(ਸਮਾਜ ਵੀਕਲੀ)- ਆਟੋ ਰਿਕਸ਼ਾ, ਆਟੋ ਰੁਕਦਾ ਹੈ, ਹਾਂ ਜੀ, ਮਟਕਾ ਚੌਂਕ ਜਾਣਾ, ਰਿਕਸ਼ਾ ਵਾਲਾ ਥੋੜਾ ਮੁਸਕਰਾਉਂਦੇ ਹੋਏ, ਕਿਉਂ ਕੋਈ ਰੈਲੀ ਹੈ ਕਾ, ਡਿਗਰੀ ਵਿਗੜੀ ਕੀਏ ਹੈ। ਮਟਕਾ ਚੌਂਕ ਦਾ ਡਿਗਰੀ ਜਾਂ ਰੈਲੀ ਨਾਲ ਕੀ ਸਬੰਧ, ਮੈਂ ਤਹਿ ਤਕ ਜਾਨਣਾ ਚਾਹੁੰਦਾ ਹਾਂ ਕਿ ਮਟਕਾ ਚੌਂਕ ਦਾ ਡਿਗਰੀ ਵਿਗੜੀ ਨਾਲ ਕੀ ਸਬੰਧ, ਤਾਂ ਮੈਂ ਆਟੋ ਨੂੰ ਹਥ ਦੇਣ ਵਾਲੇ ਨੂੰ ਪੁਛਣਾ ਬਹਿਤਰ ਸਮਝਿਆ ਕਿ ਕੀ ਮਟਕਾ ਚੌਂਕ ਵਿਚੋਂ ਮਟਕੇ ਮਿਲਦੇ ਨੇ ਇਸ ਦਾ ਨਾਂ ਮਟਕਾ ਚੌਂਕ ਕਿਉਂ ਹੈ ਤਾਂ ਪਾੜਾ ਨੋਜਵਾਨ ਗੁਸੇ ਨਾਲ ਬੋਲਿਆ ਨਹੀਂ ਮਟਕੇ ਮਿਲਦੇ ਨਹੀਂ ਇੱਥੇ ਮਟਕੇ ਛਿੱਲਦੇ ਦੇ ਆ ਪਾੜਾ ਮੈਨੂੰ ਮੁਖ਼ਾਤਿਬ ਹੋ ਕੇ ਬੋਲਿਆ ।ਕਿਉਂ ਕਦੇ ਆਇਆ ਨਹੀਂ ਮਟਕਾ ਚੌਂਕ ਪਹਿਲੀ ਵਾਰ ਆਇਆ ਲੱਗਦਾ । ਮੈਂ ਕਿਹਾ ਨਹੀਂ ਪਹਿਲਾਂ ਕਦੇ ਨਹੀਂ ਆਇਆ । ਪਾੜਾ ਬੋਲਿਆ ਕਿਉਂ ਪੜਿਆ ਨਹੀਂ, ਮੈਂ ਕਿਹਾ ਦਸ ਕੀਤੀਆਂ ਪਾੜਾ ਬੋਲਿਆ ਤਾਹੀਂ ਮਟਕਾ ਬਚਿਆ ਹੋਇਆ ਨਹੀਂ ਤਾਂ ਹੁਣ ਤਕ ਮਟਕੇ ਤੇ ਤੂੰ ਇਤਿਹਾਸ ਲਿਖ ਦੇਣਾ ਸੀ। ਜੇ ਮਟਕੇ ਚੋਂਕ ਬਾਰੇ ਵਿਸਥਾਰ ਨਾਲ ਜਾਣਕਾਰੀ ਲੈਣੀ ਸੀ ਤਾਂ ਘੱਟੋ-ਘੱਟ ਪੜ ਲੈਣਾ ਸੀ ਘਟੋ ਘੱਟ M COM, B COM, MCA, MBA, ਜਾ ਕੋਈ ਹੋਰ ਡਿਗਰੀ ਕਰ ਲੈਂਦਾ ਤਾਂ ਅਜ ਮਟਕੇ ਜਾ ਚੋਂਕ ਬਾਰੇ ਸਭ ਜਾਣਦਾਂ ਹੁੰਦਾ ਪਾੜਾ ਫਿਰ ਬੋਲਿਆ ਕੀ ਕੰਮ ਕਰਦਾ ਮੈ ਕਿਹਾ ਜੀ ਪਤਰਕਾਰ ਹਾਂ ਪਾੜਾ ਹਸਿਆ ਅਛਾ ਪਤਰਾ ਤੇ ਲਿਖਦਾ ਪਤਰਾ ਜੋਗਾ ਰਹਿ ਗਿਆ ਕਾਰ ਨਸੀਬ ਨਹੀਂ ਹੋਈ ਤਾਹੀਂ ਆਟੋ ਤੇ ਥਕੇ ਖਾ ਰਿਹਾ ਦੇ ਅੰਬਾਨੀ ਅਡਾਨੀ ਦੇ ਚੈਨਲਾਂ ਦਾ ਪਤਰਕਾਰ ਹੁੰਦਾ ਤਾਂ ਕਰੋੜਾਂ ਵਿੱਚ ਖੇਲਦਾ ਮੈਂ ਚੁੱਪ ਕਰ ਗਿਆ ।ਪਾੜਾ ਥੋੜਾ ਹੋਕਾ ਭਰਕੇ ਪਾੜਾ ਬੋਲਿਆ ਵੀਰੇ ਮਟਕਾ ਚੌਂਕ ਉਹ ਚੋਂਕ ਹੈ ਜਿਥੇ ਡਿਗਰੀਆਂ ਵਾਲੇ ਡਿਗਰੀਆਂ ਹੱਥਾ ਵਿੱਚ ਫੜ ਕੇ ਅਨਪੜਾਂ ਕੋਲੈ ਨੋਕਰੀਆਂ ਮੰਗਣ ਜਾਂਦੇ ਹਨ ਹੁਣ ਬੈਂਕ ਵਿੱਚ ਚਪੜਾਸੀ ਲਗਣਾ ਹੋਵੇ ਤਾਂ ਘਟੋ ਘੱਟ ਬੀ ਏ ਜ਼ਰੂਰੀ ਹੈ ਬਸ ਚਲਾਉਣ ਲਈ ਡਰਾਇਵਰ ਲਗਣਾ ਤਾਂ ਪਲਸ ਟੂ ਜ਼ਰੂਰੀ ਆ ਜੇ ਬਸ ਦੀ ਜਗ੍ਹਾ ਦੇਸ਼ ਚਲਾਉਣਾ ਲੀਡਰ ਬਣਨਾਂ ਮੰਤਰੀ ਬਣਨਾ ਤਾਂ ਕਿਸੇ ਸਰਟੀਫੀਕੇਟ ਦੀ ਜ਼ਰੂਰਤ ਨਹੀਂ ਤੇ ਇਹੀ ਲੀਡਰ ਨੋਕਰੀਆਂ ਦੇ ਲਾਰੇ ਲਾ ਕੇ ਵੋਟਾਂ ਲੈਂਦੇ ਹਨ ਜਿਤਦੇ ਹਨ ਤੇ ਜਿੱਤ ਕੇ ਫਿਰ ਵਾਅਦੇਆ ਤੋਂ ਮੁਕਰ ਜਾਂਦੇ ਹਨ ਤੇ ਜਦ ਦੇਸ਼ ਦਾ ਪੜਿਆ ਲਿਖਿਆ ਨੋਜਵਾਨ ਇਨ੍ਹਾਂ ਨੂੰ ਇਸ ਮਟਕਾ ਚੌਂਕ ਵਿੱਚ ਵਾਅਦਾ ਚੇਤੇ ਕਰਵਾਉਂਦੇ ਹਨ ਤਾਂ ਇਨ੍ਹਾਂ ਡਿਗਰੀਆਂ ਵਾਲਿਆਂ ਦੇ ਲਾਲ ਟੋਪੀਆਂ ਵਾਲਿਆ ਕੋਲੋਂ ਡੰਡਾਂ ਪਰੈਡ ਕਰਵਾਈ ਜਾਂਦੀ ਹੈ ਜਿਨਾਂ ਵਧ ਪੜਿਆ ਉਨੇ ਵਧ ਡੰਡੇ ਕੁਟਣ ਵਾਲੇ ਵੀ ਅਗਲੀਆਂ ਪਿਛਲੀਆਂ ਕਸਰਾਂ ਨਹੀਂ ਛਡਦੇ ਕਿ ਇੰਨੇ ਛਿਤਰ ਖਾਣ ਤੋਂ ਬਾਅਦ ਵੀ ਕੰਜ਼ਰ ਪੜਨੋਂ ਕਿੳ ਨਹੀਂ ਹਟਦੇ ਇਹ ਹੈ ਮਟਕਾ ਚੌਂਕ ਰਿਕਸ਼ਾ ਰੁਕਦਾ ਹੈ ਕਿਨੇ ਪੈਸੇ, ਮੈਂ ਹੈਰਾਨ ਸੀ ਰਿਕਸ਼ਾ ਵਾਲੇ ਨੇ ਪਾੜੇ ਤੋਂ ਅੱਧੇ ਪੈਸੇ ਜਾਨੀ ਅੱਧਾ ਕਰਾਇਆ ਹੀ ਕਿਉਂ ਲਿਆ ਪੁਛਿਆ ਤਾਂ ਰਿਕਸ਼ਾ ਚਲਾਉਣ ਵਾਲਾ ਬੋਲਿਆ ਇਹ ਪਿਛਲੇ ਅਠਾਰਾਂ ਸਾਲ ਸੇ ਡਿਗਰੀ ਲੀਏ ਮਟਕਾ ਚੌਂਕ ਆ ਰਹਾਂ ਹੈ ਯਹਾਂ ਜ਼ਿੰਦਾਬਾਦ ਮੁਰਦਾਬਾਦ ਕਰਤਾ ਹੈ ਆਤਾ ਤੋਂ ਰਿਕਸ਼ਾ ਪਰ ਬੈਠ ਕੇ ਹੈ ਮਗਰ ਜਾਤਾਂ ਖੜ੍ਹੇ ਹੋ ਕਰ ਹੈ ਮੈਂ ਕਿਹਾ ਕਿਉਂ ਰਿਸ਼ਕਾ ਬਾਲਾ ਬੋਲਾ ਮਟਕੇ ਪਰ ਸੂਜ਼ਨ ਹੋਤੀ ਹੈ ।
ਪਤਰਕਾਰ ਹਰਜਿੰਦਰ ਸਿੰਘ ਚੰਦੀ
ਮਹਿਤਪੁਰ ਨਕੋਦਰ ਜਲੰਧਰ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly