ਤਰਕਸ਼ੀਲਾਂ, ਤਰਕਸ਼ੀਲ ਕੌਮੀ ਆਗੂ ਦਾਭੋਲਕਰ ਦਾ ਸ਼ਹੀਦੀ ਦਿਹਾੜਾ ਮਨਾਇਆ

(ਸਮਾਜ ਵੀਕਲੀ)- ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਨੇ ਤਰਕਸ਼ੀਲ ਕੌਮੀ ਆਗੂ ਡਾਕਟਰ ਨਰਿੰਦਰ ਦਾਭੋਲਕਰ ਦਾ ਸ਼ਹੀਦੀ ਦਿਹਾੜਾ ਉਨ੍ਹਾਂ ਨੂੰ ਸਮਰਪਿਤ ‘ਦੁਵਰਕੀਆਂ’, ਜਿਸ ਵਿੱਚ ਤਰਕਸ਼ੀਲ ਸੁਸਾਇਟੀ ਪੰਜਾਬ ‌ਤੇ ਡਾਕਟਰ ਨਰਿੰਦਰ ਦਭੋਲਕਰ ਦਾ ਲੋਕਾਂ ਨੂੰ ਵਿਗਿਆਨਕ ਸੋਚ ਅਪਨਾਉਣ ਦਾ ਸੁਨੇਹਾ, ਪੜ੍ਹੋ, ਵਿਚਾਰੋ ਤੇ ਅਮਲ ਕਰੋ ” ਨੂੰ ਵੰਡ ਕੇ ਸਮਾਜਿਕ ਜਾਗਰੁਕਤਾ ਮੁਹਿੰਮ ਦੇ ਰੁਪ ਵਿੱਚ ਮਨਾਇਆ।

ਮਾਸਟਰ ਪਰਮਵੇਦ, ਸੁਰਿੰਦਰ ਪਾਲ, ਸੀਤਾ ਰਾਮ, ਚਰਨ ਕਮਲ ਸਿੰਘ, ਜਸਦੇਵ ਸਿੰਘ ਪਰਮਿੰਦਰ ਸਿੰਘ, ਪ੍ਰਹਿਲਾਦ ਸਿੰਘ, ਰਘਵੀਰ ਸਿੰਘ ਅਧਾਰਤ ਤਰਕਸ਼ੀਲਾਂ ਦੀ ਟੀਮ ਨੇ ਬਸ ਅੱਡਾ ਸੰਗਰੂਰ, ਰੇਲਵੇ ਸਟੇਸ਼ਨ, ਪੈਨਸ਼ਨਰਜ਼ ਐਸੋਸੀਏਸ਼ਨ ਦਫ਼ਤਰ, ਬੀਐਸਐਨਐਲ ਪਾਰਕ ਵਿੱਚ ਬੈਠੇ ਵਿਅਕਤੀਆਂ ਨਾਲ ਵਿਚਾਰ ਗੋਸ਼ਟੀਆਂ ਕੀਤੀਆਂ। ਪੈਨਸ਼ਨਰਜ਼ ਤੇ ਵਿਦਿਆਰਥੀਆਂ ਨਾਲ ਰਚਾਏ ਸੰਵਾਦ ਸਮੇਂ ਮਾਸਟਰ ਪਰਮਵੇਦ, ਚਰਨ ਕਮਲ ਸਿੰਘ ਤੇ ਸੀਤਾ ਰਾਮ ਨੇ ਕਿਹਾ ਕਿ ਨਰਿੰਦਰ ਦਾਭੋਲਕਰ ਹਰ ਕਿਸਮ ਦੇ ਅੰਧਵਿਸ਼ਵਾਸਾਂ, ਰੂੜੀਵਾਦੀ ਰਸਮਾਂ- ਰਿਵਾਜਾਂ, ਫਿਰਕਾਪ੍ਰਸਤੀ, ਜਾਤਪਾਤ, ਵਿਤਕਰੇਬਾਜ਼ੀ ਆਦਿ ਵਿਰੁੱਧ ਲੜਨ ਵਾਲਾ ਉਹ ਇਨਸਾਨ ਸੀ ਜਿਸ ਦੀ ਲੜਾਈ ਦੇ ਅਸਰਾਂ ਤੋਂ ਭੈਅਭੀਤ ਹੋ ਕੇ ਲੋਕ ਵਿਰੋਧੀ ਤਾਕਤਾਂ ਨੇ 20 ਅਗਸਤ 2013 ਉਹਨਾਂ ਨੂੰ ਸ਼ਹੀਦ ਕਰ ਦਿੱਤਾ ।

ਡਾ ਨਰਿੰਦਰ ਦਭੋਲਕਰ ਉਹ ਇਨਸਾਨ ਸੀ ਜਿਸ ਨੇ ਪੜਾਈ ਵਿੱਚ ਡਾਕਟਰੀ ਦੀ ਉੱਚ ਵਿਦਿਆਂ ਹਾਸਲ ਕਰਕੇ, 12 ਕੁ ਸਾਲ ਡਾਕਟਰ ਵਜੋਂ ਨੌਕਰੀ ਕੀਤੀ ਪਰ ਡਾਕਟਰੀ ਦਾ ਕਿੱਤਾ ਕਰਦੇ ਪੈਸੇ ਇੱਕਠੇ ਕਰਨ ਦੀ ਦੌੜ ਵਿੱਚ ਪੈਣ ਦੀ ਬਜਾਏ ਨੌਕਰੀ ਹੀ ਛੱਡ ਦਿੱਤੀ ਅਤੇ ਆਪਣੇ ਆਪ ਨੂੰ ਸਮਾਜ ਸੇਵਾ ਲਈ ਸਮਰਪਿਤ ਕਰ ਦਿੱਤਾ।

ਸਭ ਤੋਂ ਪਹਿਲਾਂ ਉਹਨਾਂ ਨੇ ਮਹਾਰਾਸ਼ਟਰ ਵਿੱਚ ਜਾਤ ਪਾਤ ਵਿਤਕਰੇਬਾਜ਼ੀ ਦੇ ਵਿਰੋਧ ਵਿੱਚ ਚੱਲੀ ਲਹਿਰ’ ਇੱਕ ਪਿੰਡ -ਇੱਕ ਖੂਹ’ ਲਹਿਰ ਵਿਚ ਸ਼ਾਮਲ ਹੋ ਕੇ ਕੰਮ ਕੀਤਾ, ਇਸ ਉਪਰੰਤ ਉਹਨਾਂ ਨੇ ਆਪਣਾ ਧਿਆਨ ਸਮਾਜ ਵਿੱਚੋਂ ਅੰਧਵਿਸ਼ਵਾਸਾਂ ਦੇ ਖਾਤਮੇ ‘ਤੇ ਕੇਂਦਰਤ ਕਰ ਲਿਆ ਅਤੇ 1989 ਵਿੱਚ ਮਹਾਰਾਸ਼ਟਰਾ ਅੰਧਸ਼ਰਧਾ ਨਿਰਮੂਲਣ ਸਮਿਤੀ ਦੀ ਸਥਾਪਨਾ ਕੀਤੀ। ਇਸ ਸਮਿਤੀ ਰਾਹੀ ਉਹਨਾਂ ਨੇ ਵਿਗਿਆਨਕ ਸੋਚ ਦੇ ਫੈਲਾਅ ਅਤੇ ਤਾਂਤਰਿਕਾਂ, ਸਾਧਾਂ, ਜੋਤਸ਼ੀਆ ਨੂੰ ਲੋਕਾਂ ਅੱਗੇ ਬੇਪਰਦ ਕਰਨ ਲਈ ਜੋਰਦਾਰ ਮੁਹਿੰਮ ਚਲਾਈ।

ਸਮਰਪਣ ਭਾਵਨਾ ਨਾਲ ਕੰਮ ਕਰਦੇ ਹੋਏ ਉਹਨਾਂ ਨੇ ਅੰਧਵਿਸ਼ਵਾਸਾਂ ਖਿਲਾਫ ਮੁਹਿੰਮ ਚਲਾਉਦੇ ਹੋਏ 3000 ਤੋਂ ਵੱਧ ਜਨਤਕ ਸਭਾਵਾਂ ਅਤੇ ਜਾਗਰੂਕਤਾ ਦੇ ਪ੍ਰੋਗਰਾਮਾਂ ਨੂੰ ਸੰਬੋਧਿਤ ਕੀਤਾ
ਲਗਭੱਗ ਦੱਸ ਹਜਾਰ ਅਧਿਆਪਕਾਂ ਨੂੰ ਵਿਗਿਆਨਕ ਸੋਚ ਦੇ ਪਸਾਰ ਲਈ ਟ੍ਰੇਡ ਕੀਤਾ। ਇੱਕ ਚਲਦੀ ਫਿਰਦੀ ਪ੍ਰਯੋਗਸ਼ਾਲਾ ਬਣਾਈ ਜੋ ਪਿੰਡ ਪਿੰਡ ਘੁੰਮ ਕੇ ‘ਚਮਤਕਾਰਾਂ ‘ ਪਿੱਛੇ ਕੰਮ ਕਰਦੇ ਵਿਗਿਆਨ ਨੂੰ ਪ੍ਰਦਰਸ਼ਿਤ ਕਰਦੀ ਹੈ।

ਤਰਕਸ਼ੀਲ ਸੋਚ ਦੇ ਪਾਸਾਰੇ ਲਈ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ, ਅਖਬਾਰਾਂ ਵਿੱਚ ਲੇਖ ਲਿਖੇ ਅਤੇ ਸੰਸਥਾ ਦੇ ਮੈਗਜ਼ੀਨਾਂ ਲਈ ਲਿਖਦੇ ਰਹੇ।

ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਇਸ ਦਿਨ ਨੂੰ “ਚੇਤਨਾ ਦਿਵਸ“ ਵਜੋ ਮਨਾਉਦੇ ਹੋਏ ਵਿਗਿਆਨਕ ਸੋਚ ਦੇ ਪ੍ਰਚਾਰ ਮੁਹਿੰਮ ਚਲਾਈ ਜਾਂਦੀ ਹੈ।ਤਰਕਸ਼ੀਲ ਆਗੂਆਂ ਇਸ ਦਿਨ ਉੱਤੇ ਡਾ: ਨਰਿੰਦਰ ਦਭੋਲਕਰ ਨੂੰ ਯਾਦ ਕਰਦੇ ਹੋਏ *ਵਿਗਿਆਨਕ ਸੋਚ ਦੇ ਲੜ* ਲੱਗਣ ਤੇ ਹਰ ਕਿਸਮ ਦੇ ਅੰਧਵਿਸ਼ਵਾਸਾਂ ਅਤੇ ਕੱਟੜ ਸੋਚ ਤੋਂ ਖਹਿੜਾ ਛੁਡਾਉਣ ਦਾ ਸੁਨੇਹਾ ਦਿੱਤਾ।

ਮਾਸਟਰ ਪਰਮਵੇਦ
ਜੋਨ ਜਥੇਬੰਦਕ ਮੁਖੀ, ਤਰਕਸ਼ੀਲ ਸੁਸਾਇਟੀ ਪੰਜਾਬ

Previous articleकेंद्र सरकार सार्वजनिक संस्थानों को खत्म करने की राह पर, भारत में लोकतंत्र खतरे में – सुशील रिंकू
Next articleMarquez returns to the points in race of mixed fortunes for Repsol Honda Team