ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਮਹਿੰਦਰਾ ਹਸਪਤਾਲ ਮੁਕੰਦਪੁਰ ਰੋਡ ਬੰਗਾ ਵਿਖੇ ਲਾਇਨਜ ਕਲੱਬ ਇੰਟਰਨੈਸ਼ਨਲ ਰਿਜਨ ਬੰਗਾ ਦੇ ਸਹਿਯੋਗ ਨਾਲ ਸਰਜਰੀ ਦਾ ਮੈਗਾ ਕੈਂਪ 1 ਜੂਨ ਤੋਂ 30 ਜੂਨ ਤੱਕ ਸ਼ੁਰੂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾਕਟਰ ਉਕਾਰ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿੱਚ ਨਾਰਮਲ ਸੀਜੇਰੀਅਨ ਅਤੇ ਗਾਇਨੀ ਦੇ ਸਾਰੇ ਛੋਟੇ ਅਤੇ ਵੱਡੇ ਆਪਰੇਸ਼ਨ ਕੀਤੇ ਜਾਣਗੇ। ਡਾਕਟਰ ਉਂਕਾਰ ਸਿੰਘ ਨੇ ਦੱਸਿਆ ਤੇ ਇਸ ਕੈਂਪ ਵਿੱਚ ਆਪਰੇਸ਼ਨ ਰੇਟ 17,000 ਰੁਪਏ ਜਿਸ ਵਿੱਚ ਦਵਾਈਆਂ, ਬੇਹੋਸ਼ੀ, ਬੈਡ ਅਤੇ ਆਪਰੇਸ਼ਨ ਖਰਚੇ ਸਮੇਤ ਬਲੈਡ ਟੈਸਟ ਤੇ 50% ਛੋਟ ਉਪਲੱਬਧ ਹੈ। ਇਸ ਕੈਂਪ ਵਿੱਚ ਜਨਰਲ ਲੈਪਰੋਸਕਪਿਕ ਸਰਜਰੀ ਅਤੇ ਆਪਰੇਸ਼ਨ ਜਿਵੇਂ ਦੂਰਬੀਨ ਨਾਲ ਪਿੱਤੇ ਦੀ ਪੱਥਰੀ ਦਾ ਆਪਰੇਸ਼ਨ, ਹਰ ਤਰ੍ਹਾਂ ਦੇ ਹਰਨੀਆਂ ਦਾ ਆਪਰੇਸ਼ਨ, ਬਵਾਸੀਰ ਦੇ ਭਗੰਦਰ ਦਾ ਅਪਰੇਸ਼ਨ, ਛਾਤੀ ਦੇ ਰਸੌਲੀਆਂ ਦਾ ਆਪਰੇਸ਼ਨ, ਹਾਈਡਰੋਸੀਲ ਅਤੇ ਵੈਰੀਕੋਸਲ ਦਾ ਆਪਰੇਸ਼ਨ ਅਤੇ ਬੱਚੇਦਾਨੀ ਦੀ ਰਸੌਲੀ ਦੇ ਅਪਰੇਸ਼ਨ ਕੀਤੇ ਜਾਣਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



