HOME ਸ਼ਹੀਦ ਏ ਐਸ ਆਈ ਕੁਲਦੀਪ ਸਿੰਘ ਜੀ ਦੀ ਦੂਸਰੀ ਬਰਸੀ ਨੂੰ ਸਮਰਪਿਤ...

ਸ਼ਹੀਦ ਏ ਐਸ ਆਈ ਕੁਲਦੀਪ ਸਿੰਘ ਜੀ ਦੀ ਦੂਸਰੀ ਬਰਸੀ ਨੂੰ ਸਮਰਪਿਤ ਅੱਖਾਂ ਦਾ ਮੁਫ਼ਤ ਕੈਂਪ ਲਗਾਇਆ ਜਾ ਰਿਹਾ ਹੈ

3

 ਬੰਗਾ    (ਸਮਾਜ ਵੀਕਲੀ)    ( ਚਰਨਜੀਤ ਸੱਲ੍ਹਾਂ ) ਸ਼ਹੀਦ ਏ ਐਸ ਆਈ ਕੁਲਦੀਪ ਸਿੰਘ (ਪੰਜਾਬ ਪੁਲਿਸ) ਜੀ ਦੀ ਦੂਜੀ ਬਰਸੀ ਤੇ ਗੁਰੂ ਰਵਿਦਾਸ ਗੁਰਦੁਆਰਾ ਝਿੰਗੜਾਂ ਰੋਡ ਗੁਣਾਚੌਰ ਵਿਖੇ ਅੱਖਾਂ ਦਾ ਫ੍ਰੀ ਚੈਕ ਅੱਪ ਕੈਂਪ 8 ਤਰੀਕ ਦਿਨ ਐਤਵਾਰ ਨੂੰ ਲਗਾਇਆ ਜਾਵੇਗਾ। ਜਿਸ ਵਿੱਚ ਅੱਖਾਂ ਦੀ ਫ੍ਰੀ ਚੈਕਿੰਗ ਕੀਤੀ ਜਾਵੇਗੀ, ਸੂਗਰ ਚੈੱਕ ਕੀਤੀ ਜਾਵੇਗੀ। ਮਰੀਜ਼ਾਂ ਨੂੰ ਲੋੜੀਂਦੀਆਂ ਦਵਾਈਆਂ ਮੁਹਈਆ ਕਰਵਾਈਆ ਜਾਣਗੀਆਂ। ਕੈਂਪ ਸਵੇਰੇ 10 ਵਜੇ ਸ਼ੁਰੂ ਹੋਵੇਗਾ। ਗੁਰੂ ਨਾਨਕ ਮਿਸ਼ਨ ਟਰੱਸਟ ਢਾਹਾਂ ਕਲੇਰਾਂ ਦੇ ਮਾਹਿਰ ਡਾਕਟਰ ਅੱਖਾਂ ਚੈੱਕ ਕਰਨਗੇ। ਆਪ ਸਭ ਨੂੰ ਬੇਨਤੀ ਹੈ ਕਿ ਕੈਂਪ ਵਿੱਚ ਪਹੁੰਚ ਕੇ ਲਾਭ ਉਠਾਉ। ਇਹ ਕੈਂਪ ਉਨ੍ਹਾਂ ਦੇ ਭਰਾ ਵਿਜੇ ਗੁਣਾਚੌਰ ਜੀ ਅਤੇ ਉਨ੍ਹਾਂ ਦੇ ਪਿਤਾ ਅਜੀਤ ਸਿੰਘ ਸਾਬਕਾ ਸਰਪੰਚ ਲਗਾਂ ਰਹੇ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article“ਸਰਕਾਰਾਂ ਕੋਲੋਂ ਵਧੀਆ ਸਿਹਤ ਸਹੂਲਤਾਂ ਦੀ ਮੰਗ ਕਿਉਂ ਨਹੀਂ ਕਰਦੇ
Next articleਮਹਿੰਦਰਾ ਹਸਪਤਾਲ ਮੁਕੰਦਪੁਰ ਰੋਡ ਬੰਗਾ ਵਿਖੇ 1 ਜੂਨ ਤੋ 30 ਜੂਨ ਤੱਕ ਮੈਗਾ ਕੈਂਪ ਸ਼ੁਰੂ