ਸ਼ਾਹਿਬਜਾਦੇ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਦਸਤਾਰ ਦਿਵਸ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ
ਲੈਸਟਰ (ਸਮਾਜ ਵੀਕਲੀ)- ਸਰਬੰਸਦਾਨੀ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜਾਦੇ ਅਤੇ ਮਾਤਾ ਗੁਜਰ ਕੌਰ ਜੀ ਦੀ ਮਿੱਠੀ ਯਾਦ ਵਿੱਚ ਗੁਰਦਵਾਰਾ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਓਡਬੀ ਲੈਸਟਰਸ਼ਾਇਰ ਵਿਖੇ ਮੰਗਲਵਾਰ 26.12.23 ਨੂੰ ਸਵੇਰੇ 10 ਵਜੇ ਤੋਂ ਲੈ ਕੇ ਬਾਂਅਦ ਦੁਪਿਹਰ 1 ਵਜੇ ਤੱਕ ਦਸਤਾਰ ਦਿਵਸ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਜਿਸ ਵਿੱਚ ਬੱਚਿਆਂ ਨੇ ਤਸਵੀਰਾਂ ਵਿੱਚ ਰੰਗ ਭਰੇ, ਸਿੱਖ ਧਰਮ ਬਾਰੇ ਫਿਲਮ ਦੇਖੀ, ਦਸਤਾਰ ਬੰਨਣ ਦੀ ਸਿਖਲਾਈ ਲਈ ਅਤੇ ਸੋਹਣੀਆ ਦਸਤਾਰਾਂ ਸਜਾਈਆਂ।
ਕਿਸੇ ਨੇ ਲਿਖਿਆ ਹੈ ਕਿ ਦਸਮ ਪਿਤਾ ਗੁਰੂੁ ਗੋਬਿੰਦ ਸਿੰਘ ਜੀ ਦੇ ਅੰਤਮ ਸ਼ਬਦ ‘ਬਾਣੀ ਗੁਰੂਆਂ’ ਦੀ ਹੈ, ਮੈਂ ਗੁਰੂੁ ਬਣਾ ਚੱਲਿਆਂ, ਤੁਹਾਨੂੰ ਹੱਸਦੇ ਵੇਖਣ ਲਈ, ਮੈਂ ਸਰਬੰਸ ਲੁਟਾ ਚੱਲਿਆਂ, ਵੈਰੀ ਨਾਲ ਲੜਨ ਲਈ, ਤੁਹਾਨੂੰ ਸ਼ੇਰ ਬਣਾ ਚੱਲਿਆਂ, ਤੁਹਾਨੂੰ ਫਤਿਹ ਮਿਲੇ, ਤੁਹਾਨੂੰ ਮੈਂ ਫਤਿਹ ਬੁਲਾ ਚਲਿਆਂ ‘ ਸਨ। ਬੇਸ਼ੱਕ ਇਸ ਗੁਰਦਵਾਰਾ ਸਾਹਿਬ ਜਗਾ ਜਗਾ ਤੇ ਪੋਸਟਰ ਲਗਾਏ ਗਏ ਸਨ, ਪੰਜਾਬੀਆਂ ਦੇ ਰੇਡੀਓ ਕੋਹਿਨੂਰ ਤੇ ਦਿੰਨ ਵਿੱਚ ਕਈ ਵਾਰ ਮਸ਼ਹੂਰੀ ਐਡਵਰਟਾਈਜਮੈਂਟੇ ਚਲ ਰਹੀ ਸੀ, ਪੰਜਾਬੀ ਸਕੂਲ ਦੇ ਹਰ ਇੱਕ ਬੱਚੇ ਨੂੰ ਦੱਸਿਆ ਗਿਆ ਸੀ ਅਤੇ ਛੋਟੇ ਸਾਈਜ ਦੇ ਪੋਸਟਰ ਦਿੱਤੇ ਗਏ ਸਨ। ਫਿਰ ਵੀ ਗੁਰਦਵਾਰਾ ਸਾਹਿਬ ਦੀ ਮੈਨੇਜਮਿਂੰਟ, ਗਿਆਨੀ ਜੀ ਜਾਂ ਕੋਹਿਨੂਰ ਦਾ ਇੱਕ ਵੀ ਪ੍ਰ੍ਰੀਜੈਂਟਰ ਨੇ ਇਸ ਦਸਤਾਰ ਦਿਵਸ ਵਿੱਚ ਭਾਗ ਨਹੀਂ ਲਿਆ। ਬਿੰਨ ਭਾਗਾਂ ਸਤਿ ਸੰਗ ਨਾ ਲੱਭੇ।
ਭਾਗ ਲੈ ਰਹੇ ਬੱਚਿਆਂ, ਮਾਪਿਆਂ, ਪ੍ਰਬੰਧਕਾਂ ਨੇ ਗੁਰਦਵਾਰਾ ਸਾਹਿਬ ਵਲੋਂ ਤਿਆਰ ਕੀਤਾ ਚਾਹ ਪਾਣੀ ਛੱਕਿਆ। ਫਿਰ ਬੱਚਿਆਂ ਨੇ ਉਨਾਂ ਨੂੰ ਦਿੱਤੇ 5 ਤਰਾਂ ਤਰਾਂ ਦੀਆਂ ਤਸਵੀ੍ਰਰਾਂ ਜਿਵੇਂ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜਾਦੇ, ਚਾਰ ਸਾਹਿਬਜਾਦੇ, ਗੁਰੁ ਗੋਬਿੰਦ ਸਿੰਘ ਜੀ ਅਤੇ ਚਾਰ ਸਾਹਿਬਜਾਦੇ ਆਦਿ ਤਸਵੀਰਾਂ ਵਿੱਚ ਬਹੁੱਤ ਹੀ ਪ੍ਰੀਤ ਨਾਲ ਰੰਗ ਭਰੇ। ਫਿਰ ਦਸਤਾਰ ੳਤੇ ਸਿੱਖ ਧਰਮ ਦੀ ਫਿਲਮ ਦਿਖਾਈ ਗਈ। ਬਰਤਾਨੀਆ ਦੇ ਇਤਿਹਾਸ ਵਿੱਚ ਪਹਿਲੇ ਦਸਤਾਰ ਪਹਿਨਣ ਵਾਲੇ ਤਨਮਨਜੀਤ ਸਿੰਘ ਢੇਸੀ ਸੰਸਦ ਮੈਂਬਰ ਵਲੋਂ ਵਿਡੀਓ ਰਾਹੀਂ ਸੁਨੇਹਾ ਵੀ ਦਿਖਾਇਆ ਗਿਆ ਜਿਸ ਵਿੱਚ ਉਨ੍ਹਾ ਦੇ ਸਤਕਾਰਯੋਗ ਪਿਤਾ ਜੀ ਜਸਪਾਲ ਸਿੰਘ ਅਤੇ ਦੋ ਸਪੁੱਤਰ ਨਾਲ ਸੋਹਣੀਆਂ ਦਸਤਾਰਾਂ ਸਜਾਈਆਂ ਦਿਖਾਈ ਦੇ ਰਹੇ ਸਨ। ਉਨ੍ਹਾਂ ਨੇ ਦਸਤਾਰ ਦੀ ਅਹਿਮੀਅਤ ਬਾਰੇ ਦੱਸਿਆ ਕਿ ਦਸਤਾਰ ਸਿਰ ਦਾ ਤਾਜ ਹੈ।
ਇਸ ਦਸਤਾਰ ਦਿਵਸ ਵਿੱਚ ਭਾਗ ਲੈ ਰਹੇ ਬੱਚਿਆਂ ਨੂੰ ਬਹੁੱਤ ਹੀ ਖੁਸ਼ੀ ਹੋ ਰਹੀ ਸੀ। ਉਪਰੰਤ ਸਾਰੇ ਹੀ ਹਾਲ ਵਿੱਚ ਰੰਗ ਬਰੰਗੀਆਂ ਦਸਤਾਰਾਂ ਦੀਆ ਪੂਣੀਆਂ ਹੋਣੀਆ ਅਰੰਭ ਹੋਣ ਲੱਗ ਪਈਆਂਂ ਜਿਸ ਤੋਂ ਬਾਅਦ ਦਸਤਾਰ ਦਿਵਸ ਵਿੱਚ ਹੱਸਾ ਲੈ ਰਹੇ ਸੱਭ ਨੇ ਆਪਣੇ ਸ਼ੀਸ਼ੇ ਮੋਹਰੇ ਦਸਤਾਰਾਂ ਸਜਾਈਆਂ। ਉਪਰੰਤ ਮੁੱਖ ਦੀਵਾਨ ਹਾਲ ਵਿੱਚ ਯੂ.ਐਸ.ਏ. ਤੋਂ ਆਏ ਦਵਜੀਤ ਸਿੰਘ ਅਤੇ ਬੱਚਿਆਂ ਦੇ ਜੱਥੇ ਨੇ ਸੰਗਤਾਂ ਨੂੰ 20 ਮਿੰਟਾਂ ਲਈ ਕੀਰਤਨ ਨਾਲ ਨਿਹਾਲ ਕੀਤਾ।ਅਤੇ ਆਖੀਰ ਵਿੱਚ ਦੱਸਿਆ ਕਿ ਜਿਨ੍ਹਾਂ ਸਾਜਾਂ ਨਾਲ ਕੀਰਤਨ ਕੀਤਾ ਉਹ ਦਿਲਰੁਬਾ ਅਤੇ ਸਾਰੰਗੀ {ਸੌ ਰੰਗਾਂ ਵਾਲੀ}।
ਗੁਰਦਵਾਰਾ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਗੁਰਸੇਵਕ ਸਿੰਘ ਜੀ ਨੇ ਸਟੇਜ ਤੋਂ ਬੋਲਦਿਆਂ ਨੇ ਦਸਤਾਰ ਦੀ ਮਹੱਤਤਾ ਬਾਰੇ ਬਹੁੱਤ ਹੀ ਵਿਸਥਾਰ ਨਾਲ ਦੱਸਿਆ ਕਿ ”1699 ਦੀ ਵਿਸਾਖੀ ਵਾਲੇ ਦਿੰਨ ਗੁਰੁ ਕਲਗੀਧਰ ਜੀ ਨੇ ਦਸਤਾਰ ਨੂੰ ਜਰੂਰੀ ਅੰਗ ਬਣਾ ਕੇ ਸਾਨੂੰ ਨਿਵੇਕਲੀ ਪਛਾਣ ਦਿੱਤੀ ਅਤੇ ਦਸਤਾਰ ਸਬੰਧੀ ਵਿਸ਼ੇਸ਼ ਰਹਿਤਾਂ ਵੀ ਜ਼ਾਰੀ ਕੀਤੀਆਂ। ਸਮੇ ਸਮੇ ਸਿਰ ਸਰਕਾਰਾਂ ਵਿੱਚ ਸਿੱਖਾਂ ਦੀ ਦਸਤਾਰ ਦੀ ਚਰਚਾ ਰਹੀ ਹੈ। ਸਿੱਖਾਂ ਨੇ ਕਦੇ ਵੀ ਦਸਤਾਰ ਉਤਾਰ ਕੇ ਜ਼ਾਲਮ ਦੀ ਗੁਲਾਮੀ ਕਬੂਲ ਕਰਨ ਤੋਂ ਚੰਗਾ ਆਪਣੀ ਜਾਨ ਦੀ ਬਾਜੀ ਲਾ ਦਿੱਤੀ। ਸਿੱਖ ਦੁਨੀਆ ਦੇ ਕੋਨੇ-ਕੋਨੇ ਵਿੱਚ ਪਹੁੰਚੇ ਹਨ ਪਰ ਉਨ੍ਹਾ ਨੂੰ ਦਸਤਾਰ ਲਈ ਬਹੁੱਤ ਸੰਘਰਸ਼ ਵੀ ਕਰਨੇ ਪਏ।
1972-73 ਵਿੱਚ ਬਰਤਾਨੀਆ ਵਿੱਚ ਸਕੂਟਰ ਮੋਟਰਸਾਈਕਲ ਤੇ ਲੋਹ ਟੋਪ ਪਹਿਨਣ ਲਾਜ਼ਮੀ ਕਰ ਦਿੱਤਾ ਪਰ ਸਿੱਖਾਂ ਨੇ ਟੋਪੀਆਂ ਪਹਿਨਣ ਤੋਂ ਇੰਨਕਾਰ ਕੀਤਾ। ਆਖਰ ਤਿੰਨ ਸਾਲ ਦੀ ਲੜਾਈ ਉਪਰੰਤ 1976 