ਵਿਕਣੇ ਨਹੀਂ ਮਖੌਟੇ

ਬਲਜਿੰਦਰ ਸਿੰਘ "ਬਾਲੀ ਰੇਤਗੜੵ "

(ਸਮਾਜ ਵੀਕਲੀ)

ਤੇਰੇ ਵਿਕਣੇ ਨਹੀਂ ਮਖੌਟੇ, ਚੋਣ ‘ਚ ਮੁੱਦਿਆ ਉਪਰ ਆ
ਗੱਪ ਡਰਾਮੇ ਸੌਹਾਂ ਵਾਅਦੇ, ਤੱਕੜੀ ਝਾੜੂ ਪੰਜੇ ਲੈ ਜਾਹ
ਤੇਰੇ ਵਿਕਣੇ ਨਹੀਂ ਮਖੌਟੇ —- —— ———-

ਵੰਡ ਨਸ਼ੇ ਨਾ ਘਰ ਘਰ ਦਾਰੂ, ਬੰਦ ਕਰਾਂਗੇ ਧੰਦੇ
ਰਿਸ਼ਤੇ ਨਾਤੇ ਸਾਕ ਸਬੰਧੀ, ਘਰ ਦੇ ਨੇਤਾ ਅੰਧੇ
ਨਾ ਢਿੱਡ ਭਰਨ ਤਕਰੀਰਾਂ , ਸਾਨੂੰ ਦਿੰਦੇ ਹੱਡ ਕਮਾ
ਤੇਰੇ ਵਿਕਣੇ ਨਹੀਂ ਮਖੌਟੇ— —————

ਬੇ-ਰੁਜ਼ਗਾਰੀ ਦੇ ਪਿੱਟ ਸਿਆਪੇ, ਦੇਖ ਧਰਨੇ ਚੌਂਕ ਚੁਰਾਹੇ
ਕਿਉਂ ਨਾ ਦਿਸੇ ਕਿਸਾਨੀ ਰੁਲ਼ਦੀ, ਕਰਜ਼ਿਆਂ ਟੰਗੇ ਫਾਹੇ
ਨੇਤਾਗਿਰੀ ਦਾ ਧੰਦਾ ਗੰਦਾ, ਨਾ ਉਂਗਲ਼ਾ ਉਪਰ ਨਚਾ
ਤੇਰੇ ਵਿਕਣੇ ਨਹੀਂ ਮਖੌਟੇ——- —————-

ਰਿਸਵਤ ਖੋਰੀ ਦੇ ਅੱਡੇ ਬਣਗੇ , ਦਫ਼ਤਰ ਸਭ ਸਰਕਾਰੀ
ਫਾਇਲ਼ਾਂ ਚੁੱਕ ਬੁਢੇਪੇ ਰੁਲ਼ਦੇ, ਪਰਜਾ ਫਿਰਦੀ ਮਾਰੀ ਮਾਰੀ
ਵੇਚ ਜ਼ਮੀਨਾਂ ਅੱਕੇ ਲੋਕੀਂ, ਔਲਾਦ ਰਹੇ ਵਿਦੇਸ਼ ਭਜਾ
ਤੇਰੇ ਵਿਕਣੇ ਨਹੀਂ ਮਖੌਟੇ—-‘———-

ਬੰਦ ਸਕੂਲਾਂ ਅੰਦਰ ਵਿੱਦਿਆ, ਖੋਲ ਕਾਲਜਾਂ ਲਾਏ ਜਿੰਦੇ
ਯੂਨੀਵਰਸਿਟੀ ‘ਚ ਨੇਤਾ ਵੜਗੇ, ਲੈ ਕਿਉਂ ਫਾਸ਼ੀਬਾਦ ਏਜੰਡੇ
ਨਾ ਬੇ ਅਦਬੀ ਦੇ ਕਾਂਡ ਕਰਾ , ਇਹ ਨਾ ਚੱਲਣੇ ਦਾਅ
ਤੇਰੇ ਵਿਕਣੇ ਨਹੀਂ ਮਖੌਟੇ——————

ਚਿੱਟੇ ਰੋਲ਼ ਜਵਾਨੀ ਦਿੱਤੀ, ਟੀਕਿਆਂ ਨੇ ਪੰਜਾਬ ਮੇਰਾ
ਰੇਤਗੜੵ ਦਾ ਬਾਲੀ ਬਣ ਤੂੰ, ਫਿਰ ਖਿੜੇ ਗੁਲਾਬ ਮੇਰਾ
ਵੇਚ ਸ਼ਰਾਬਾਂ ਰਾਜ ਚਲਾਵੋਂ, ਕੁੱਟ ਖਲ਼ਕਤ ਰਹੇ ਡਰਾ
ਤੇਰੇ ਵਿਕਣੇ ਨਹੀਂ ਮਖੌਟੇ—‘—————-

ਬਲਜਿੰਦਰ ਸਿੰਘ “ਬਾਲੀ ਰੇਤਗੜੵ “

9465129168 ਵਟਸਐਪ
7087629168

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਧਿਆਪਕ ਦਿਵਸ ਮੌਕੇ
Next articleਪ੍ਰਧਾਨ ਮੰਤਰੀ ਮੋਦੀ ਤੋਂ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ: ਚੰਨੀ