ਭਾਸ਼ਾ ਵਿਭਾਗ ਵਲੋਂ ਪ੍ਰਸ਼ਨੋਤਰੀ ਮੁਕਾਬਲਾ ਕਰਵਾਇਆ ਗਿਆ 

ਬੱਚਿਆਂ ਲਈ ਪ੍ਰੇਰਨਾ ਦਾਇਕ ਸਿੱਧ ਹੋਇਆ ਪ੍ਰਸ਼ਨੋਤਰੀ ਮੁਕਾਬਲਾ 
ਕਪੂਰਥਲਾ, 23 ਅਗਸਤ, (ਕੌੜਾ)– ਪੰਜਾਬ ਸਰਕਾਰ, ਪ੍ਰਮੁੱਖ ਸਕੱਤਰ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਦੀ ਰਹਿਨੁਮਾਈ ਹੇਠ ਅਤੇ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ  ਦੇ ਦਿੱਤੇ ਗਏ ਦਿਸ਼ਾ ਨਿਰਦੇਸ਼ਾ ਅਨੁਸਾਰ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਕਪੂਰਥਲਾ ਵਲੋਂ ਬੱਚਿਆਂ ਦੇ ਬੌਧਿਕ ਗਿਆਨ ਵਿੱਚ ਵਾਧਾ ਕਰਨ ਹਿੱਤ ਜ਼ਿਲ੍ਹਾ ਪੱਧਰੀ ਪ੍ਰਸ਼ਨੋਤਰੀ ਮੁਕਾਬਲਾ ਵਿਦਿਆ ਦੇ ਖੇਤਰ ਦੀ ਨਾਮਵਰ ਸੰਸਥਾ ਲਾਇਲਪੁਰ ਖਾਲਸਾ ਕਾਲਜ, ਅਰਬਨ ਅਸਟੇਟ ਕਪੂਰਥਲਾ ਵਿਖੇ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਮੁੱਖ ਮਹਿਮਾਨ ਵਜੋਂ ਪ੍ਰਿੰਸੀਪਲ ਪ੍ਰੋਮਿਲਾ ਅਰੋੜਾ ਵਲੋਂ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ।
ਇਸ ਜ਼ਿਲ੍ਹਾ ਪੱਧਰੀ ਪ੍ਰਸ਼ਨੋਤਰੀ ਮੁਕਾਬਲੇ ਵਿੱਚ ਜ਼ਿਲ੍ਹੇ ਦੇ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਹ ਮੁਕਾਬਲਾ ਤਿੰਨ ਵਰਗਾ ਵਿੱਚ ਕਰਵਾਇਆ ਗਿਆ। ਜਿਸ ਵਿੱਚ ਛੇਵੀਂ ਤੋਂ ਲੈ ਕੇ ਗਰੈਜ਼ੂਏਸ਼ਨ ਦੇ ਵਿਦਿਆਰਥੀਆਂ ਵਲੋਂ ਹਿੱਸਾ ਲਿਆ।ਇਹ ਪ੍ਰਸ਼ਨੋਤਰੀ ਮੁਕਾਬਲੇ ਭਾਸ਼ਾ ਵਿਭਾਗ ਵਲੋਂ ਪੂਰੇ ਪੰਜਾਬ ਰਾਜ ਵਿੱਚ 23, ਅਗਸਤ ਨੂੰ ਹੀ ਕਰਵਾਏ ਗਏ ਹਨ। ਪ੍ਰਤੀਯੋਗਤਾਵਾਂ ਵਿੱਚ ਕਾਮਯਾਬੀ ਹਾਸ਼ਲ ਕਰਨ ਲਈ ਬੁਲਾਏ ਗਏ ਬੁਲਾਰਿਆ ਵਿੱਚੋਂ ਮਿਸ ਮਨਪ੍ਰੀਤ ਕੌਰ, ਬਾਗਬਾਨੀ ਵਿਕਾਸ ਅਫ਼ਸਰ, (ਪੀ.ਐਚ.ਐਚ-1) ਕਪੂਰਥਲਾ ਵਲੋਂ ਪ੍ਰਤੀਯੋਗਤਾਵਾਂ ਵਿੱਚ ਕਾਮਯਾਬੀ ਹਾਸਲ ਕਰਨ ਲਈ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਪੇਸ਼ ਕੀਤੇ ਅਤੇ ਸਕੂਲ ਪੜ੍ਹਾਈ ਪੂਰੀ ਕਰਨ ਉਪਰੰਤ ਨਵੇਂ ਕੋਰਸ ਕਰਨ ਸਬੰਧੀ ਵੀ ਬੱਚਿਆ ਨਾਲ ਜਾਣਕਾਰੀ ਸਾਂਝੀ ਕੀਤੀ। ਇਸ ਤੋਂ ਇਲਾਵਾ ਸਿੱਖਿਆ ਵਿਭਾਗ ਦੇ ਹੈਡ ਟੀਚਰ ਪੰਕਜ ਧੀਰ, ਵਲੋਂ ਬੱਚਿਆਂ ਨੂੰ ਉੱਚ ਪੱਧਰ ਦੀਆਂ ਪ੍ਰਤੀਯੋਗਤਾਵਾਂ ਵਿੱਚ ਕਾਮਯਾਬੀ ਹਾਸਲ ਕਰਨ ਲਈ ਆਪਣੇ ਵਿਚਾਰ ਪੇਸ਼ ਕੀਤੇ ਅਤੇ ਵਿਦਿਆਰਥੀਆਂ ਨੂੰ ਗਣਿਤ ਦੇ ਸਵਾਲਾਂ ਨੂੰ ਸੌਖੇ ਢੰਗ ਨਾਲ ਹੱਲ ਕਰਨ ਲਈ ਬਲੈਕ ਬੋਰਡ ਤੇ ਬਹੁਤ ਸਾਰੀਆਂ ਉਦਾਰਨਾਂ ਦੇ ਕੇ ਸਮਝਾਇਆ। ਪ੍ਰਿੰਸੀਪਲ ਪ੍ਰੋਮਿਲਾ ਅਰੋੜਾ ਵਲੋਂ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਦੇ ਸਮੇਂ ਦੌਰਾਨ ਸਰਕਾਰੀ ਨੌਕਰੀ ਹਾਸਲ ਕਰਨੀ ਹੋਵੇ ਤਾਂ ਸਾਨੂੰ ਲਿਖਤੀ ਪ੍ਰੀਖਿਆਵਾਂ ਦਾ ਹਿੱਸਾ ਬਣਨਾ ਹੀ ਪੈਂਦਾ ਹੈ ਤਾਂ ਹੀ ਅਸੀਂ ਕਿਸੇ ਮੁਕਾਮ ਤੇ ਪਹੁੰਚ ਸਕਦੇ ਹਾਂ। ਇਸ ਉਪਰੰਤ ਜ਼ਿਲ੍ਹਾ ਭਾਸ਼ਾ ਅਫ਼ਸਰ ਦੀ ਦੇਖ-ਰੇਖ ਹੇਠ ਬਣੀ ਸੁਪਰਵਾਈਜ਼ਰ ਟੀਮ ਜਿਸ ਵਿੱਚ ਕ੍ਰਿਸ਼ਨ ਕੁਮਾਰ ਸਾਇਸ ਮਾਸਟਰ, ਅਸ਼ਮਿੰਦਰ ਕੌਰ, ਹਿੰਦੀ ਮਿਸਟ੍ਰੇਸ, ਮੁਨੱਜ਼ਾ ਇਰਸ਼ਾਦ ਈ ਟੀ ਟੀ ਅਧਿਆਪਕ ਅਤੇ ਕੁਲਦੀਪ ਕੌਰ ਈ ਟੀ ਟੀ ਅਧਿਆਪਕਾਂ ਵਲੋਂ ਨਤੀਜ਼ਾ ਪੇਸ਼ ਕੀਤਾ ਗਿਆ। ਜਿਸ ਵਿੱਚ ਵਰਗ-ੳ ਵਿੱਚ ਪਹਿਲਾ ਸਥਾਨ ਤਾਨਿਆ ਸ਼ਰਮਾ, ਕੈਂਬਰਿਜ਼ ਇੰਟਰਨੈਸ਼ਨ ਸਕੂਲ ਕਪੂਰਥਲਾ,  ਦੂਸਰਾ ਸਥਾਨ ਕੋਮਲਪ੍ਰੀਤ ਕੌਰ, ਆਰਮੀ ਪਬਲਿਕ ਸਕੂਲ, ਬਿਆਸ, ਤੀਸਰਾ ਸਥਾਨ ਆਸਤਿਕ ਗਾਬਾ, ਸੁਆਮੀ ਸੰਤ ਦਾਸ ਪਬਲਿਕ ਸਕੂਲ ਨੇ ਪ੍ਰਾਪਤ ਕੀਤਾ ਗਿਆ।ਇਸੇ ਤਰ੍ਹਾਂ ਵਰਗ-ਅ ਵਿੱਚ ਪ੍ਰਿਆ ਕੁਮਾਰੀ, ਐਸ ਡੀ ਕੇ ਐਮ ਵੀ ਸਕੂਲ ਫਗਵਾੜਾ, ਦੂਸਰਾ ਸਥਾਨ ਗੁਨੀਵ ਕੌਰ, ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਕਪੂਰਥਲਾ, ਅਤੇ ਤੀਸਰਾ ਸਥਾਨ ਤਰੰਨਮ ਕੌਰ ਥਿੰਦ, ਐਮ ਜੀ ਐਨ ਪਬਲਿਕ ਸਕੂਲ ਕਪੂਰਥਲਾ ਨੇ ਹਾਸ਼ਲ ਕੀਤਾ ਇਸੇ ਤਰ੍ਹਾਂ ਵਰਗ-ੲ ਵਿੱਚ ਪਹਿਲਾਂ ਸਥਾਨ ਰੋਹਨ ਬਸਰਾ, ਗੁਰੂ ਨਾਨਕ ਕਾਲਜ ਸੁਖਚੈਨਆਣਾ, ਫਗਵਾੜਾ, ਦੂਸਰਾ ਸਥਾਨ ਯਸ਼ ਸ਼ਰਮਾ, ਗੁਰੂ ਨਾਨਕ ਕਾਲਜ ਸੁਖਚੈਨਆਣਾ, ਫਗਵਾੜਾ ਅਤੇ ਤੀਸਰਾ ਸਥਾਨ ਦਲਜੀਤ ਕੌਰ, ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ ਨਡਾਲਾ ਤੇ ਹਾਸਲ ਕੀਤਾ। ਨਤੀਜਾ ਘੋਸ਼ਿਤ ਕਰਨ ਉਪਰੰਤ ਵਿਦਿਆਰਥੀਆਂ ਨੂੰ ਸਰਟੀਫਿਕੇਟ ਤੇ ਨਕਦ ਇਨਾਮ ਦੇ ਸਨਮਾਨਿਤ ਕੀਤਾ ਗਿਆ। ਇਸ ਮੁਕਾਬਲੇ ਨੂੰ ਨੇਪਰੇ ਚਾੜ੍ਹਨ ਵਿੱਚ ਬਲਵੀਰ ਸਿੰਘ ਸਿੱਧੂ, ਸੀਨੀਅਰ ਸਹਾਇਕ ਭਾਸ਼ਾ ਵਿਭਾਗ ਕਪੂਰਥਲਾ ਵਲੋਂ ਵਿਸ਼ੇਸ਼ ਤੌਰ ਤੇ ਸਹਿਯੋਗ ਦਿੱਤਾ ਗਿਆ।ਆਖੀਰ ਵਿੱਚ ਜ਼ਿਲ੍ਹਾ ਭਾਸ਼ਾ ਵਲੋਂ ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਹੋਰਾਂ ਅਤੇ ਪ੍ਰਸ਼ਨੋਤਰੀ ਮੁਕਾਬਲੇ ਵਿੱਚ ਵਿਸ਼ੇਸ਼ ਤੌਰ ਤੇ ਬੁਲਾਈਆਂ ਹੋਈਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੀਤ
Next articleਖੇਡਾਂ