
ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਏਕਮ ਪਬਲਿਕ ਸਕੂਲ ਮਹਿਤਪੁਰ ਵਿੱਚ ਭਾਈ ਮੋਤੀ ਰਾਮ ਮਹਿਰਾ ਜੀ, ਜਿਨਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਕੈਦ ਸਮੇਂ ਦੁੱਧ ਛਕਾਇਆ ਸੀ, ਦੀ ਯਾਦ ਵਿੱਚ ਸਕੂਲ ਵਿੱਚ ਦੁੱਧ ਅਤੇ ਬਿਸਕੁਟ ਦਿਲ ਲੰਗਰ ਲਗਾਏ ਗਏ।ਇਹ ਜਾਣਕਾਰੀ ਸਕੂਲ ਡਾਇਰੈਕਟਰ ਸਰਦਾਰ ਨਿਰਮਲ ਸਿੰਘ ਥਿੰਦ ਅਤੇ ਪ੍ਰਿੰਸੀਪਲ ਸ੍ਰੀਮਤੀ ਅਮਨਦੀਪ ਕੌਰ ਵੱਲੋਂ ਦਿੱਤੀ ਗਈ। ਉਹਨਾਂ ਕਿਹਾ ਕਿ ਇਸ ਧਾਰਮਿਕ ਕਾਰਜ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਵਿੱਚ ਸਕੂਲ ਦੇ ਟ੍ਰਾਂਸਪੋਰਟ ਮੈਂਬਰਾਂ ਦਾ ਵਿਸ਼ੇਸ਼ ਯੋਗਦਾਨ ਰਿਹਾ। ਪ੍ਰੋਗਰਾਮ ਦੀ ਸ਼ੁਰੂਆਤ ਉਪਰੰਤ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਅੱਗੇ ਅਰਦਾਸ ਕੀਤੀ ਗਈ । ਇਸ ਤੋਂ ਬਾਅਦ ਸਕੂਲ ਦੇ ਸਾਰੇ ਹੀ ਬੱਚਿਆਂ ਨੂੰ ਦੁੱਧ ਅਤੇ ਦੇਸੀ ਘੀ ਦੇ ਬਿਸਕੁਟਾਂ ਦੇ ਲੰਗਰ ਵਰਤਾਏ ਗਏ। ਸਕੂਲ ਵਿੱਚ ਆਏ ਹੋਏ ਮਾਪਿਆਂ ਨੇ ਵੀ ਇਸ ਲੰਗਰ ਦਾ ਆਨੰਦ ਮਾਣਿਆ । ਸਕੂਲ ਡਾਇਰੈਕਟਰ ਸਰਦਾਰ ਨਿਰਮਲ ਸਿੰਘ ਨੇ ਕਿਹਾ ਕਿ ਸਕੂਲ ਦੇ ਟਰਾਂਸਪੋਰਟ ਮੈਂਬਰਾਂ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਉਹਨਾਂ ਕਿਹਾ ਕਿ ਟਰਾਂਸਪੋਰਟ ਸਟਾਫ਼ ਪਿਛਲੇ ਕਈ ਸਾਲਾਂ ਤੋਂ ਇਹ ਸੇਵਾ ਨਿਭਾਉਂਦਾ ਆਇਆ ਹੈ ਤੇ ਅੱਗੇ ਤੋਂ ਵੀ ਇਸੇ ਤਰ੍ਹਾਂ ਇਸ ਕਾਰਜ ਨੂੰ ਕਰਦੇ ਰਹਿਣਗੇ । ਇਸ ਬਾਰੇ ਗੱਲਬਾਤ ਕਰਦਿਆਂ ਉਹਨਾਂ ਅੱਗੇ ਕਿਹਾ ਕਿ ਧਾਰਮਿਕ ਬਿਰਤੀ ਉਜਾਗਰ ਕਰਨ ਵਾਲੇ ਅਜਿਹੇ ਉਪਰਾਲਿਆਂ ਦੀ ਅੱਜ ਦੇ ਸਮਾਜ ਵਿੱਚ ਵਿਚਰ ਰਹੇ ਹਰ ਇਨਸਾਨ ਨੂੰ ਬਹੁਤ ਜ਼ਰੂਰਤ ਹੈ।ਸਕੂਲ ਡਾਰੈਕਟਰ ਸਰਦਾਰ ਨਿਰਮਲ ਸਿੰਘ ਥਿੰਦ ਵੱਲੋਂ ਟਰਾਂਸਪੋਰਟ ਸਟਾਫ਼ ਨੂੰ ਉਹਨਾਂ ਦੇ ਇਸ ਵਧੀਆ ਕਰਮ ਲਈ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਸਕੂਲ ਮੈਨੇਜਮੈਂਟ ਤੋਂ ਸਰਦਾਰ ਦਲਜੀਤ ਸਿੰਘ, ਟਰਾਂਸਪੋਰਟ ਸਟਾਫ਼ ਵਿੱਚੋਂ ਸਰਦਾਰ ਗੁਰਸਾਹਿਬ ਸਿੰਘ, ਓਂਕਾਰ ਸਿੰਘ, ਕੰਵਲਜੀਤ ਸਿੰਘ ਜੋਸਨ, ਨਿਰਮਲ ਸਿੰਘ ਸੋਢੀ,ਕਮਲਜੀਤ ਸਿੰਘ, ਤੀਰਥ ਸਿੰਘ, ਸਾਬੀ, ਅਮਰਿੰਦਰ ਸਿੰਘ, ਬਲਦੇਵ ਸਿੰਘ, ਭਗਵੰਤ ਸਿੰਘ, ਲਸ਼ਕਿੰਦਰ ਸਿੰਘ ,ਨਰਿੰਦਰ ਸਿੰਘ, ਨਿਰਮਲ ਸਿੰਘ ਨਿੰਮਾ, ਜਸਵਿੰਦਰ ਪਾਲ ਸਿੰਘ, ਅਮਰਿੰਦਰ ਸਿੰਘ, ਗੁਰਬਖਸ਼ ਸਿੰਘ, ਬਲਜਿੰਦਰ ਸਿੰਘ, ਹਰਜਿੰਦਰ ਸਿੰਘ ਰਾਜੂ, ਹਰਜਿੰਦਰ ਸਿੰਘ, ਹਰਨੇਕ ਸਿੰਘ, ਸੰਦੀਪ ਸਿੰਘ, ਜਗੀਰ ਸਿੰਘ, ਹਰਚਰਨ ਸਿੰਘ,ਪਰਮਜੀਤ ਸਿੰਘ, ਸੰਜੀਵ ਕੁਮਾਰ , ਬਲਕਾਰ ਸਿੰਘ, ਪਿਆਰਾ ਸਿੰਘ ,ਰਣਜੀਤ ਸਿੰਘ, ਸਤਨਾਮ ਸਿੰਘ, ਦੀਦਾਰ ਸਿੰਘ,ਰਮੇਸ਼ ਕੁਮਾਰ, ਰਮਨ ਕੁਮਾਰ, ਲਾਡੀ ,ਪਰਮਜੀਤ ਸਿੰਘ, ਜਸਬੀਰ ਸਿੰਘ, ਅਮਰੀਕ ਸਿੰਘ, ਬਲਵਿੰਦਰ ਸਿੰਘ, ਅਵਤਾਰ ਸਿੰਘ, ਪਰਮਜੀਤ ਸਿੰਘ, ਵਿਸ਼ਾਲ, ਅਨਮੋਲ, ਜਗਤਾਰ ਸਿੰਘ, ਮਨਜੀਤ ਸਿੰਘ, ਅਤੇ ਵਰਿੰਦਰ ਕੁਮਾਰ ਸ਼ਾਮਿਲ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



