HOME “ਸਰਕਾਰਾਂ ਕੋਲੋਂ ਵਧੀਆ ਸਿਹਤ ਸਹੂਲਤਾਂ ਦੀ ਮੰਗ ਕਿਉਂ ਨਹੀਂ ਕਰਦੇ

“ਸਰਕਾਰਾਂ ਕੋਲੋਂ ਵਧੀਆ ਸਿਹਤ ਸਹੂਲਤਾਂ ਦੀ ਮੰਗ ਕਿਉਂ ਨਹੀਂ ਕਰਦੇ

3

ਬੰਗਾ    (ਸਮਾਜ ਵੀਕਲੀ)    ( ਚਰਨਜੀਤ ਸੱਲ੍ਹਾਂ ) ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵਲੋਂ ਸਿਖ ਫੌਜੀ ਦੇ ਬਿਮਾਰ ਬੱਚੇ ਦੇ 27 ਕਰੋੜ ਰੁਪਏ ਦੇ ਲੱਗਣ ਵਾਲੇ ਟੀਕੇ ਵਾਸਤੇ ਮਾਲੀ ਇਮਦਾਦ ਦੀ ਮੰਗ ਕੀਤੀ ਗਈ ਹੈ,ਕਿਸੇ ਵੀ ਲੋੜਵੰਦ ਗਰੀਬ ਇਨਸਾਨ ਦੀ ਮੱਦਦ ਜਰੂਰ ਕਰਨੀ ਚਾਹੀਦੀ ਹੈ ਪਰ ਅਸੀਂ ਸਰਕਾਰਾਂ ਕੋਲੋਂ ਗੰਭੀਰ ਬਿਮਾਰੀ ਦੇ ਮੁਫਤ ਇਲਾਜ ਦੀ ਮੰਗ ਕਿਉਂ ਨਹੀਂ ਕਰਦੇ|ਜਦੋਂ ਮੁੱਖ ਮੰਤਰੀ, ਸਿਆਸੀ ਨੇਤਾ ਇਨਾਂ ਦੇ ਡੇਰਿਆਂ ਵਿੱਚ ਜਾ ਕੇ ਵੋਟਾਂ ਦੀ ਭੀਖ ਮੰਗ ਸਕਦੇ ਹਨ ਤਾਂ ਇਹ ਡੇਰੇਦਾਰ ਸਰਕਾਰਾਂ ਅੱਗੇ ਲੋਕਾਂ ਦੀਆਂਬੁਨਿਆਦੀ ਜਰੂਰਤਾਂ ਪੂਰੀਆਂ ਕਰਨ ਦੀ ਮੰਗ ਕਿਉਂ ਨਹੀਂ ਰੱਖਦੇ| “ਬਾਬਾ ਨਾਨਕ ਘਰੋਂ ਵਪਾਰ ਕਰਨ ਲਈ ਲਿਆਂਦੇ ਵੀਹ ਰੁਪਏ ਜਰੂਰਤਮੰਦਾਂ ਲਈ ਖਰਚ ਕਰ ਸਕਦੇ ਹਨ ਤਾਂ ਲੋਕਾਂ ਦੀ ਕਿਰਤ ਕਮਾਈ ਉਤੇ ਪਲਣ ਵਾਲੇ ਅਤੇ ਸਰਕਾਰਾਂ ਦੇ ਹੱਕ ਵਿੱਚ ਭੁਗਤਣ ਵਾਲੇ ਇਹ ਲਗਜ਼ਰੀ ਬਾਬੇ ਆਪਣੀ ਦੋ ਸੌ ਕਰੋੜ ਦੀ ਜਾਇਦਾਦ ਵਿੱਚੋਂ ਲੋੜਵੰਦਾਂ ਦੀ ਮੱਦਦ ਕਿਉਂ ਨਹੀਂ ਕਰ ਸਕਦੇ| ਵੈਸੇ ਵੀ ਗੁਰੂ ਗ੍ਰੰਥ ਸਾਹਿਬ ਦੇ ਨਾਵੇਂ ਲੁਆਈ ਜਾਇਦਾਦ ਕਿਹੜਾ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਨੇ ਆਪ ਵਰਤਣੀ ਐ, ਲੋਕਾਂ ਦੁਆਰਾ ਦਿੱਤਾ ਪੈਸਾ ਲੋਕਾਂ ਲਈ ਖਰਚ ਕਰਕੇ ਮਿਸਾਲ ਕਾਇਮ ਕਰਨ ਚਾਹੀਦੀ ਹੈ| ਜਿਹੜੇ ਐਨਾ ਕੁੱਝ ਹੋਣ ਦੇ ਬਾਵਜੂਦ ਵੀ ਮੰਗਤਿਆਂ ਵਾਂਗ ਲੰਗਰਾਂ ਲਈ ਰਸਦ ਤੇ ਡੰਗਰਾਂ ਲਈ ਤੂੜੀ ਮੰਗਦੇ ਹੋਣ ਤਾਂ ਉਹ ਕਿਸੇ ਗਰੀਬ ਦੀ ਮੱਦਦ ਕੀ ਕਰਨਗੇ| “ਵਿਸ਼ੇਸ਼ ਨੋਟ: ਇਹ ਸਤਰਾਂ ਸਿਰਫ ਸੰਤ ਢੱਡਰੀਆਂ ਵਾਲਿਆਂ ਲਈ ਹੀ ਨਹੀਂ ਸਗੋਂ ਗੁਰੂਘਰਾਂ ਤੇ ਕਾਬਜ ਧਨਾਡਾਂ ਅਤੇ ਪੈਂਤੀ ਮਹਾਂਪੁਰਸ਼ਾਂ ਦੀ ਬਾਣੀ ਵੇਚ ਕੇ ਲਗਜ਼ਰੀ ਜੀਵਨ ਬਤੀਤ ਕਰਨ ਵਾਲੇ ਹਰ ਡੇਰੇਦਾਰ ਅਤੇ ਧਾਰਮਿਕ ਲੁਟੇਰਿਆਂ ਲਈ ਵੀ ਹਨ||”    @highlight

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਭਾਰਤ ਚੌਥੀ ਵੱਡੀ ਆਰਥਿਕਤਾ ਬਣਨ ‘ਤੇ
Next articleਸ਼ਹੀਦ ਏ ਐਸ ਆਈ ਕੁਲਦੀਪ ਸਿੰਘ ਜੀ ਦੀ ਦੂਸਰੀ ਬਰਸੀ ਨੂੰ ਸਮਰਪਿਤ ਅੱਖਾਂ ਦਾ ਮੁਫ਼ਤ ਕੈਂਪ ਲਗਾਇਆ ਜਾ ਰਿਹਾ ਹੈ