ਵਿੱਚ ਸਿੱਖਾਂ ਦੀ ਜਿੱਤ ਹੋਈ ਅਤੇ ਕਨੂਨ ਬਣ ਗਿਆ ਕਿ ਸਕੂਟਰ ਮੋਟਰਸਾਈਕਲ ਚਲਾਉਣ ਸਮੇ ਸਿੱਖਾਂ ਨੂਮ ਲੋਹ ਟੋਪ ਪਹਿਨਣ ਦੀ ਲੋੜ ਨਹੀਂ ਅਤੇ ਦਸਤਾਰ ਸਜਾ ਕੇ ਮੋਟਰਸਾਈਕਲ ਚਲਾ ਸਕਦੇ ਹਨ।“
ਸੰਗਤ ਗਰੁੱਪ ਦੇ ਮੁੱਖੀ ਅਤੇ ਦਹਾਕਿਆਂ ਤੋਂ ਗੁਰੂ ਤੇਗ ਬਹਾਦਰ ਗੁਰਦਾਵਾਰਾ ਸਾਹਿਬ ਵਿਖੇ ਜਨਰਲ ਸਕੱਤਰ ਦੀ ਸੇਵਾ ਨਿਭਾ ਚੁੱਕੇ ਭਾਈ ਗੁਰਨਾਮ ਸਿੰਘ ਜੀ ਨੇ ਬੱਚਿਆਂ ਨੂੰ ਟਰੋਫੀਆਂ ਅਤੇ ਸਿੱਖੀ ਗੁੱਡੀ ਬੈਗ ਤਕਸੀਮ ਕੀਤੇ। ਗੁਰਦਵਾਰਾ ਸਾਹਿਬ ਜੀ ਦੇ ਮੁੱਖ ਸੇਵਾਦਾਰ ਹਰਜਿੰਦਰ ਸਿੰਘ ਰਾਏ ਜੀ ਨੇ ਸਟੇਜ ਦੀ ਸੇਵਾ ਬਾਖੂਬੀ ਨਾਲ ਨਿਭਾਈ ਅਤੇ ਦੱਸਿਆ ਕਿ ਅੱਜ ਦਾ ਦਸਤਾਰ ਦਿਵਸ ਇੱਕ ਸ਼ਲਾਘਾਯੋਗ ਉਪਰਾਲਾ ਹੈ। ਯੂ.ਕੇ. ਵਿੱਚ ਸਿੱਖਾਂ ਦੇ ਟੈਲੀਵਿਯਨ 2009 ਨੂੰ ਅਰੰਭ ਹੋਏ ਸਨ ਪਰ ਤਰਲੋਚਨ ਸਿੰਘ ਜੀ ਮਾਂ ਬੋਲੀ ਪੰਜਾਬੀ ਅਤੇ ਸਿੱਖ ਧਰਮ ਬਾਰੇ ਪ੍ਰੋਗਰਾਮ ਉਸ ਸਮੇ ਤੋਂ ਕਰਦੇ ਆ ਰਹੇ ਹਨ ਜਦੋਂ ਇੱਥੇ 1995 ਵਿੱਚ ਰੇਡੀਓ ਸਟੇਸ਼ਂਨ ਅਜੇ ਸ਼ੁਰੂ ਹੀ ਹੋਏ ਸਨ। ਅੱਜ ਦਾ ਪ੍ਰੋਗਰਾਮ ਪੀ.ਟੀ.ਸੀ ਨਿਊਜ ਤੇ ਦਿਖਾਇਆ ਜਾਵੇਗਾ।
ਦਸਤਾਰ ਦਿਵਸ ਦੇ ਪ੍ਰਬੰਧਕ ਪੰਜਾਬੀ ਲਿਸਨਰਜ ਕਲੱਬ ਦੇ ਸੰਚਾਲਕ ਭਾਈ ਤਰਲੋਚਨ ਸਿੰਘ ਵਿਰਕ ਨੇ ਜੁਗੋ ਜੁਗੋ ਅਟੱਲ ਧੰਨ ਧੰਨ ਸ੍ਰੀ ਗੁਰੁ ਗ੍ਰੰਥ ਸਾਹਿਬ, ਭਾਗ ਲੈਣ ਵਾਲੇ ਸੱਭ ਦਾ ਅਤੇ ਉਨ੍ਹਾ ਦੇ ਮਾਪਿਆਂ, ਗੁਰਦਵਾਰਾ ਕਮੇਟੀ ਅਤੇ ਸਾਰੇ ਹੀ ਸਿਹਯੋਗੀਆਂ ਦਾ ਧੰਨਵਾਦ ਕੀਤਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly