HOME ਮਾਸਟਰ ਸੰਜੀਵ ਧਰਮਾਣੀ ਦੀ ਕਾਵਿ – ਪੁਸਤਕ ” ਵਗਦੇ ਦਰਿਆ ” ਦਾ...

ਮਾਸਟਰ ਸੰਜੀਵ ਧਰਮਾਣੀ ਦੀ ਕਾਵਿ – ਪੁਸਤਕ ” ਵਗਦੇ ਦਰਿਆ ” ਦਾ ਕੀਤਾ ਲੋਕ ਅਰਪਣ

ਸ਼੍ਰੀ ਅਨੰਦਪੁਰ ਸਾਹਿਬ   (ਸਮਾਜ ਵੀਕਲੀ)   ਸਟੇਟ ਐਵਾਰਡੀ , ਦੋ ਵਾਰ ਇੰਡੀਆ ਬੁੱਕ ਆੱਫ ਰਿਕਾਰਡਜ਼ ਹੋਲਡਰ , ਆਸਰਾ ਫਾਊਂਡੇਸ਼ਨ ਸ਼੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ , ਅਲਾਇੰਸ ਕਲੱਬ ਇੰਟਰਨੈਸ਼ਨਲ ਦੇ ਜੁਆਇੰਟ ਸੈਕਟਰੀ , ਕੁਰੱਪਸ਼ਨ ਐੰਡ ਕ੍ਰਾਇਮ ਕੰਟਰੋਲ ਆਰਗੇਨਾਈਜ਼ੇਸ਼ਨ ਟਰੱਸਟ ਇੰਡੀਆ ਪੰਜਾਬ ਬ੍ਰਾਂਚ ਦੇ ਸੈਕਟਰੀ ਐਜ਼ੂਕੇਸ਼ਨ ਸੈਲ , ਵਾਤਾਵਰਨ – ਪ੍ਰੇਮੀ ਅਤੇ ਪ੍ਰਸਿੱਧ ਲੇਖਕ ਮਾਸਟਰ ਸੰਜੀਵ ਧਰਮਾਣੀ ਦੀ ਨਵੀਂ ਲਿਖੀ ਹੋਈ ਕਾਵਿ – ਸੰਗ੍ਰਹਿ ਪੁਸਤਕ ” ਵਗਦੇ ਦਰਿਆ ” ਦਾ ਲੋਕ ਅਰਪਣ ਉਨ੍ਹਾਂ ਦੀ ਧਰਮ ਪਤਨੀ ਮੈਡਮ ਰਜਨੀ ਧਰਮਾਣੀ ਨੇ ਸ਼੍ਰੀ ਰਾਮਲੀਲਾ ਉਤਸਵ 2025 ਮੌਕੇ ਗੰਗੂਵਾਲ ਬਾਸੋਵਾਲ ਕਲੋਨੀ ਵਿਖੇ ਕੀਤਾ। ਇਸ ਮੌਕੇ ਮੈਡਮ ਰਜਨੀ ਧਰਮਾਣੀ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਮਾਸਟਰ ਸੰਜੀਵ ਧਰਮਾਣੀ ਨੇ ਦੱਸਿਆ ਕਿ ਇਹ ਪੁਸਤਕ ਸ਼੍ਰੀ ਖਾਟੂ ਸ਼ਿਆਮ ਬਾਬਾ ਜੀ ਨੂੰ ਸਮਰਪਿਤ ਹੈ। ਉਨ੍ਹਾਂ ਨੇ ਕਿਹਾ ਕਿ ਸਾਹਿਤ ਲਿਖਣਾ ਤੇ ਕਿਸੇ ਰਚਨਾ ਨੂੰ ਕਲਮਬੱਧ ਕਰਕੇ ਪੁਸਤਕ ਦਾ ਰੂਪ ਦੇਣਾ ਬਹੁਤ ਹੀ ਜ਼ਿਆਦਾ ਔਖਾ ਕਾਰਜ ਹੁੰਦਾ ਹੈ , ਜੋ ਕਿ ਪਰਮਾਤਮਾ ਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦਾ ਤੇ ਇਸ ਕੰਮ ਲਈ ਧਨ ਦੇ ਨਾਲ਼ ਹੀ ਸਮਰਪਣ , ਤਿਆਗ ਤੇ ਇਕਾਗਰਤਾ ਦਾ ਹੋਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ਪੁਸਤਕ ਤੇ ਵਾਤਾਵਰਨ – ਪ੍ਰੇਮੀ ਮਾਸਟਰ ਸੰਜੀਵ ਧਰਮਾਣੀ ਨੇ ਦੱਸਿਆ ਕਿ ਸਾਹਿਤ ਨਾਲ਼ ਜੁੜ ਕੇ ਇਨਸਾਨ ਨੂੰ ਅਨੰਤ ਸੁੱਖ ਦੀ ਪ੍ਰਾਪਤੀ ਹੁੰਦੀ ਹੈ ਤੇ ਅਜੋਕੇ ਸਮੇਂ ਵਿੱਚ ਸਾਹਿਤ ਨਾਲ਼ ਜੁੜੇ ਰਹਿਣਾ ਬਹੁਤ ਖੁਸ਼ਕਿਸਮਤੀ ਦੀ ਗੱਲ ਹੈ। ਦੱਸਣਯੋਗ ਹੈ ਕਿ ਸੰਜੀਵ ਧਰਮਾਣੀ ਹੁਣ ਤੱਕ ਲਗਭਗ 9 ਪੁਸਤਕਾਂ ਲਿਖ ਚੁੱਕੇ ਹਨ , ਕਈ ਪੁਸਤਕਾਂ ਦੀ ਸੰਪਾਦਨਾ ਕਰ ਚੁੱਕੇ ਹਨ ਤੇ ਕਈ ਸਾਂਝੇ ਲੇਖ ਤੇ ਕਾਵਿ ਸੰਗ੍ਰਹਿ ਪੁਸਤਕਾਂ ਵਿੱਚ ਰਚਨਾਵਾਂ ਲਿਖ ਚੁੱਕੇ ਹਨ। ਇਸ ਪੁਸਤਕ ਲਈ ਉਨ੍ਹਾਂ ਨੇ ਪਰਮਾਤਮਾ ਦਾ ਅਤੇ ਭਰਪੂਰ ਸਹਿਯੋਗ ਦੇਣ ਲਈ ਆਪਣੇ ਪਰਿਵਾਰ ਦਾ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ ਠਾਕੁਰ ਦੁਆਰਾ ਰਾਮਾਡ੍ਰਾਮਾਟਿਕ ਕਮੇਟੀ ਗੰਗੂਵਾਲ ਬਾਸੋਵਾਲ ਦੇ ਪ੍ਰਧਾਨ ਤੇ ਸਰਪੰਚ ਲੱਕੀ ਕਪਿਲਾ , ਸ਼੍ਰੀ ਰਾਮਾਡ੍ਰਾਮਾਟਿਕ ਕਮੇਟੀ ਦੇ ਡਾਇਰੈਕਟਰ ਅਜੇ ਕੁਮਾਰ , ਵਾਈਸ ਪ੍ਰਧਾਨ ਪਵਨ ਕੁਮਾਰ ਚੀਟੂ , ਸੈਕਟਰੀ ਪਵਨ ਕੁਮਾਰ ਫੋਰਮੈਨ , ਪ੍ਰੋਪੋਗੰਡਾ ਸੈਕਟਰੀ ਰਾਕੇਸ਼ ਚੰਦਰ ਭੋਲਾ , ਪ੍ਰੈਸ ਸਕੱਤਰ ਰਜੇਸ਼ ਚੀਟੂ , ਮਾਸਟਰ ਸੰਜੀਵ ਧਰਮਾਣੀ , ਕਮਲਜੀਤ ਲੱਕੀ , ਪੰਡਿਤ ਰਾਜੇਸ਼ ਨਟਿਆਲ , ਮਾਸਟਰ ਸੰਜੀਵ ਧਰਮਾਣੀ ਦੀ ਵੱਡੀ ਸਪੁੱਤਰੀ ਪਟਵਾਰੀ ਸਲੋਨੀ ਧਰਮਾਣੀ , ਮਾਸਟਰ ਸੰਜੀਵ ਧਰਮਾਣੀ ਦੀ ਛੋਟੀ ਸਪੁੱਤਰੀ ਵੰਦਨਾ ਧਰਮਾਣੀ ਤੇ ਸੰਗਤਾਂ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article**ਨਿੱਕੀ ਕਲਾਈ**
Next articleਨੈਸ਼ਨਲ ਹਾਈਵੇ ਤੇ ਖੜ੍ਹੇ ਟਰੱਕ ਦੇ ਵਿੱਚ ਪਿੱਛੋਂ ਵੱਜੀ ਮਹਿੰਦਰਾ ਪਿਕੱਅਪ ਗੱਡੀ