ਬਲਾਚੌਰ, (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ‘ਹੀਰੋ ਆਫ਼ ਲਦਾਖ਼’ ਸ਼ਹੀਦ ਲੈਫਟੀਨੈਂਟ ਜਨਰਲ ਬਿਕਰਮ ਸਿੰਘ ਦਾ ਸ਼ਹੀਦੀ ਦਿਹਾੜਾ 22 ਨਵੰਬਰ ਦਿਨ ਸ਼ਨੀਵਾਰ ਨੂੰ ਉਹਨਾਂ ਦੇ ਜੱਦੀ ਪਿੰਡ ਸਿਆਣਾ ਵਿਖੇ ਮਨਾਇਆ ਜਾ ਰਿਹਾ ਹੈ। ਸ਼ਹੀਦ ਲੈਫਟੀਨੈਂਟ ਜਨਰਲ ਬਿਕਰਮ ਸਿੰਘ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਭਾਈ ਜਸਵਿੰਦਰ ਸਿੰਘ ਕਾਹਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 22 ਨੂੰ ਸਵੇਰੇ 10 ਵਜੇ ਬਲਾਚੌਰ ‘ਚ ਪੈਂਦੇ ਬਿਕਰਮ ਚੌਕ ਸਿਆਣਾ ਵਿਖੇ ਬਣੇ ਉਹਨਾਂ ਦੇ ਆਦਮ ਕੱਦ ਬੁੱਤ ਉਤੇ ਸਿੱਜਦਾ ਕੀਤਾ ਜਾਵੇਗਾ। ਜਿਸ ਵਿਚ ਧਾਰਮਿਕ, ਸਮਾਜਿਕ ਤੇ ਸਿਆਸੀ ਸ਼ਖਸ਼ੀਅਤਾਂ ਪਹੁੰਚ ਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੀਆਂ। ਉਹਨਾਂ ਨੇ ਸਭ ਨੂੰ ਸਿਨਮਰ ਬੇਨਤੀ ਕਰਦੇ ਹੋਏ ਉਥੇ ਪਹੁੰਚ ਕੇ ਸ਼ਹੀਦ ਨੂੰ ਸਿੱਜਦਾ ਕਰਨ ਦੀ ਅਪੀਲ ਕੀਤੀ।
HOME *ਸ਼ਹੀਦ ਲੈਫਟੀਨੈਂਟ ਜਨਰਲ ਬਿਕਰਮ ਸਿੰਘ ਦਾ ਸ਼ਹੀਦੀ ਦਿਹਾੜਾ 22 ਨੂੰ -ਕਾਹਮਾ*



