HOME ਮਾਤਾ ਕੈਲਾਸ਼ ਕੌਰ ਜੀ ਦਾ ਪ੍ਰੀਨਿਰਵਾਣ ਦਿਵਸ ਮਨਾਇਆ ਗਿਆ

ਮਾਤਾ ਕੈਲਾਸ਼ ਕੌਰ ਜੀ ਦਾ ਪ੍ਰੀਨਿਰਵਾਣ ਦਿਵਸ ਮਨਾਇਆ ਗਿਆ

1

ਜਲੰਧਰ  (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ )  ਅੰਬੇਡਕਰ ਸਕੂਲ ਆਫ਼ ਥੌਟ , ਡੱਲੇਵਾਲ ਵਿਖੇ ਪਰਿਨਿਰਵਾਣ ਪ੍ਰਾਪਤ ਮਾਤਾ ਸ੍ਰੀਮਤੀ ਕੈਲਾਸ਼ ਕੌਰ। ਜਲੰਧਰ ( ਸੁਪਤਨੀ ਪਰਿਨਿਰਵਾਣ ਪ੍ਰਾਪਤ ਡਾ. ਰਾਮ ਲਾਲ ਜੱਸੀ ) ਦੀ ਯਾਦ ਨੂੰ ਸਮਰਪਿਤ ਇਕ ਸ਼ਰਧਾਂਜਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਦੀ ਸ਼ੁਰੂਆਤ ਧੱਮਾਚਾਰੀ ਵਜਰਧਵੱਜ ਜੀ ਨੇ ਤ੍ਰੀਸ਼ਰਣ, ਪੰਚਸ਼ੀਲ ਅਤੇ ਆਪਣੇ ਪ੍ਰਵਚਨਾਂ ਨਾਲ ਕੀਤੀ। ਸ੍ਰੀ ਸੋਹਣ ਸਹਿਜਲ ਨੇ ਸ਼੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਪਲਾਹੀ ਰੋਡ ਫਗਵਾੜਾ ਦੇ ਨਿਰਮਾਣ ਤੋਂ ਲੈ ਕੇ ਪ੍ਰਬੁੱਧ ਭਾਰਤ ਫਾਉਂਡੇਸ਼ਨ ਡੱਲੇਵਾਲ ਵਲੋਂ ਉਸਾਰੇ ਗਏ ” ਰਾਜਗ੍ਰਹਿ” ਦੇ ਪ੍ਰਤੀ ਰੂਪ ਤੱਕ ਦੀ ਅਣਥੱਕ ਘਾਲਣਾ ਦਾ ਜ਼ਿਕਰ ਕੀਤਾ। ਡਾ. ਜੀ.ਸੀ.ਕੌਲ ਨੇ ਡਾ. ਰਾਮ ਲਾਲ ਜੱਸੀ ਦੇ ਰਾਜਨੀਤਕ ਜੀਵਨੀ ਉਪਰ ਚਾਨਣਾ ਪਾਉਂਦੇ ਹੋਏ, ਮਾਤਾ ਕੈਲਾਸ਼ ਕੌਰ ਦੇ ਪ੍ਰੀਵਾਰਕ ਤਿਆਗ ਦੀ ਚਰਚਾ ਕੀਤੀ। ਡਾ. ਰਾਹੁਲ ਨੇ ਆਪਣੇ ਮਾਤਾ ਪਿਤਾ ਦੇ ਪ੍ਰੀਵਾਰ ਲਈ ਕੀਤੇ ਅਣਥੱਕ ਸੰਘਰਸ਼ ਦੇ ਨਾਲ ਨਾਲ ਬੁੱਧ ਧਰਮ ਦੀਆਂ ਸਿੱਖਿਆਵਾਂ ਅਨੁਸਾਰ ਚੱਲਣ ਦੀ ਪ੍ਰੇਰਨਾ ਲਈ ਧੰਨਵਾਦ ਕਰਦੇ ਹੋਏ ਕਿਹਾ ਕਿ ਸਾਡਾ ਮਕਸਦ ਅੰਬੇਡਕਰ ਸਕੂਲ ਆਫ਼ ਥੌਟ (ਡੱਲੇਵਾਲ) ਨੂੰ ਇਤਿਹਾਸਕ ਸਮਾਰਕ ਵਜੋਂ ਵਿਕਸਤ ਕਰਨ ਦਾ ਸੰਕਲਪ ਹੈ। ਮੰਗਲ ਕਾਮਨਾ ਨਾਲ ਸ਼ਰਧਾਂਜਲੀ ਸਮਾਰੋਹ ਦੀ ਸਮਾਪਤੀ ਉਪਰੰਤ ਭੋਜ਼ਨ ਦਾਨ ਦਿੱਤਾ ਗਿਆ।ਇਸ ਮੌਕੇ ਭਾਰੀ ਗਿਣਤੀ ਵਿੱਚ ਬੌਧੀ ਉਪਾਸਕ — ਉਪਾਸਕਾਵਾਂ ਨੇ ਹਿੱਸਾ ਲਿਆ। …ਰਿਪੋਰਟ ਹਰਮੇਸ਼ ਜੱਸਲ

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਬਲਾਕ ਬਹਿਰਾਮ ਦੀ ਮੀਟਿੰਗ ਹੋਈ
Next articleਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਬੰਗਾ ਨੇ ਐਸਡੀਐਮ ਬੰਗਾ ਨੂੰ ਦਿੱਤਾ ਮੰਗ ਪੱਤਰ