਉਹਨਾਂ ਸਾਂਝ ਵੈਰੀਆਂ ਨਾਲ ਪਾ ਲਈ ਏ
ਭਾਈ ਰੂਪੇ ਵਾਲੇ ਨੇ ਡੁੱਬ ਜਾਣਾ
ਦਰਿਆ ਬੇਵਫਾਈ ਦੇ ਵੱਗਦੇ ਨੇ
ਇਹ ਦੁਨੀਆਂ,,,,,,
ਲੇਖਕ:- ਗੁਰਾਂ ਮਹਿਲ ਭਾਈ ਰੂਪਾ
ਪਹਿਚਾਣ :- ਪਿੰਡ ਭਾਈ ਰੂਪਾ, ਤਹਿਸੀਲ, ਫੂਲ ਜਿਲ੍ਹਾ, ਬਠਿੰਡਾ
ਫੋਨ:- 94632 60058
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly