HOME ਮਾਸਟਰ ਜਗਜੀਤ ਸਿੰਘ ਗਣੇਸ਼ਪੁਰ ਦੀ ਪਲੇਠੀ ਕਿਤਾਬ

ਮਾਸਟਰ ਜਗਜੀਤ ਸਿੰਘ ਗਣੇਸ਼ਪੁਰ ਦੀ ਪਲੇਠੀ ਕਿਤਾਬ

ਪੁਸਤਕ ‘ਚਿੰਤਨ ਤੋਂ ਚਾਨਣ ਤੱਕ’ ਲੋਕ ਅਰਪਣ

   (ਸਮਾਜ ਵੀਕਲੀ)  (ਬਲਬੀਰ ਸਿੰਘ ਬੱਬੀ) ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਮਾਹਿਲਪੁਰ ਦੇ ਗਦਰੀ ਬਾਬਾ ਹਰਜਾਪ ਸਿੰਘ ਮੈਮੋਰੀਅਲ ਕਨਵੈਨਸ਼ਨ ਹਾਲ ਵਿਖੇ ਕਾਲਜ ਦੇ ਪੰਜਾਬੀ ਵਿਭਾਗ ਵਲੋਂ ਪੰਜਾਬੀ ਸਾਹਿਤ ਸਭਾ ਮਾਹਿਲਪੁਰ ਦੇ ਸਹਿਯੋਗ ਨਾਲ ਅਧਿਆਪਕ ਅਤੇ ਲੇਖਕ ਜਗਜੀਤ ਸਿੰਘ ਗਣੇਸ਼ਪੁਰ ਦੀ ਪਲੇਠੀ ਪੁਸਤਕ ‘ਚਿੰਤਨ ਤੋਂ ਚਾਨਣ ਤੱਕ’ ਲੋਕ ਅਰਪਣ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਮਾਰਕੀਟ ਕਮੇਟੀ ਗੜਸ਼ੰਕਰ ਦੇ ਚੈਅਰਮੈਨ ਬਲਦੀਪ ਸਿੰਘ ਸੈਣੀ ਅਤੇ ਨੈਸ਼ਨਲ ਅਵਾਰਡੀ ਅਧਿਆਪਕ ਪਾਲੀ ਖ਼ਾਦਿਮ ਜੀ ਨੇ ਸ਼ਿਰਕਤ ਕੀਤੀ। ਉਨ੍ਹਾਂ ਇਸ ਉਪਲਬਧੀ ਲਈ ਗਣੇਸ਼ਪੁਰ ਨੂੰ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਦੁਆਰਾ ਸਿੱਖਿਆ ਅਤੇ ਸਮਾਜਿਕ ਖੇਤਰ ਵਿੱਚ ਪਾਏ ਜਾ ਰਹੇ ਯੋਗਦਾਨ ਦੀ ਪ੍ਰਸੰਸਾ ਕੀਤੀ। ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਮੌਜੂਦ ਪ੍ਰਿੰ: ਡਾ. ਪਰਵਿੰਦਰ ਸਿੰਘ, ਪਾਲੀ ਖ਼ਾਦਿਮ, ਪ੍ਰੋ ਅਪਿੰਦਰ ਸਿੰਘ ਮਾਹਿਲਪੁਰੀ, ਡਾ. ਧਰਮਪਾਲ ਸਾਹਿਲ, ਵਰਿੰਦਰ ਸ਼ਰਮਾ ਮੌਜੂਦ ਰਹੇ। ਪ੍ਰਿੰ: ਡਾ.ਪਰਵਿੰਦਰ ਸਿੰਘ ਨੇ ਆਏ ਹੋਏ ਸਾਰੇ ਪਤਵੰਤੇ ਸੱਜਣਾ ਦਾ ਆਪਣੇ ਭਾਵਪੂਰਤ ਸ਼ਬਦਾਂ ਰਾਹੀ ਸਵਾਗਤ ਕੀਤਾ। ਪੰਜਾਬੀ ਵਿਭਾਗ ਦੇ ਮੁੱਖੀ ਡਾ. ਜੇ ਬੀ ਸੇਖੋ ਜੀ ਨੇ ਜਗਜੀਤ ਸਿੰਘ ਗਣੇਸ਼ਪੁਰ ਜੀ ਦੀ ਹੁਣ ਤੱਕ ਦੇ ਸਾਹਿਤਕ ਅਤੇ ਅਧਿਆਪਨ ਸਫ਼ਰ ਬਾਰੇ ਜਾਣ-ਪਛਾਣ ਕਰਵਾਈ। ਇਸ ਤੋਂ ਬਾਅਦ ਡਾ. ਅਰਬਿੰਦ ਸਿੰਘ ਧੂਤ, ਕੰਪਿਊਟਰ ਅਧਿਆਪਕ ਯੂਨੀਅਨ ਦੇ ਪੰਜਾਬ ਪ੍ਰਧਾਨ ਗੁਰਵਿੰਦਰ ਸਿੰਘ ਤਰਨਤਾਰਨ, ਕਿਸਾਨ ਆਗੂ ਅਵਤਾਰ ਸਿੰਘ ਡਾਡੀਆਂ, ਰਘੁਬੀਰ ਸਿੰਘ ਕਲੋਆ, ਸਤਵੰਤ ਸਿੰਘ, ਕੁਲਵਿੰਦਰ ਕੌਰ, ਪ੍ਰਿੰ. ਸੁਖਨਿੰਦਰ ਸਿੰਘ, ਵਾਤਾਵਰਣ ਚਿੰਤਕ ਵਿਜੇ ਬੰਬੇਲੀ, ਰਵਿੰਦਰ ਸਿੰਘ, ਪ੍ਰਿੰ: ਰੁਪਿੰਦਰਜੋਤ ਸਿੰਘ ਨੇ ਵੀ ਆਪਣੇ ਵਿਚਾਰਾਂ ਨਾਲ਼ ਜਗਜੀਤ ਸਿੰਘ ਦੀ ਸ਼ਖ਼ਸੀਅਤ ਅਤੇ ਕਾਰਜਾਂ ਬਾਰੇ ਚਾਨਣ ਪਾਇਆ। ਉੱਘੇ ਸਾਹਿਤਕਾਰ ਵਰਿੰਦਰ ਨਿਮਾਣਾ ਅਤੇ ਸ੍ਰੋਮਣੀ ਬਾਲ ਸਾਹਿਤਕਾਰ ਬਲਜਿੰਦਰ ਮਾਨ ਜੀ ਨੇ ਕਿਤਾਬ ਬਾਰੇ ਪਰਚਾ ਪੜਿਆ। ਡਾ. ਧਰਮਪਾਲ ਸਾਹਿਲ ਜੀ ਨੇ ਕਿਤਾਬ ਦੇ ਰੂਪ ਰੇਖਾ ਤਿਆਰ ਕਰਨ ਵਿੱਚ ਆਪਣੇ ਅਨੁਭਵ ਸਾਂਝੇ ਕਰਦਿਆਂ ਜਗਜੀਤ ਸਿੰਘ ਦੇ ਬਹੁਪੱਖੀ ਕਾਰਜਾਂ ਬਾਰੇ ਵਿਚਾਰ ਪ੍ਰਗਟ ਕੀਤੇ। ਸਾਹਿਤ ਅਕਾਦਮੀ ਪੁਰਸਕਾਰ ਜੇਤੂ ਪਾਲੀ ਖ਼ਾਦਿਮ ਨੇ ਆਪਣੇ ਨਿਵਕੇਲੇ ਅੰਦਾਜ਼ ਵਿੱਚ ਕਿਤਾਬ ਬਾਰੇ ਵਿਚਾਰ ਪੇਸ਼ ਕਰਦਿਆਂ ਸਾਹਿਤ ਸਿਰਜਣਾ ਦੀਆਂ ਬਾਰੀਕੀਆਂ ਦੀ ਸਾਂਝ ਸਰੋਤਿਆਂ ਨਾਲ ਪਾਈ। ਅੰਤ ਵਿੱਚ ਪ੍ਰੋ: ਅਪਿੰਦਰ ਸਿੰਘ ਮਾਹਿਲਪੁਰੀ ਜੀ ਨੇ ਸਮੂਹ ਸਤਿਕਾਰਤ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਜਗਜੀਤ ਸਿੰਘ ਗਣੇਸ਼ਪੁਰ ਜੀ ਵਲੋਂ ਆਰੰਭੇ ਕਾਰਜਾਂ ਉੱਪਰ ਸੰਤੁਸ਼ਟੀ ਪ੍ਰਗਟ ਕਰਦਿਆਂ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਮੰਚ ਸੰਚਾਲਨ ਦੀ ਭੂਮਿਕਾ ਅਮਰੀਕ ਸਿੰਘ ਦਿਆਲ ਨੇ ਬਾਖੂਬੀ ਨਿਭਾਈ। ਇਸ ਮੌਕੇ ਪੰਜਾਬੀ ਸਾਹਿਤ ਸਭਾ ਮਾਹਿਲਪੁਰ ਅਤੇ ਕੰਪਿਊਟਰ ਅਧਿਆਪਕ ਯੂਨੀਅਨ ਵਲੋਂ ਜਗਜੀਤ ਸਿੰਘ ਗਣੇਸ਼ਪੁਰ ਜੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਪਾਲੀ ਖ਼ਾਦਿਮ ਅਤੇ ਹਰਜੀਤ ਸਿੰਘ ‘ਸਰਬੰਸ ਰੋਬੋਟਿਕਸ’ ਦਾ ਵੀ ਸਮੁੱਚੇ ਪ੍ਰਬੰਧਕਾਂ ਵਲੋਂ ਵੀ ਉਨ੍ਹਾਂ ਦੀਆਂ ਵੱਡੀਆਂ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ। ਇਸ ਸਮੁੱਚੇ ਪ੍ਰਬੰਧ ਵਿੱਚ ਪ੍ਰਿੰ. ਡਾ ਪਰਵਿੰਦਰ ਸਿੰਘ, ਪੰਜਾਬੀ ਵਿਭਾਗ ਦੇ ਮੁੱਖੀ ਡਾ. ਜੇ ਬੀ ਸੇਖੋ ਅਤੇ ਸਾਹਿਤ ਸਭਾ ਮਾਹਿਲਪੁਰ ਦੇ ਮੀਤ ਪ੍ਰਧਾਨ ਪ੍ਰਿੰ: ਰੁਪਿੰਦਰਜੋਤ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਯੂਥ ਆਗੂ ਪ੍ਰਿੰਸ ਚੌਧਰੀ, ਪ੍ਰਿੰ: ਰੁਹਤਾਸ਼, ਪ੍ਰਿੰ: ਰਾਜਵਿੰਦਰ ਕੌਰ, ਵਾਤਾਵਰਣ ਪ੍ਰੇਮੀ ਹਰਵੇਲ ਸਿੰਘ ਸੈਣੀ, ਇਕਬਾਲ ਸਿੰਘ, ਕੇਵਲ ਸਿੰਘ, ਪ੍ਰੋ: ਸਤਨਾਮ ਕੌਰ, ਕੁਲਵਿੰਦਰ ਕੌਰ, ਰਜਿੰਦਰ ਸਿੰਘ, ਜਸਵੀਰ ਸਿੰਘ, ਨਵਪ੍ਰੀਤ ਸਿੰਘ, ਅਨਿਲ ਐਰੀ, ਹਰਜੀਤ ਸਿੰਘ ਸਰਬੰਸ ਰੋਬੋਟਿਕਸ, ਸਰਪੰਚ ਕੰਵਲਦੀਪ ਕੌਰ, ਸਰਪੰਚ ਰਛਪਾਲ ਸਿੰਘ ਲਾਲੀ, ਜਤਿੰਦਰ ਸਿੰਘ, ਕਪਿਲ ਸ਼ਰਮਾ, ਐਮ ਸੀ ਬਲਦੇਵ ਸਿੰਘ, ਨਰਿੰਦਰਪਾਲ ਸਿੰਘ, ਅਰਵਿੰਦਰ ਸਿੰਘ ਹਵੇਲੀ, ਨੰਬਰਦਾਰ ਤਕਦੀਰ ਸਿੰਘ, ਜਗਦੀਪ ਸਿੰਘ ਸਾਬਕਾ ਐਮ ਸੀ, ਕਿਸਾਨ ਆਗੂ ਪਰਮਜੀਤ ਸਿੰਘ ਬੱਬਰ, ਕਰਨੈਲ ਸਿੰਘ, ਇੰਜ: ਤਰਲੋਚਨ ਸਿੰਘ, ਡਾ. ਪ੍ਰਭਜੋਤ ਕੌਰ, ਪ੍ਰੋ: ਬਲਬੀਰ ਕੌਰ ਰੀਹਲ ਪ੍ਰੋ. ਅਸ਼ੋਕ ਕੁਮਾਰ, ਪ੍ਰੋ ਮਨਦੀਪ ਕੁਮਾਰ, ਪ੍ਰੋ: ਸਰਵਣ ਸਿੰਘ, ਪ੍ਰੋ: ਵਿਕਰਮ ਚੰਦੇਲ, ਪ੍ਰਿੰ: ਸਰਬਜੀਤ ਸਿੰਘ, ਸਰਬਜੀਤ ਸਿੰਘ ਸਾਬੀ, ਜਰਨੈਲ ਸਿੰਘ ਸਿਕਰੀ, ਨੌਜਵਾਨ ਚਿੱਤਰਕਾਰ ਹਰਸ਼ਦੀਪ ਸਿੰਘ, ਰਾਜਨ ਕਾਲੀਆਂ, ਧੀਰਜ ਸ਼ਰਮਾਂ, ਸੁਰਿੰਦਰ ਕੌਰ, ਰਣਦੀਪ ਸਿੰਘ, ਕਮਲਜੀਤ ਸਿੰਘ, ਇੰਦਰਜੀਤ ਸਿੰਘ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleTHALASSEMIA: A Genetic Disorder of Hemoglobin
Next articleਪੰਜਾਬ ਯੂਨੀਵਰਸਿਟੀ ਚੰਡੀਗਡ਼੍ਹ ਵਿੱਚ ਡੀ. ਆਰ. ਦੀ ਚੋਣ ਲਈ ਸਵਾਸਤਿਕ ਗੌਤਮ ਬੁੱਧਵਾਰ 27 ਅਗਸਤ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨਗੇ।