(ਸਮਾਜ ਵੀਕਲੀ)
ਮਾਂ ਬਾਪ ਸ਼ਹੀਦ ਕਰਵਾਏ
ਦੋ ਬੱਚੇ ਜੰਗ ਭਿੱਜਵਾਏ
ਦੋ ਨੀਹਾਂ ਚ ਚਿਣਵਾਏ
ਆਪਾ ਵਾਰ ਦਸਮ ਪਿਤਾ
ਸਰਬੰਸ ਦਾਨੀ ਅਖਵਾਏ
ਸੂਬੇ ਤਸ਼ੱਦਦ ਕੀਤੇ ਭਾਰੇ
ਯੋਧੇ ਸਿਦਕੋ ਨਾ ਹਾਰੇ
ਸੂਬਾ ਹੰਕਾਰ ਵੱਸ ਬੋਲੇ
ਬੱਚੇ ਧਰਮ ਤੋਂ ਨਾ ਡੋਲੇ
ਕੀਤਾ ਟੋਡਰ ਮੱਲ ਸੰਸਕਾਰ
ਭੂਮੀ ਖਰੀਦੀ ਮੋਹਰਾਂ ਨਾਲ਼
ਮੋਤੀ ਰਾਮ ਸੇਵਾ ਕੀਤੀ
ਲੱਗੀ ਗੁਰਾ ਨਾਲ ਪ੍ਰੀਤੀ
ਨਹੀਓਂ ਜਾਣੀ ਬੱਲੀ
ਭੁਲਾਈ ਜਿਹੜੀ
ਕੌਮ ਲਈ ਕੀਤੀ
ਬੱਲੀ ਈਲਵਾਲ