ਕਪੂਰਥਲਾ (ਕੌੜਾ)- ਮਾਸਟਰ ਕੇਡਰ ਯੂਨੀਅਨ ਦੇ ਪ੍ਰਧਾਨ ਨਰੇਸ਼ ਕੁਮਾਰ ਕੋਹਲੀ ਤੇ ਅਧਿਆਪਕ ਦਲ ਦੇ ਸੀਨੀਅਰ ਮੈਂਬਰ ਸ ਭਜਨ ਸਿੰਘ ਦੀ ਅਗਵਾਈ ਹੇਠ ਮੀਟਿੰਗ ਹੋਈ । ਮੀਟਿੰਗ ਵਿੱਚ ਪ੍ਰਧਾਨ ਨਰੇਸ਼ ਕੋਹਲੀ ਨੇ ਪੰਜਾਬ ਸਰਕਾਰ ਤੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਨੇ ਸਮੂਹ ਮੁਲਾਜ਼ਮਾਂ ਦੇ ਪੇਂਡੂ ਭਤੇ ਵਿੱਚ ਕਟੋਤੀ ਕੀਤੀ ਹੈ ਜੋ ਕਿ ਮੰਦਭਾਗਾ ਫ਼ੈਸਲਾ ਹੇ ਮੁਲਾਜ਼ਮਾਂ ਦੇ 6ਵੇ ਪੇ ਫਿਕਸੇਸ਼ਨ ਵਿੱਚ ਵੀ ਬਹੁਤ ਸਾਰੀਆਂ ਤਰੁਟੀਆਂ ਹਨ ਮਾਸਟਰ ਭਜਨ ਸਿੰਘ ਨੇ ਕਿਹਾ ਜੇਕਰ ਸਰਕਾਰ ਨੇ ਤੁਰੰਤ ਪੇਂਡੂ ਭਤਾ ਲਾਗੂ ਨਾ ਕੀਤਾ ਤਾਂ 28 ਦਸੰਬਰ ਤੇ 29 ਦਸੰਬਰ ਨੂੰ ਸਾਰੇ ਪੰਜਾਬ ਦੇ ਮੁਲਾਜ਼ਮਾ ਕ਼ਲਮ ਛੋੜ ਹੜਤਾਲ ਕਰਨਗੇ ਤੇ ਪੂਰਨ ਤੋਰ ਤੇ ਪੰਜਾਬ ਬੰਦ ਕਰਨਗੇ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।ਇਸ ਮੌਕੇ ਸੁਰਜੀਤ ਸਿੰਘ ਮੋਠਾਂਵਾਲਾ ਨੇ ਪੰਜਾਬ ਸਰਕਾਰ ਦੀਆਂ ਨੀਤੀਆਂ ਨੂੰ ਮੁਲਾਜ਼ਮ ਵਿਰੋਧੀ ਦਸਿਆ।ਇਸ ਮੌਕੇ ਹਰੀਸ਼ ਕੁਮਾਰ , ਦਵਿੰਦਰ ਸਿੰਘ, ਗੁਰਦੇਵ ਸਿੰਘ, ਹਰਮਿੰਦਰ ਸਿੰਘ ਢਿੱਲੋਂ, ਸੁਖਦੇਵ ਸਿੰਘ ਮੰਗੂਪੁਰ , ਜਗਤਾਰ ਸਿੰਘ , ਮਨਦੀਪ ਕੁਮਾਰ ,ਸੁਰਜੀਤ ਸਿੰਘ ਮੋਠਾਂਵਾਲਾ ,ਗੁਰਦੇਵ ਸਿੰਘ ਡੱਲਾ, ਸੁਖਵਿੰਦਰ ਸਿੰਘ ਡੱਲਾ, ਦਿਲਬਾਗ ਸਿੰਘ ਆਦਿ ਹਾਜਰ ਸਨ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly