HOME ਸ਼ਹੀਦ ਨਵਦੀਪ ਸਿੰਘ ਯਾਦਗਾਰੀ ਲਾਇਬ੍ਰੇਰੀ ਚੰਨਣਵਾਲ ਨੂੰ ਪੁਸਤਕਾਂ ਭੇਟ ਕੀਤੀਆਂ।

ਸ਼ਹੀਦ ਨਵਦੀਪ ਸਿੰਘ ਯਾਦਗਾਰੀ ਲਾਇਬ੍ਰੇਰੀ ਚੰਨਣਵਾਲ ਨੂੰ ਪੁਸਤਕਾਂ ਭੇਟ ਕੀਤੀਆਂ।

ਕੈਪਸਨ - ਪੁਸਤਕਾਂ ਭੇਟ ਕਰਨ ਸਮੇਂ ਸਾਹਿਤਕਾਰ ਤੇਜਿੰਦਰ ਚੰਡਿਹੋਕ, ਬਲਵਿੰਦਰ ਸਿੰਘ ਸਿੱਧੂ ਅਤੇ ਕੁਲਰੌਨਕ ਚੰਡਿਹੋਕ।

ਲੋਕਾਂ ਨੂੰ ਸਾਹਿਤ ਨਾਲ ਜੋੜਨਾ ਚੰਗਾ ਉਪਰਾਲਾ – ਸਿੱਧੂ

ਬਰਨਾਲਾ  (ਸਮਾਜ ਵੀਕਲੀ)  (ਚੰਡਿਹੋਕ) ਸਾਹਿਤਕਾਰ ਅਤੇ ਆਲੋਚਕ ਤੇਜਿੰਦਰ ਚੰਡਿਹੋਕ ਵੱਲੋਂ ਪਿੰਡਾਂ ਵਾਸੀਆਂ ਨੂੰ ਸਾਹਿਤ ਨਾਲ ਜੋੜਨ ਦੇ ਮਕਸਦ ਨਾਲ ਆਪਣੀ ਨਿੱਜੀ ਲਾਇਬਰੇਰੀ ਸਵ. ਸਰਦਾਰਨੀ ਮਨਜੀਤ ਕੌਰ ਯਾਦਗਾਰੀ ਲਾਇਬ੍ਰੇਰੀ ਵਿਚੋਂ ਕਰੀਬ ਇੱਕ ਸੌ ਪੁਸਤਕਾਂ ਸ਼ਹੀਦ ਨਵਦੀਪ ਸਿੰਘ ਯਾਦਗਾਰੀ ਲਾਇਬ੍ਰੇਰੀ ਚੰਨਣਵਾਲ ਜ਼ਿਲ੍ਹਾ ਬਰਨਾਲਾ ਨੂੰ ਆਦਰ ਸਹਿਤ ਭੇਟ ਕੀਤੀਆਂ। ਯਾਦ ਰਹੇ ਇਸ ਤੋਂ ਪਹਿਲਾਂ ਵੀ ਇਸ ਨਿੱਜੀ ਲਾਇਬਰੇਰੀ ਵਿਚੋਂ ਕਈ ਵਾਰ ਪਹਿਲਾਂ ਵੀ ਪੁਸਤਕਾਂ ਇਸ ਅਤੇ ਹੋਰ ਲਾਇਬ੍ਰੇਰੀਆਂ ਨੂੰ ਭੇਟ ਕੀਤੀਆਂ ਜਾ ਚੁੱਕੀਆਂ ਹਨ। ਚੰਨਣਵਾਲ ਦੇ ਪ੍ਰਬੰਧਕ ਬਲਵਿੰਦਰ ਸਿੰਘ ਸਿੱਧੂ ਨੇ ਇਸ ਮੌਕੇ ਕਿਹਾ ਕਿ ਪਿੰਡਾਂ ਦੀਆਂ ਲਾਇਬ੍ਰੇਰੀਆਂ ਨੂੰ ਪੁਸਤਕਾਂ ਭੇਟ ਕਰਕੇ ਪਿੰਡਾਂ ਵਿਚ ਪੁਸਤਕਾਂ ਦਾ ਚਾਨਣ ਫੈਲਾਉਣਾ ਅਤੇ ਸਾਹਿਤ ਨਾਲ ਜੋੜਨਾ ਚੰਗਾ ਉਪਰਾਲਾ ਹੈ। ਉਹਨਾਂ ਨੇ ਚਾਨਣ ਲਾਇਬ੍ਰੇਰੀ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਾਹਿਤਕਾਰ ਚੰਡਿਹੋਕ ਦਾ ਧੰਨਵਾਦ ਕੀਤਾ। ਇਸ ਮੌਕੇ ਕੁਲਰੌਨਕ ਚੰਡਿਹੋਕ, ਜੁਪਿੰਦਰ ਸਿੰਘ , ਜੈਸਮੀਨ ਕੌਰ ਅਤੇ ਹਿਮਾਂਸ਼ੀ ਗਰਗ ਹਾਜਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਏਕਮ ਪਬਲਿਕ ਸਕੂਲ ਮਹਿਤਪੁਰ ਵਿੱਚ ਲਗਾਏ ਗਏ ਦੁੱਧ ਅਤੇ ਬਿਸਕੁਟ ਦੇ ਲੰਗਰ
Next articleਪੇਂਡੂ ਵੋਟਰਾਂ ਨੇ ਰੁਖ ਬਦਲਿਆ, ਲੇਬਰ ਨੂੰ ਵੱਡਾ ਝਟਕਾ