ਬਲਾਚੌਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਇਲਾਕੇ ਦੀ ਨਾਮਵਰ ਸਖਸ਼ੀਅਤ ਸਵਰਗੀ ਸਰਦਾਰ ਸ਼ੰਕਰ ਸਿੰਘ ਭਾਟੀਆ ਦੀ ਧਰਮ ਪਤਨੀ ਅਤੇ ਸਤਨਾਮ ਸਿੰਘ ਰਾਜੂਮਾਜਰਾ ਦੇ ਸਤਿਕਾਰਤ ਮਾਤਾ ਬੀਬੀ ਮਹਿੰਦਰ ਕੌਰ ਜੋ ਬੀਤੇ ਦਿਨੀਂ ਆਪਣੇ ਸਵਾਸਾਂ ਦੀ ਪੂੰਜੀ ਭੋਗ ਕੇ ਗੁਰੂ ਚਰਨਾਂ ‘ਚ ਜਾਂ ਬਿਰਾਜੇ ਸਨ, ਉਹਨਾਂ ਦੀ ਆਤਮਿਕ ਸ਼ਾਂਤੀ ਲਈ ਭਾਟੀਆ ਪਰਿਵਾਰ ਵਲੋਂ ਸ਼੍ਰੀ ਸਹਿਜ ਪਾਠ ਦੇ ਭੋਗ 9 ਦਸੰਬਰ ਦਿਨ ਮੰਗਲਵਾਰ ਨੂੰ ਪਿੰਡ ਰਾਜੂਮਾਜਰਾ ਵਿਖੇ ਪਾਏ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਹਨਾਂ ਦੇ ਪੁੱਤਰ ਹਰਚਰਨ ਸਿੰਘ ਭਾਟੀਆ ਅਤੇ ਅਜੀਤਪਾਲ ਸਿੰਘ ਭਾਟੀਆ ਨੇ ਦੱਸਿਆ ਕਿ ਮਾਤਾ ਮਹਿੰਦਰ ਕੌਰ ਨਮਿਤ ਪਾਠ ਦੇ ਭੋਗ ਪਾਉਣ ਉਪਰੰਤ ਸ਼ਰਧਾਂਜੀਆ ਭੇਟ ਕੀਤੀਆਂ ਜਾਣਗੀਆਂ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



