ਮੈਂ ਤੇ ਤੂੰ

ਗੁਰਮੀਤ ਸਿੰਘ ਸੋਹੀ

(ਸਮਾਜ ਵੀਕਲੀ)

ਮੇਰੇ ਵਿਚ ਮੈਂ ਨਹੀਂ ਤੇ ਤੇਰੇ ਵਿਚ ਤੂੰ
ਹੁਣ ਤੇਰੇ ਵਿਚ ਮੈਂ ਵਸਾਂ ਤੇ ਮੇਰੇ ਵਿਚ ਤੂੰ

ਇੱਕ ਸਾਹ ਇੱਕ ਧੜਕਣ ਇਕੋ ਹੀ ਹੈ ਰੂਹ
ਮੈਂ ਤੈਥੋਂ ਵੱਖ ਨਾ ਹੋਵਾਂ ਤੇ ਜੁਦਾ ਨਾ ਹੋਈ ਤੂੰ

ਨੋਕ ਝੋਕ ਤਕਰਾਰ ਤਾਂ ਇਸ ਰਿਸ਼ਤੇ ਦੇ ਨੇ ਗਹਿਣੇ
ਮੈਂ ਤੈਨੂੰ ਮਨਾਉਂਦੇ ਰਹਿਣਾ ਪਰ ਰੁੱਸਿਆ ਨਾ ਕਰ ਤੂੰ

ਤਨ ਦੀ ਖਾਤਰ ਇਹ ਮਨ ਨਾ ਮੈਲਾ ਕਰੀਏ
ਜਦ ਵੀ ਆਏ ਸੱਦਾ ਮੇਰਾ ਬਹਾਨੇ ਨਾ ਘੜੀ ਤੂੰ

ਦੂਰ ਅੰਬਰਾਂ ਤੱਕ ਵੀ ਕਦੇ ਲਾਵਾਂਗੇ ਉਡਾਰੀ
ਬਸ ‘ਸੋਹੀ’ ਦੇ ਖੁਆਬਾਂ ਵਿੱਚ ਲੀਨ ਰਹੀ ਤੂੰ

ਗੁਰਮੀਤ ਸਿੰਘ ਸੋਹੀ
ਪਿੰਡ-ਅਲਾਲ (ਧੂਰੀ)
M. 9217981404

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੀਤ
Next articleਮਨੁੱਖ ਦੇ ਅੰਦਰਲੇ / ਬਾਹਰਲੇ ਸੰਸਾਰ ਦੀ ਸੰਵਾਦਕ ਧੁਨੀ ਉਭਾਰਦੀ ਸ਼ਾਇਰੀ