(ਸਮਾਜ ਵੀਕਲੀ) – ਉਰਦੂ ਅਤੇ ਮਾਂ ਬੋਲੀ ਪੰਜਾਬੀ ਦੇ ਮਾਰੂਫ਼ ਔਰ ਮਕਬੂਲ ਸ਼ਾਇਰ ਅਤੇ ਗੀਤਾਂ ਦੇ ਵਣਜਾਰੇ ਪਰਮ ‘ਪ੍ਰੀਤ’ ਬਠਿੰਡਾ ਦੇ ਅਦਬੀ ਗੁਰੂ ਜਨਾਬ ਜਮੀਲ ਅਬਦਾਲੀ ਜੀ ਦੀ ਲਾਡਲੀ ਸ਼ਾਗਿਰਦ ਪਰਮ ‘ਪ੍ਰੀਤ’ ਬਠਿੰਡਾ ਇੱਕ ਫਿਰ ਪੰਜਾਬੀ ਅਦਬ ਦੇ ਵਿਹੜੇ ਵਿੱਚ ਆਪਣੇ ਗ਼ਜ਼ਲ ਸੰਗ੍ਰਹਿ “ਮੇਰੀਆਂ ਗ਼ਜ਼ਲਾਂ ਮੇਰੇ ਗੀਤ” ਲੈ ਕੇ ਹਾਜ਼ਰ ਹੋ ਰਹੀ ਹੈ। ਇਹ ਪੁਸਤਕ ਦੀ ਰੂ ਨੁਮਾਈ ਅਗਲੇ ਮਹੀਨੇ ਯਾਨਿ ਜੂਨ ਵਿੱਚ ਕੀਤੀ ਜਾਵੇਗੀ। ਇਸ ਸਮਾਰੋਹ ਵਿੱਚ ਪੰਜਾਬ ਭਰ ਤੋਂ ਨਾਮੀ ਸ਼ਾਇਰ ਅਤੇ ਸ਼ਾਇਰਾ ਸ਼ਿਰਕਤ ਕਰਨਗੇ। ਇੱਥੇ ਇਹ ਵਰਨਣਯੋਗ ਹੈ ਕਿ ਇਸ ਪੁਸਤਕ ਦਾ ਮੁੱਖ ਪਾਕਿਸਤਾਨ ਦੇ ਮਾਰੂਫ਼ ਅਤੇ ਮਕਬੂਲ ਸ਼ਾਇਰ ਪ੍ਰੋ. ਸਗ਼ੀਰ ਤਬੱਸੁਮ ਜੀ ਨੇ ਲਿਖਿਆ ਹੈ, ਇਸ ਪੁਸਤਕ ਵਿੱਚ ਸ਼ਾਇਰਾ ਦੀ ਕਲਮ ਤੋਂ ਲਿਖੀਆਂ ਖ਼ੂਬਸੂਰਤ ਗ਼ਜ਼ਲਾਂ, ਰਵਾਨੀ ਭਰਪੂਰ ਖ਼ੂਬਸੂਰਤ ਗੀਤ ਪਾਠਕਾਂ ਨੂੰ ਪੜ੍ਹਣ ਨੂੰ ਮਿਲਣਗੇ ਜੋ ਪੁਸਤਕ ਦੇ ਪ੍ਰਕਾਸ਼ਿਤ ਹੋਣ ਤੋਂ ਪਹਿਲਾਂ ਹੀ ਮਕਬੂਲ ਹੋ ਚੁੱਕੇ ਹਨ, ਇਹ ਪਰਮ ‘ਪ੍ਰੀਤ’ ਬਠਿੰਡਾ ਦੀ ਦੂਸਰੀ ਮੌਲਿਕ ਪੁਸਤਕ ਹੈ ਜੋ ਉਹਨਾਂ ਦੀ ਪਹਿਲੀ ਪੁਸਤਕ ” ਮੇਰੀ ਕਲਮ ਮੇਰੇ ਅਲਫ਼ਾਜ਼” ਦੇ ਦੋ ਸੰਸਕਰਣਾਂ ਦੀ ਸਫ਼ਲਤਾ ਤੋਂ ਬਾਅਦ ਪ੍ਰਕਾਸ਼ਿਤ ਹੋ ਰਹੀ ਹੈ। ਦੋ ਸਾਲ ਪਹਿਲਾਂ ਵੀ ਉਹਨਾਂ ਨੂੰ ਪਾਠਕਾਂ ਦੁਆਰਾ ਭਰਪੂਰ ਪਿਆਰ, ਸਤਿਕਾਰ ਮਿਲਿਆ ਹੈ ਅਤੇ ਮਿਲਦਾ ਰਿਹਾ ਹੈ। ਪਰਮ ‘ਪ੍ਰੀਤ’ ਬਠਿੰਡਾ ਇਹ ਤੋਂ ਪੁਸਤਕ ਤੋਂ ਪਹਿਲਾਂ ਵੀ ਨੌਂ ਦੇ ਕਰੀਬ ਪੁਸਤਕਾਂ ਸੰਪਾਦਿਤ ਕਰ ਚੁੱਕੇ ਹਨ ਜਿਸ ਵਿੱਚ 500 ਤੋਂ ਵੱਧ ਕਵੀ ਕਵਿੱਤਰੀਆਂ ਨੂੰ ਸ਼ਾਮਲ ਕੀਤਾ ਜਾ ਚੁੱਕਿਆ ਹੈ , ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੀ ਲਾਡਲੀ ਧੀ ਨੇ ਪੰਜਾਬੀ ਮਾਂ ਬੋਲੀ ਦੇ ਲਈ ਦਿਨ ਰਾਤ ਇੱਕ ਕੀਤਾ ਹੋਇਆ ਹੈ ਤੇ ਪੰਜਾਬੀ ਮਾਂ ਬੋਲੀ ਨੇ ਵੀ ਰੱਜ ਉਸਨੂੰ ਆਪਣੀ ਗੋਦ ਦਾ ਨਿੱਘ ਦਿੱਤਾ ਹੈ। ਉਸ ਦੇ ਗ਼ਜ਼ਲ ਸੰਗ੍ਰਹਿ ਦੀ ਉਡੀਕ ਕਰ ਰਹੇ ਪਾਠਕਾਂ ਵਿੱਚ ਖ਼ੁਸ਼ੀ ਦੀ ਲਹਿਰ ਹੈ ਕਿ ਛੇਤੀ ਹੀ ਉਹਨਾਂ ਨੂੰ ਪਰਮ ‘ਪ੍ਰੀਤ’ ਦੀਆਂ ਗ਼ਜ਼ਲਾਂ ਅਤੇ ਗੀਤਾਂ ਨੂੰ ਮਾਣਨ ਦਾ ਅਵਸਰ ਪ੍ਰਾਪਤ ਹੋਵੇਗਾ। ਜਿਸ ਤਰ੍ਹਾਂ ਪਰਮ ‘ਪ੍ਰੀਤ’ ਬਠਿੰਡਾ ਹਰ ਕਲਮ ਨੂੰ ਨਾਲ ਲੈ ਕੇ ਚਲਦੇ ਹਨ ਉਸੇ ਤਰ੍ਹਾਂ ਕਵੀ ਕਵਿੱਤਰੀਆਂ ਦੁਆਰਾ ਵੀ ਉਹਨਾਂ ਨੂੰ ਭਰਪੂਰ ਪਿਆਰ ਸਤਿਕਾਰ ਮਿਲਦਾ ਰਿਹਾ ਹੈ। ਦੁਆ ਕਰਦੇ ਹਾਂ ਕਿ ਪਰਮ ‘ਪ੍ਰੀਤ’ਬਠਿੰਡਾ ਦੀ ਕ਼ਲਮ ਨੂੰ ਮਾਲਕ ਹੋਰ ਅਰੂਜ਼ ਬਖਸ਼ਣ ਅਤੇ ਉਹਨਾਂ ਦੇ ਖ਼ੂਬਸੂਰਤ ਕਲਾਮ ਪਾਠਕਾਂ ਨੂੰ ਪੜ੍ਹਣ ਨੂੰ ਮਿਲਦੇ ਰਹਿਣ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly