ਮਰਦਾਨੀ ਜਨਾਨੀ -10

ਡਾਕਟਰ ਲਵਪ੍ਰੀਤ ਕੌਰ ਜਵੰਦਾ 

ਡਾਕਟਰ ਲਵਪ੍ਰੀਤ ਕੌਰ ਜਵੰਦਾ

(ਸਮਾਜ ਵੀਕਲੀ) ਸ਼ਾਮ ਤੱਕ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਦੀਪ ਦੀ ਮਾਂ ਪੂਰੀ ਹੋ ਗਈ ਹੈ। ਬਖ਼ਸ਼ ਕੋਲ ਕੋਈ ਸੂਟ ਨਹੀਂ ਸੀ ਸ਼ਾਮ ਨੂੰ ਹਨੇਰਾ ਜੇਹਾ ਹੋਣ ਤੇ ਇੱਕ ਸੂਤੀ ਸੂਟ 120 ਰੁਪਏ ਦਾ ਲਿਆਂਦਾ ਤੇ ਰਾਤ ਨੂੰ ਬੈਠ ਕੇ ਬਖ਼ਸ਼ ਨੇ ਬਿਨਾ ਮੁਹਰੀ ਬਣਾਏ ਡੋਰੀ ਪਾ ਸਿਓ ਲਿਆ। ਕਿਉਕਿ ਹਰਿਆਣੇ ਤੋਂ ਰਿਸ਼ਤੇਦਾਰ ਆਉਣੇ ਸਨ ਇਸ ਲਈ ਸੂਟ ਜਰੂਰੀ ਸੀ। ਦੀਪ ਨੇ ਕਿਹਾ ਦੁਕਾਨ ਦਾ ਸ਼ਟਰ ਕੁਝ ਦਿਨ ਭੋਗ ਤੱਕ ਬੰਦ ਕਰ ਦਿੰਦੇ ਹਾਂ। ਪਰ ਬਖ਼ਸ਼ ਨੇ ਸਮਝਾਇਆ ਨਹੀਂ ਘਰੇ ਪੈਸਾ ਇੱਕ ਨਹੀਂ ਸ਼ਟਰ ਬੰਦ ਨਾ ਕਰੋ ਗੇਟ ਬੰਦ ਰਹਿਣ ਦਿਓ ਜਿਸਨੇ ਅਫ਼ਸੋਸ ਲੀ ਆਉਣਾ ਦੁਕਾਨ ਵਿੱਚੋ ਦੀ ਆਵੇਗਾ ਮਰੀਜ ਮੇ ਦੇਖ ਲਾਵਾਗੀ। ਬੱਸ ਇਸੇ ਤਰਾ ਬਖ਼ਸ਼ ਅਫ਼ਸੋਸ ਕਰਨ ਆਇਆ ਵਿੱਚੋ ਉੱਠਦੀ ਅੱਖਾਂ ਪੂੰਝ ਦੁਕਾਨ ਵਿਚ ਜਾਂਦੀ ਜਦੋਂ ਕੋਈ ਮਰੀਜ ਮੇਜ ਖੜਕਾਉਂਦਾ ਤਾਂ ਦਵਾਈ ਦੇ ਕੇ ਆਉਂਦੀ। ਇਸੇ ਤਰ੍ਹਾਂ ਭੋਗ ਤੱਕ ਸਾਰੇ ਪੈਸੇ ਇੱਕਠੇ ਕੀਤੇ।
ਦੂਜੇ ਦਿਨ ਸਾਰੇ ਰਿਸ਼ਤੇਦਾਰ ਆ ਗਏ ਤੇ ਸੱਸ ਦੀ ਅਰਥੀ ਤਿਆਰ ਕੀਤੀ ਗਈ। ਬਖ਼ਸ਼ ਇਹ ਸਭ ਪਹਿਲੀ ਵਾਰੀ ਦੇਖ ਰਹੀ ਸੀ। ਦੀਪ ਦਯਾ ਸਿੰਘ ਤੀਰਥ ਸਭ ਨੇ ਭਰੀਆਂ ਅਖਾ ਨਾਲ ਮਾ ਨੂੰ ਮੱਥਾ ਟੇਕਿਆ ਤੇ ਅਰਥੀ ਚੁੱਕ ਤੁਰ ਪਏ।ਔਰਤਾਂ ਦਾ ਰੋਣ ਕੁਰਲਾਉਣ ਸ਼ੁਰੂ ਹੋਇਆ। 12 ਵਜੇ ਤੱਕ ਅੰਤਿਮ ਸਸਕਾਰ ਕਰ ਦਿੱਤਾ ਗਿਆ। ਘਰ ਆ ਕੇ ਦਰੀਆਂ ਵਿੱਛਾ
ਦਿੱਤੀਆਂ ਗੇਈਆ।
ਮੌਤ ਤੋਂ ਤੀਜੇ ਦਿਨ ਤਮੰਨਾ ਦਾ ਪਹਿਲਾ ਜਨਮ ਦਿਨ ਸੀ ਬੜਾ ਚਾਅ ਸੀ ਪਰ ਵਕਤ ਠੀਕ ਨਹੀਂ ਸੀ ਬਖ਼ਸ਼ ਨੇ ਦੀਪ ਨੂ ਕਹਿ ਕੇ ਬਾਜ਼ਾਰ ਤੋਂ ਇਕ teddy ਖਿਡੌਣਾ ਤਮੰਨਾ ਲਈ ਚੋਰੀ ਲਿਆ ਕੇ ਕਮਰੇ ਵਿਚ ਰੱਖ ਦਿੱਤਾ। ਦੀਪ ਨੂੰ ਕਿਹਾ ਜੀ, ਇਹ ਯਾਦ ਹੈ ਬੇਟੀ ਦੇ ਪਹਿਲੇ ਜਨਮ ਦਿਨ ਦੀ।
ਸੱਸ ਦਾ ਭੋਗ ਪਾਇਆ ਨਾਂ ਤੀਰਥ ਨੇ ਕੋਈ ਪੈਸੇ ਦੀ ਮਦਦ ਕੀਤੀ ਨਾ ਦਯਾ ਸਿੰਘ ਨੇ। ਭੋਗ ਤੇ ਕਾਫੀ ਇਕੱਠ ਹੋ ਗਿਆ ਸੀ। ਦਯਾ ਸਿੰਘ ਦੇ ਪੱਗ ਬਣਾਉਣੀ ਸੀ ਤਾ ਰਿਸ਼ਤੇਦਾਰਾਂ ਵਿਚ ਬਹਿਸ ਹੋ ਗਈ ਕਿਉਕਿ ਬਖ਼ਸ਼ ਦੇ ਮਾਪੇ ਦੀਪ ਲਈ ਪੱਗ ਲੇ ਕੇ ਆਏ ਸਨ ਉਨ੍ਹਾਂ ਦੀਪ ਦੇ ਪੱਗ ਬੰਨੀ ਕਿਉਕਿ ਘਰ ਦਾ ਸਾਰਾ ਖ਼ਰਚ ਦੀਪ ਚੁੱਕਦਾ ਸੀ ਤੇ ਦਯਾ ਸਿੰਘ ਹੁਣ ਘਰ ਜਵਾਈ ਚਲਾ ਗਿਆ ਸੀ। ਕਾਫੀ ਰੌਲਾ ਪਿਆ। ਦਰਸ਼ਨ ਦੇ ਪੇਕਿਆਂ ਦਯਾ ਸਿੰਘ ਦੇ ਪੱਗ ਬੰਨੀ ਤੇ ਬਖ਼ਸ਼ ਦੇ ਪੇਕਿਆਂ ਦੀਪ ਸਿੰਘ ਨੂੰ ਬੰਨ ਹੋਰ ਦੇਣ ਲੈਣ ਕੀਤਾ।ਮਾਮਿਆਂ ਨੇ ਰੋਟੀ ਦਾ ਖਰਚ ਚੁੱਕਿਆ। ਸਾਰੇ ਆਪੋ ਆਪਣੇ ਘਰ ਚਲੇ ਗਏ ।ਭੋਗ ਤੋਂ ਬਾਅਦ ਫੇਰ ਰਿਸ਼ਤੇਦਾਰਾਂ ਵਿੱਚ ਬਹਿਸ ਸ਼ੁਰੂ ਹੋ ਗਈ ਇਸੇ ਤਰਾ ਬਹਿਸਦੇ ਰਾਤੀ ਸੋ ਗਏ। ਸਵੇਰੇ ਹੌਲੀ ਹੌਲੀ ਸਾਰੇ ਆਪੋ ਆਪਣੇ ਘਰ ਚਲੇ ਗਏ।
ਬਖ਼ਸ਼ ਦੇ ਫੇਰ ਪੇਪਰ ਸਨ ਤੇ ਹੁਣ ਉਨ੍ਹਾਂ ਮਈਗ੍ਰੇਸ਼ਨ ਜਲੰਧਰ ਕਰਾ ਲਈ ਸੀ ਤੇ ਬਖ਼ਸ਼ ਦੇ ਪੇਪਰ ਹੁਣ ਜਲੰਧਰ ਸਨ। ਬਖ਼ਸ਼ ਨੂੰ ਬੁਖਾਰ ਹੋ ਰਿਹਾ ਸੀ ।ਪੇਪਰ ਦਿਵਾਉਣ ਲੀ ਬਖ਼ਸ਼ ਦੇ ਪਾਪਾ ਰੋਪੜ ਆਏ ਸਨ ਉਹ ਰੋਜ਼ ਬਖ਼ਸ਼ ਨੂੰ ਬੱਸ ਵਿਚ ਜਲੰਧਰ ਕੇ ਕੇ ਜਾਂਦੇ। ਬਖ਼ਸ਼ ਪੇਪਰ ਦਿੰਦੇ ਦਿੰਦੇ ਬੁਖਾਰ ਨਾਲ ਤਪ ਜਾਂਦੀ ਬੱਸ ਬੇਸੁਰਤ ਜਿਹੀ ਲਿਖਦੀ ਰਹਿੰਦੀ। ਪੇਪਰ ਖਤਮ ਕਰ ਬਸ ਰਿਕਸ਼ੇ ਵਿਚ ਬੈਠ ਪਾਪਾ ਦੀ ਗੋਦੀ ਵਿੱਚ ਸਿਰ ਸੁੱਟ ਪੇ ਜਾਂਦੀ। ਉਸਦੇ ਪਾਪਾ ਸਾਰੇ ਰਸਤੇ ਬੱਸ ਵਿਚ ਬਖ਼ਸ਼ ਨੂੰ ਗੋਦੀ ਵਿੱਚ ਪਾ ਕੇ ਹੀ ਰੋਪੜ ਆਉਂਦੇ ਬੜੀ ਮੁਸ਼ਕਿਲ ਨਾਲ ਸੋ ਕਦਮ ਤੁਰ ਘਰ ਬੈਡ ਤੇ ਆ ਬੇਸੁਰਤ ਗਿਰਦੀ , ਦੀਪ ਦਵਾਈ ਦਿੰਦਾ। ਬਖ਼ਸ਼ ਦੀਆਂ ਛਾਤੀਆਂ ਸਵੇਰ ਦੀਆਂ ਦੁੱਧ ਨਾਲ ਭਰੀਆਂ ਹੁੰਦੀਆਂ। ਆਉਂਦੇ ਹੀ ਤਮੰਨਾ ਚੁੰਘਣ ਲਗਦੀ ਤਾਂ ਥੋੜਾ ਆਰਾਮ ਆਉਂਦਾ ਫੇਰ ਉਸਦੇ ਪਾਪਾ ਉਸਨੂੰ ਕੁਝ ਖਵਾਉਂਦੇ ਤੇ ਬਖ਼ਸ਼ ਫੇਰ ਥੋੜਾ ਕਿਤਾਬਾਂ ਤੇ ਨਜ਼ਰ ਮਾਰਦੀ। ਸਾਰੇ ਪੇਪਰ ਬਖ਼ਸ਼ ਨੇ ਟਾਈ ਫ਼ਾਇਡ ਬੁਖਾਰ ਵਿਚ ਹੀ ਦਿੱਤੇ। ਸ਼ਰੀਰ ਵਿਚ ਜਿਵੇਂ ਜਾਨ ਹੀ ਨਾ ਰਹੀ। ਕੁਝ ਦਿਨਾਂ ਬਾਅਦ ਪ੍ਰੈਕਟੀਕਲ ਸ਼ੁਰੂ ਹੋਏ ਉਨ੍ਹਾਂ ਦੇਰ ਬਖ਼ਸ਼ ਦੇ ਪਾਪਾ ਰੋਪੜ ਹੀ ਰਹੇ।
ਦਯਾ ਸਿੰਘ ਹੋਣੀ ਫੇਰ ਘਰ ਵਾਪਿਸ ਆ ਗਏ। ਘਰ ਵਿਚ ਫੇਰ ਝਗੜਾ ਸ਼ੁਰੂ ਹੋ ਗਿਆ। ਬਖ਼ਸ਼ ਦੇ ਪਾਪਾ ਨੇ ਸਲਾਹ ਦਿੱਤੀ ਕਿ ਬੇਟਾ ਤਿੰਨੋ ਬੈਠ ਕੇ ਬਰਾਬਰ ਵੰਡ ਲਵੋ ਝਗੜਿਆਂ ਵਿਚ ਕੁਝ ਨਹੀਂ ਪਿਆ। ਅਖੀਰ ਤਿੰਨਾਂ ਭਰਾਵਾ ਨੇ ਆਪਸੀ ਰਜਾਮੰਦੀ ਨਾਲ ਦੋ ਕਮਰੇ ਦਯਾ ਸਿੰਘ ਨੂੰ ਇਕ ਕਮਰਾ ਰਸੋਈ ਤੀਰਥ ਤੇ ਇਕ ਦੁਕਾਨ ਤੇ ਕਮਰਾ ਦੀਪ ਨੂ ਦੇਕੇ ਪੱਕੇ ਅਸ਼ਟਾਮ ਤੇ ਲਿਖ ਲਿਖਾ ਕਰ ਲਿਆ ਗਿਆ। ਸਭ ਦੇ ਦਸਤਖ਼ਤ ਹੋ ਗਏ ਗਵਾਹੀਆਂ ਵੀ ਪਾ ਲੀਆਂ। ਪਰ ਕੁਝ ਦਿਨਾਂ ਬਾਅਦ ਕਦੇ ਨਲਕੇ ਪਿੱਛੇ ਕਦੇ ਬਾਲਟੀਆਂ ਪਿੱਛੇ ਕਦੇ ਮੋਟਰ ਸਾਈਕਲ ਪਿੱਛੇ। ਲੜਾਈ ਹੁੰਦੀ ਰਹਿੰਦੀ।
ਤੀਰਥ ਨੇ ਮੋਹਾਲੀ ਦੁਕਾਨ ਸ਼ੁਰੂ ਕੀਤੀ ਸੀ ਪਰ ਦੁਕਾਨ ਚੱਲੀ ਨਾ ਕਿਉਕਿ ਦੁਕਾਨ ਛੱਤ ਉੱਤੇ ਸੀ ਇਸ ਤਰਾ 2 ਮਹੀਨੇ ਦਾ ਕਰਾਇਆ ਖੜ ਗਿਆ। ਤੀਰਥ ਨੇ ਦਿਓ ਤੋਂ ਪੈਸੇ ਮੰਗੇ ਤਾਂ ਦੀਪ ਕਿਹਾ ਆਪਣੀ ਭਾਬੀ ਤੋਂ ਪੁੱਛ ਲੇ। ਪਰ ਤੀਰਥ ਬਖ਼ਸ਼ ਨਾਲ ਬੋਲਦਾ ਨਹੀਂ ਸੀ।  ਪਰ ਹੁਣ ਮਜਬੂਰੀ ਸੀ ਕਿਉਕਿ ਬਖ਼ਸ਼ ਹੁਣ ਸਾਰਾ ਟਾਈਮ ਦੁਕਾਨ ਤੇ ਬੈਠਦੀ ਸੀ। ਤੀਰਥ ਬਖ਼ਸ਼ ਕੋਲ ਆਇਆ ਤੇ ਸਾਰਾ ਮਸਲਾ ਦਸਿਆ ਤੇ ਕਿਹਾ ਭਾਬੀ ਦੱਸ ਹਜ਼ਾਰ ਰੁਪਏ ਚਾਹੀਦੇ ਹਨ। ਬਖ਼ਸ਼ ਕਿਹਾ ਦੇਖ ਤੀਰਥ ਇੰਨੇ ਪੈਸੇ ਨਹੀਂ ਹਨ। ਹਾਲੇ ਕਿੰਨੀ ਦਰ ਹੋਈ ਹੈ ਮੰਮੀ ਦੀ ਮੌਤ ਨੂੰ ਮਸਾ ਤਾਂ ਘਰ ਦੇ ਖਰਚ ਲੀਹ ਤੇ ਆਏ ਨੇ। ਤੀਰਥ ਕਿਹਾ ਭਾਬੀ ਕਿਤੋਂ ਉਧਾਰੇ ਫੜ ਲੈ, ਮੈ ਦੇ ਦੀਆਗਾ ਨਹੀਂ ਤਾਂ ਉਨ੍ਹਾਂ ਦੁਕਾਨ ਨੂੰ ਜਿੰਦਾ ਲਾ ਦੇਣਾ।
ਤੀਰਥ ਕੋਲ ਨਾ ਕੋਈ ਡਾਕਟਰ ਦੀ ਡਿਗਰੀ ਸੀ ਨਾ ਕੋਈ ਲਾਇਸੈਂਸ। ਪਰ ਦੁਕਾਨ ਖੋਲੀ ਬੈਠਾ ਸੀ।ਬਖ਼ਸ਼ ਦੀ ਡਿਗਰੀ ਹੁਣ ਪੂਰੀ ਹੋ ਚੁੱਕੀ ਸੀ।
ਬਖ਼ਸ਼ ਨੇ ਪੁੱਛਿਆ ਤੀਰਥ ਚਲੋ ਕਿਤੋਂ ਵਿਆਜੀ ਫੜ ਕੇ ਮੇ ਦੇ ਦਿੰਦੀ ਹਾਂ ਪਰ ਕੀ ਯਕੀਨ ਹੈ ਕਿ ਅਗਲੇ ਮਹੀਨੇ ਕੰਮ ਚੱਲ ਪਵੇਗਾ।
ਤੀਰਥ ਚੁੱਪ ਕਰ ਗਿਆ। ਬਖ਼ਸ਼ ਕੁਝ ਦਰ ਚੁੱਪ ਰਹਿ ਕੇ ਕਿਹਾ ਤੀਰਥ ਵੱਡੀ ਭੈਣ ਦੇ ਸਹੁਰੇ ਵਿਆਜੀ ਪੈਸੇ ਦਿੰਦੇ ਹਨ ਮੇ ਲਿਆ ਦਿਆਂਗੀ ਪਰ ਇਕ ਸ਼ਰਤ ਹੈ ਤੂੰ ਉਹ ਦੁਕਾਨ ਛੱਡ ਕੇ ਕੋਈ ਹੇਠਾਂ ਦੁਕਾਨ ਦੇਖੇਗਾ। ਤੇਰੇ ਨਾਲ ਮੇ ਚੱਲਾਗੀ ਰੋਜ ਜਦੋਂ ਤੱਕ ਦੁਕਾਨ ਨਹੀਂ ਚੱਲਦੀ। ਤੂੰ ਹਾਲੇ ਛੋਟਾ ਲੱਗਦਾ ਕਿਸੇ ਨਹੀਂ ਆਉਣਾ ਤੇਰੇ ਕੋਲ। ਨਾਲੇ ਮਰੀਜ ਉਪਰ ਕਿਵੇਂ ਚੜੂ। ਤੀਰਥ ਨੇ ਨਵੀਂ ਜਗ੍ਹਾ ਦੁਕਾਨ ਦੇਖੀ 41 ਸੈਕਟਰ ਵਿੱਚ ਜੋ ਅੱਜ ਵੀ ਚੱਲਦੀ ਹੈ। ਬਖ਼ਸ਼ ਨੇ ਪੈਸੇ ਵਿਆਜੀ ਲਿਆਂਦੇ ਤੇ ਤੀਰਥ ਦੀ ਦੁਕਾਨ ਸ਼ੁਰੂ ਕਰਾ ਹਰ ਰੋਜ ਤਮੰਨਾ ਨੂੰ ਲੈਕੇ ਮੋਹਾਲੀ ਜਾਂ ਲੱਗੀ ਸਾਰਾ ਦਿਨ ਮਰੀਜ ਦੇਖਦੀ ਤੀਰਥ ਪੈਸੇ ਸਾਂਭਦਾ ਪਰ ਕਦੇ ਰੋਟੀ ਨਾ ਪੁੱਛੀ ਘਰ ਪਹੁੰਚਦੇ ਪਹੁੰਚਦੇ ਬਖ਼ਸ਼ ਦੀ ਬੱਸ ਹੋ ਜਾਂਦੀ ਭੁੱਖ ਨਾਲ ਉਪਰੋ ਤਮੰਨਾ ਦੁੱਧ ਚੁੰਗਦੀ ਸੀ। ਘਰ ਆ ਬੈਡ ਤੇ ਗਿਰਦੀ ਤੇ ਦੀਪ ਨੂ ਕਹਿੰਦੀ ਭੁਖ ਬਹੁਤ ਲੱਗੀ ਹੈ। ਦੀਪ ਗੁੱਸੇ ਹੁੰਦਾ ਸਾਅਲਾ ਰੋਟੀ ਨਹੀਂ ਖਿਲਾ ਸਕਦਾ ਢਾਬੇ ਤੇ ਜਾਣਾ ਬੰਦ ਕਰ ਦੇ। ਤੀਰਥ ਦੀ ਦੁਕਾਨ ਸੋਹਣੀ ਚਲ ਪਈ ਸੀ ਤੇ ਜਨਾਨੇ ਮਰੀਜ ਜਿਆਦਾ ਸਨ ਬਖ਼ਸ਼ ਨੇ ਜਨਾਨੇ ਮਰੀਜਾ ਬਾਰੇ ਬਿਮਾਰੀਆਂ ਬਾਰੇ ਸਾਰੀ ਖੁਲ ਕੇ ਜਾਣਕਾਰੀ ਤੀਰਥ ਨੂੰ ਦਿੱਤੀ।ਪਰ ਉਸ ਕਦੇ ਕਦਰ ਨਹੀਂ ਪਾਈ। ਬਹੁਤ ਕੁਝ ਕੀਤਾ ਉਸ ਲਈ।
ਤੀਰਥ ਦੇ ਰੱਖੜੀ ਬੰਨਦੀ ਸੀ ਬਖ਼ਸ਼। ਤੀਰਥ ਇੱਕ ਅੱਖ ਤੋਂ ਕਾਣਾ ਸੀ ਬਚਪਨ ਵਿਚ ਝਾੜੂ ਦਾ ਡੱਕਾ ਲਗਨ ਕਰਕੇ ਇੱਕ ਅੱਖ ਖਰਾਬ ਸੀ। ਦੀਪ ਨੇ ਪਹਿਲੀ ਰਾਤ ਬਖ਼ਸ਼ ਨੂੰ ਕਿਹਾ ਸਾਡਾ ਭਰਾਵਾਂ ਦਾ ਬਹੁਤ ਪਿਆਰ ਹੈ। ਛੋਟੇ ਦੀ ਇੱਕ ਅੱਖ ਖਰਾਬ ਹੈ ਕੱਲ ਨੂੰ ਜੇ ਮੈਨੂੰ ਉਸਨੂੰ ਆਪਣੀ ਅੱਖ ਵੀ ਕੱਢ ਕੇ ਦੇਣੀ ਪਈ ਤਾਂ ਤੂੰ ਕੁਝ ਨਹੀਂ ਬੋਲੇਗੀ। ਇਸ ਗੱਲ ਨੇ ਬਖ਼ਸ਼ ਦੇ ਦਿਲ ਤੇ ਬਹੁਤ ਅਸਰ ਕੀਤਾ। ਉਸਦੀ ਅੱਖ ਬਾਰੇ ਬਖ਼ਸ਼ ਨੇ ਡਾਕਟਰਾਂ ਨਾਲ ਸਲਾਹ ਕੀਤੀ ਤੇ ਅਲੀਗੜ੍ਹ ਦਿੱਲੀ ਤੋਂ ਅੱਗੇ ਉਸਦੀ ਅੱਖ ਨੂੰ ਠੀਕ ਕਰਵਾਉਣ ਲੀ ਸੋਚ ਲਿਆ ਤੀਰਥ ਨੂੰ ਦੱਸ ਦਿੱਤਾ ਤੇ ਦੀਪ ਨੂ ਕਿਹਾ, ਦੀਪ ਜੇ ਮੈ ਅਪਣੇ ਦਿਓਰ ਨਾਲ ਕੀਤੇ ਹਫਤਾ ਬਾਹਰ ਲਾ ਆਵਾ ਤਾਂ ਤੁਹਾਨੂੰ ਕੋਈ ਇਤਰਾਜ ਤਾਂ ਨਹੀਂ। ਦੀਪ ਕਿਹਾ, ਕਰਨ ਕੀ ਜਾਣਾ ਹੈ? ਦੱਸ ਪਹਿਲਾ।
ਬਖ਼ਸ਼,” ਦੀਪ ਆਕੇ ਸਰਪ੍ਰਾਈਜ਼ ਦਿਆਂਗੇ, ਬਸ ਵਿਸ਼ਵਾਸ ਰੱਖ ਕੇ ਇਕ ਵਾਰ ਜਾਣ ਦਿਓ।ਜੇ ਵਿਸ਼ਵਾਸ਼ ਹੈ ਤਾਂ..
ਦੀਪ ਮੰਨ ਗਿਆ ਬਖ਼ਸ਼ ਨੇ ਪੈਸੇ ਇੱਕਠੇ ਕੀਤੇ, ਤੇ ਦਿੱਲੀ ਦੀ ਟਿਕਟ ਕਰਾ ਲਈ।
ਤਮੰਨਾ ਛੋਟੀ ਸੀ ਤੇ ਫੇਰ ਪਤਾ ਨਹੀਂ ਹੌਸਪੀਟਲ ਵਿਚ ਕਿਵੇਂ ਹੋਣਾ ਸੀ ਸਭ ਇਸ ਲਈ ਤੀਰਥ ਨੇ ਆਪਣਾ ਦੋਸਤ ਗੁਰਚਰਨ ਸਿੰਘ ਬਲਾਚੌਰ ਤੋਂ ਨਾਲ ਲੇ ਲਿਆ ਤੀਰਥ ,ਬਖ਼ਸ਼, ਤਮੰਨਾ, ਤੇ ਗੁਰਚਰਨ ਦਿੱਲੀ ਦੀ ਟ੍ਰੇਨ ਬੈਠ ਗਏ। ਸਾਰਾ ਰਾਹ ਤੀਰਥ ਬੱਚਿਆਂ ਵਾਂਗੂੰ ਬਖ਼ਸ਼ ਨੂੰ ਸਾਂਭਦਾ ਗਿਆ ।  ਦਿੱਲੀ ਰੇਲਵੇ ਸਟੇਸ਼ਨ ਤੇ ਰਾਤ ਕੱਟੀ ਤਮੰਨਾ ਨੂੰ ਅਟੈਚੀ ਕੇਸ ਤੇ ਪਾ ਬਖ਼ਸ਼ ਸਾਰੀ ਰਾਤ ਜਾਗੀ। ਤੀਰਥ ਤੇ ਗੁਰਚਰਨ ਥੱਲੇ ਹੀ ਲਿਟਦੇ ਰਹੇ। ਸਵੇਰੇ ਅਲੀਗੜ੍ਹ ਦੀ ਟ੍ਰੇਨ ਫੜ ਸਾਰੇ ਖੁਸ਼ੀ ਖੁਸ਼ੀ ਅਲੀਗੜ੍ਹ ਪਹੁੰਚ ਗਏ।
ਸਭ ਤੋਂ ਪਹਿਲਾ ਗੁਰਦੁਆਰਾ ਸਾਹਿਬ ਜਾ ਕੇ ਕਮਰਾ ਲਿਆ। ਆਰਾਮ ਕੀਤਾ ਫੇਰ ਡਾਕਟਰ ਨੂੰ ਮਿਲੇ ਤੀਰਥ ਦੀ ਅੱਖ ਦਾ ਨਾਪ ਲਿਆ ਬਿਲਕੁਲ ਉਸਦੀ ਠੀਕ ਅੱਖ ਦੀ ਤਰ੍ਹਾਂ ਦੀ ਅੱਖ ਬਣਾਈ ਗਈ ਜਿਸ ਨੂੰ ਹਫਤਾ ਲੱਗ ਗਿਆ ਹਰ ਰੋਜ ਕਈ ਘੰਟੇ ਜਾਣਾ ਪੈਂਦਾ ਫੇਰ ਬਾਜ਼ਾਰ ਘੁੰਮ ਆਉਂਦੇ ਸਸਤੀਆਂ ਕਈ ਚੀਜਾ ਖਰੀਦੀਆਂ।
ਜਿਸ ਦਿਨ ਅੱਖ ਪਾਈ ਗਈ ਤਾਂ ਤੀਰਥ ਹੋਰ ਵੀ ਸੋਹਣਾ ਲੱਗ ਰਿਹਾ ਸੀ ਸਾਰੇ ਆਪਸ ਵਿਚ ਜੱਫੀਆਂ ਪਵਰਹੇ ਸਨ। ਫੇਰ ਬੱਸ ਘਰ ਵਾਪਿਸੀ ਲਈ ਚਾਲੇ ਪਾਏ। ਰੋਪੜ ਸਟੇਸ਼ਨ ਤੇ ਆ ਕੇ ਤੀਰਥ ਨੇ ਪੱਗ ਦੋਬਾਰਾ ਬੰਨੀ ਤਿਆਰ ਹੋਇਆ ਤੇ ਅਸੀ ਘਰ ਆ ਗਏ। ਸਾਰਿਆ ਲਈ ਲੇਆਂਦੇ ਗਿਫ਼ਟ ਬਖ਼ਸ਼ ਨੇ ਸਭ ਨੂੰ ਦਿੱਤੇ। ਤੀਰਥ ਹੱਸ ਹੱਸ ਗੱਲਾਂ ਕਰ ਰਿਹਾ ਸੀ ਕੋਈ ਵੀ ਉਸਦੀ ਅੱਖ ਵੱਲ ਨਹੀਂ ਸੀ ਦੇਖ ਰਿਹਾ। ਥੋੜੀ ਦੇਰ ਬਾਅਦ ਦੀਪ ਬੋਲਿਆ ਇੰਨੇ ਦਿਨ ਲਾ ਕੇ ਆਏ ਹੋ ਦੱਸੋ ਕੀ ਸਰਪ੍ਰਾਈਜ਼ ਹੈ। ਬਖ਼ਸ਼, ਤੀਰਥ ਹੱਸ ਰਹੇ ਸਨ ਸੱਸ ਜਿਉਂਦੀ ਸੀ ਉਹ ਵੀ ਦੇਖ ਰਹੀ ਸੀ। ਦੀਪ ਫੇਰ ਬੋਲਿਆ ਦੱਸੋ ਕੀ ਸਰਪ੍ਰਾਈਜ਼ ਹੈ।
ਤਾਂ ਤੀਰਥ ਬੋਲਿਆ ,” ਉਹ ਸਾਲਿਓ ਮੇਰੀਆਂ ਅੱਖਾਂ ਵਿੱਚ ਦੇਖੋ। ਜਦੋਂ ਸਭ ਨੇ ਦੇਖਿਆ ਤਾਂ ਦੋਨੋ ਅੱਖਾਂ ਇੱਕੋ ਜਿਹੀਆਂ ਠੀਕ ਸਨ ਸਫੈਦ ਅੱਖ ਵੀ ਠੀਕ ਸਾਰੇ ਖੁਸ਼ੀ ਨਾਲ ਜੱਫੀਆਂ ਪਾ ਰਹੇ ਸਨ ਸੱਸ ਨੇ ਪਹਿਲੀ ਵਾਰ ਬਖ਼ਸ਼ ਨੂੰ ਜੱਫੀ ਪਾਈ ਤੇ ਕਿਹਾ ਤੈਨੂੰ ਮੇ ਚੂੜੀਆਂ ਕਰਾ ਕੇ ਦੇਉਂ।  ਦੀਪ ਨੂੰ ਹੁਣ ਬਖ਼ਸ਼ ਤੇ ਪਿਆਰ ਆਉਣ ਲੱਗਾ ਸੀ।
ਇੰਨਾ ਸਭ ਕੁਝ ਤੀਰਥ ਭੁੱਲ ਗਿਆ ਸੀ।
ਹੋਲੀ ਹੋਲੀ ਬਖ਼ਸ਼ ਨੇ ਇੱਕ ਦਿਨ ਛੱਡ ਕੇ ਕਲੀਨਿਕ ਤੇ ਜਾਣਾ ਕਰ ਦਿੱਤਾ ਫੇਰ ਹਫਤੇ ਬਾਅਦ ਇੱਕ ਦਿਨ ਰੱਖ ਲਿਆ ਤੀਰਥ ਉਸ ਦਿਨ ਵੀ ਕਦੇ ਰੋਟੀ ਨਾ ਖਵਾਉਂਦਾ। ਅਖੀਰ ਹੁਣ ਬਖ਼ਸ਼ ਨੇ ਜਦੋਂ ਲੋੜ ਹੋਣੀ ਉਦੋਂ ਜਾਣਾ। ਦੁਕਾਨ ਸੋਹਣੀ ਚੱਲ ਪਈ ਸੀ।
ਚਲਦਾ…
ਬਾਕੀ ਅਗਲੇ ਅੰਕ ਵਿਚ…

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਬਿੱਲੀ ਰਸਤਾ ਕੱਟ ਗਈ”
Next articleਬੁੱਧ ਚਿੰਤਨ