ਮਹਿਤਪੁਰ/ਹਰਜਿੰਦਰ ਸਿੰਘ ਚੰਦੀ (ਸਮਾਜ ਵੀਕਲੀ) : ਉਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਖੇ ਕੇਂਦਰੀ ਮੰਤਰੀ ਦੇ ਪੁੱਤਰ ਵੱਲੋਂ ਗੱਡੀ ਹੇਠ ਦੇ ਕੇ ਸ਼ਹੀਦ ਕੀਤੇ ਕਿਸਾਨਾਂ ਦੀ ਅੰਤਿਮ ਯਾਤਰਾ ਦੇਸ਼ ਅੰਦਰ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਨਵੀ ਰੂਹ ਫੂਕੇਗੀ।ਸ਼ਹੀਦ ਕੀਤੇ ਕਿਸਾਨਾਂ ਦੀਆਂ ਅਸਥੀਆਂ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਦੇ ਸ਼ਹੀਦੀ ਅਸਥਾਨ ਹੁਸੈਨੀਵਾਲਾ ਅਤੇ ਕੀਰਤਪੁਰ ਸਾਹਿਬ ਜਲ ਪ੍ਰਵਾਹ ਕੀਤੀਆਂ ਜਾਣਗੀਆਂ। ਇਸ ਮੌਕੇ ਜਾਣਕਾਰੀ ਦਿੰਦਿਆਂ ਕੁੱਲ ਹਿੰਦ ਕਿਸਾਨ ਸਭਾ ਦੇ ਜਿਲ੍ਹਾ ਪ੍ਰਧਾਨ ਸੰਦੀਪ ਅਰੋੜਾ ਜਿਲਾ ਸਕੱਤਰ ਦਿਲਬਾਗ ਸਿੰਘ ਮੀਤ ਪ੍ਰਧਾਨ ਮਨਦੀਪ ਸਿੱਧੂ ਮੀਤ ਸਕੱਤਰ ਰਜਿੰਦਰ ਹੈਪੀ ਤੇ ਜਿਲਾ ਆਗੂ ਵੀਰ ਕੁਮਾਰ ਨੇ ਦੱਸਿਆ ਕਿ ਸ਼ਹੀਦ ਹੋਏ ਕਿਸਾਨਾਂ ਦੀਆਂ ਅਸਥੀਆਂ ਟਿਕਰੀ ਅਤੇ ਸਿੰਘੂ ਬਾਰਡਰ ਤੋਂ ਅੱਜ ਰਵਾਨਾ ਹੋਣਗੀਆਂ।
ਮਾਲਵਾ ਅਤੇ ਦੋਆਬਾ ਜ਼ੋਨ ਵਿਚੋਂ ਦੀ ਕਲਸ਼ ਯਾਤਰਾ ਕੱਢਦੇ ਹੋਏ ਸ਼ਹੀਦਾ ਦੀਆ ਅਸਥੀਆਂ 24 ਅਕਤੂਬਰ 4 ਵਜੇ ਹੁਸੈਨੀਵਾਲਾ ਅਤੇ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ ਹੋਣਗੀਆਂ। ਪੰਜਾਬ ਵਿੱਚ ਜਗਾ ਜਗਾ ਤੇ ਲੋਕਾਂ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਣਗੇ। ਦੁਆਬੇ ਦੀ ਕਲਸ਼ ਯਾਤਰਾ ਅੱਜ ਬਾਰਡਰ ਤੋਂ ਚੱਲ ਕੇ ਨੰਗਲ ਸ਼ਹੀਦਾ ਟੋਲ ਪਲਾਜ਼ਾ ਮਾਹਿਲਪੁਰ ਪਹੁੰਚੇਗੀ। ਜਿਥੋ ਉਹ ਟੋਲ ਪਲਾਜ਼ਾ ਟਾਂਡਾ ਲਾਚੋਵਾਲ ,ਦਸੂਆ, ਚੁਲਾਂਗ ਟੋਲ ਪਲਾਜ਼ਾ, ਕਿਸ਼ਨਗੜ੍ਹ, ਤੋਂ ਜਲੰਧਰ ਅਤੇ ਰਾਤ ਫਗਵਾੜਾ ਰੁਕੇਗੀ। ਫਿਰ 24 ਅਕਤੂਬਰ ਨੂੰ ਸਵੇਰੇ 10 ਵਜੇ ਟੋਲ ਪਲਾਜ਼ਾ ਫਿਲੌਰ ਤੋਂ ਟੋਲ ਪਲਾਜ਼ਾ ਬਹਿਰਾਮ ਤੇ ਸ਼ਹੀਦ ਭਗਤ ਸਿੰਘ ਦੇ ਘਰ ਖਟਕੜ ਕਲਾਂ ਤੋਂ ਨਵਾਂ ਸ਼ਹਿਰ, ਗੜ ਸ਼ੰਕਰ ਅਤੇ 4 ਵਜੇ ਕੀਰਤਪੁਰ ਸਾਹਿਬ ਪਹੁੰਚ ਕੇ ਸ਼ਹੀਦਾ ਦੀਆ ਅਸਥੀਆਂ ਜਲ ਪ੍ਰਵਾਹ ਕੀਤੀਆਂ ਜਾਣਗੀਆਂ।
ਜਾਰੀ ਕਰਤਾ ਕਾਮਰੇਡ ਸੰਦੀਪ ਅਰੋੜਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly