ਬਹਿਰਾਮ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋ. ਪੰਜਾਬ ਰਜਿ. ਨੰ: 295 ਜ਼ਿਲ੍ਹਾ ਸ.ਬ.ਸ. ਨਗਰ ਦੇ ਬਲਾਕ ਬਹਿਰਾਮ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਡਾ. ਜਤਿੰਦਰ ਸਹਿਗਲ ਦੀ ਪ੍ਰਧਾਨਗੀ ਵਿਚ ਬਹਿਰਾਮ ਵਿਖੇ ਹੋਈ। ਇਸ ਮੌਕੇ ਪ੍ਰਧਾਨ ਡਾ. ਜਤਿੰਦਰ ਸਹਿਗਲ ਨੇ ਕਿਹਾ ਕਿ ਇਹ ਮੀਟਿੰਗ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਹਾੜੇ ਅਤੇ ਪਹਿਲੀ ਮਹਿਲਾ ਟੀਚਰ ਸਵਿਤਰੀ ਬਾਈ ਫੂਲੇ ਦੇ ਜਨਮ ਦਿਨ ਨੂੰ ਸਮਰਪਿਤ ਕੀਤੀ ਅਤੇ ਕਿਹਾ ਕਿ ਗੁਰੂ ਸਾਹਿਬ ਨੇ ਕੌਮ ਦੇ ਖਾਤਰ ਸਾਰਾ ਪਰਿਵਾਰ ਵਾਰ ਦਿੱਤਾ ਅਤੇ ਖਾਲਸਾ ਪੰਥ ਸਾਜ ਕੇ ਊਚ-ਨੀਚ ਅਤੇ ਛੂਤ-ਛਾਤ ਖਤਮ ਕਰਕੇ ਸੰਸਾਰ ਤੇ ਅਨੋਖੀ ਮਿਸਾਲ ਕਾਇਮ ਕੀਤੀ। ਸਾਨੂੰ ਸਾਰਿਆਂ ਨੂੰ ਉਨ੍ਹਾਂ ਦੀਆਂ ਸਿੱਖਿਆਵਾਂ ਤੇ ਚੱਲਣਾ ਚਾਹੀਦਾ ਹੈ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਹਾਜ਼ਿਰ ਹੋਏ ਡਾ. ਬਲਕਾਰ ਕਟਾਰੀਆ ਨੇ ਕਿਹਾ ਕਿ ਸਰਕਾਰ ਮੈਡੀਕਲ ਪੇਸ਼ੇ ਦੀਆਂ ਮੰਗਾਂ ਵੱਲ ਧਿਆਨ ਨਾ ਦੇ ਕੇ ਗਰੀਬ ਮਰੀਜ਼ਾਂ ਨੂੰ ਕਾਰਪੋਰੇਟਾਂ ਦੇ ਹਵਾਲੇ ਕਰ ਰਹੀ ਹੈ, ਅਸੀਂ ਇਹ ਕਦੇ ਵੀ ਬਰਦਾਸ਼ਤ ਨਹੀਂ ਹੋਣ ਦੇਵਾਂਗੇ। ਇਸ ਮੌਕੇ ਡਾ. ਕਟਾਰੀਆ ਨੇ ਰੈਲੀ ਬਾਰੇ ਜਾਣਕਾਰੀ ਦਿੱਤੀ ਅਤੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ਵਿਚ ਇਸ ਵਿਚ ਭਾਗ ਲੈਣ। ਇਸ ਮੌਕੇ ਡਾ. ਜਗਦੀਸ਼ ਬੰਗੜ , ਡਾ. ਸਤਿੰਦਰਜੀਤ (ਬਘਾਣਾ), ਡਾ. ਹੁਸਨ ਲਾਲ, ਡਾ. ਸਤਨਾਮ ਜੌਹਲ, ਡਾ. ਸੰਜੇ ਕਪਿਲ, ਡਾ. ਗੁਲਜ਼ਾਰ, ਡਾ. ਵਿਜੈ ਕੁਮਾਰ, ਡਾ. ਚਰਨਜੀਤ , ਡਾ. ਰਜਿੰਦਰ ਸੌਧੀ, ਡਾ ਅਸ਼ੋਕ ਮੁੰਕਦਪੁਰ ਡਾ. ਸੋਮ ਲਾਲ, ਡਾ. ਪਰਮਜੀਤ, ਡਾ. ਰਵੀ, ਡਾ. ਸਨੀ, ਡਾ. ਵਿੱਕੀ ਕੁਮਾਰ, ਡਾ. ਜੋਤੀ (ਕੋਟ), ਡਾ. ਕੁਲਦੀਪ ਕੁਮਾਰ, ਡਾ. ਰਛਪਾਲ ਭੱਟੀ,ਡਾ ਪਰਮਜੀਤ ਡਾ. ਰੋਹਿਤ ਸ਼ਾਮਿਲ ਹੋਏ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



