(ਸਮਾਜ ਵੀਕਲੀ)
ਮੈਂ ਕੀ ਹਾਂ? ਮੇਰੇ ਬਾਪੂ ਕਰਕੇ ਹੀ ਹਾਂ..
ਜਿਵੇਂ ਹੋਵੇ ਕੋਈ ਸੱਜਰੀ ਸਵੇਰ
ਜਿਵੇਂ ਸੂਰਜ਼ ਦੀ ਲਾਲੀ ਦੂਰ ਕਰੇ ਹਨੇਰ..
ਮੇਰੇ ਲਈ ਸੋਨੇ ਦਾ ਢੇਰ ਸੀ ਮੇਰਾ ਬਾਪੂ..
ਮੇਰੀ ਜ਼ਿੰਦਗੀ ਦਾ ਪਹਿਰੇਦਾਰ ਸੀ ਮੇਰਾ ਬਾਪੂ..
ਉਹਦੇ ਹੁੰਦਿਆਂ ਮੇਰਾ ਸਮਾਂ ਖੁਸ਼ਗਵਾਰ ਸੀ ਮੇਰਾ ਬਾਪੂ..
ਮੇਰੀ ਕਹਾਣੀ ਦਾ ਮੁੱਖ ਕਿਰਦਾਰ ਸੀ ਮੇਰਾ ਬਾਪੂ..
ਮੇਰੇ ਪਰਿਵਾਰ ਦਾ ਵੱਡਾ ਸਰਦਾਰ ਸੀ ਮੇਰਾ ਬਾਪੂ..
ਮੇਰੀਆਂ ਖਵਾਹਿਸ਼ਾਂ ਨੂੰ ਪੂਰਦਾ ਸੀ ਮੇਰਾ ਬਾਪੂ..
ਮੇਰੇ ਲਈ ਹਰ ਔਕੜਾਂ ਨੂੰ ਘੂਰਦਾ ਸੀ ਮੇਰਾ ਬਾਪੂ..
ਰਾਜਾ ਸੀ ਉਹ, ਬੇਬੇ ਰਾਣੀ ਦਾ ਤਾਜ਼ ਸੀ ਮੇਰਾ ਬਾਪੂ..
ਬੱਚਿਆਂ ਦੀਆਂ ਖੁਸ਼ੀਆਂ ਦਾ ਸਾਜ਼ ਸੀ ਮੇਰਾ ਬਾਪੂ..
ਮੇਰੇ ਲਈ ਮੇਰਾ ਸਵਰਗ ਸੀ ਮੇਰਾ ਬਾਪੂ..
ਮੇਰੀ ਖ਼ਾਤਰ ਸਹਿੰਦਾ ਖ਼ੁਦ ਦਰਦ ਸੀ ਮੇਰਾ ਬਾਪੂ..
ਗੁਰੂ ਘਰ ਨਾਲ਼ ਜੜਾਂ ਸੀ ਜੁੜੀਆਂ..
ਬਾਣੀ ਨਾਲ਼ ਕਰਦਾ ਪਿਆਰ ਸੀ ਮੇਰਾ ਬਾਪੂ..
ਬੱਚਿਆਂ ਨੂੰ ਸੀ ਮਿਸ਼ਰੀ ਵੰਡਦਾ
ਸਭਨਾਂ ਦਾ ਕਰਦਾ ਸਤਿਕਾਰ ਸੀ ਮੇਰਾ ਬਾਪੂ..
ਯਾਰਾਂ ਦਾ ਯਾਰ ਸੀ ਮੇਰਾ ਬਾਪੂ..
ਝੂਠਿਆਂ ਲਈ ਸੱਚ ਦੀ ਤਲਵਾਰ ਸੀ ਮੇਰਾ ਬਾਪੂ..
ਭਰਾਵਾਂ ਲਈ ਜਾਨ ਸੀ ਵਾਰਦਾ..
ਭੈਣਾਂ ਦਾ ਦੁਲਾਰ ਸੀ ਮੇਰਾ ਬਾਪੂ..
ਮੇਰੇ ਹਰ ਇੱਕ ਸੁੱਖ ਦਾ ਸੁਨੇਹਾ ਸੀ ਮੇਰਾ ਬਾਪੂ..
ਹੁੰਦਾ ਨਾ ਕਿਸੇ ਦਾ ਅਜਿਹਾ ਸੀ ਮੇਰਾ ਬਾਪੂ..
ਭਰ ਕੇ ਇੱਕ ਦਿਨ ਅੱਖਾਂ ਵਿੱਚ ਹੰਝੂ..
ਛੱਡ ਗਿਆ ਸੰਸਾਰ ਸੀ ਮੇਰਾ ਬਾਪੂ..
ਨਿਰਮਲ ਸਿੰਘ ਨਿੰਮਾ (ਸਮਾਜ ਸੇਵੀ)