ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) – ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਪੰਜਾਬ ਕਿਸ ਦੌਰ ਵਿੱਚੋਂ ਲੰਘ ਰਿਹਾ ਹੈ। ਸੁੰਨੀਆਂ ਥਾਵਾਂ ਤੇ ਨਸਾਂ ਵਿੱਚ ਲੱਗੀਆਂ ਹੋਈਆਂ ਸਰਿੰਜਾਂ ਮ੍ਰਿਤਕਾ ਦੀਆ ਬਾਂਹਾ ਵਿੱਚ ਲੱਗੀਆ ਦੇਖੀਆਂ ਜਾਂਦੀਆਂ ਹਨ। ਛੋਟੀ ਉਮਰ ਦੇ ਨੌਜਵਾਨ ਹੀ ਨਸ਼ੇ ਦਾ ਸ਼ਿਕਾਰ ਹੋ ਰਹੇ ਹਨ। ਇਹਨਾਂ ਗੱਲਾਂ ਦਾ ਪ੍ਰਗਟਾਵਾ ਆਯੂਰ ਜੀਵਨ ਆਯੂਰਵੈਦਿਕ ਰਿਸਰਚ ਸੈਂਟਰ ਦੇ ਐਮ ਡੀ ਅਤੇ ਦਲ ਖਾਲਸਾ ਦੇ ਜਿਲ੍ਹਾ ਹੁਸ਼ਿਆਰਪੁਰ ਦੇ ਜਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਖਾਲਸਾ ਨੇ ਕੁਝ ਚੌਣਵੇਂ ਪੱਤਰਕਾਰਾਂ ਨਾਲ ਇੱਕ ਮੁਲਾਕਾਤ ਦੌਰਾਨ ਕੀਤਾ ਉਹਨਾ ਕਿਹਾ ਕਿ ਚੋਰੀ ਦੀਆਂ ਵਾਰਦਾਤਾਂ ਵਿੱਚ ਵਾਧਾ ਹੋ ਰਿਹਾ ਹੈ ਗਟਰਾਂ ਦੇ ਉੱਪਰ ਰੱਖੇ ਹੋਏ ਲੋਹੇ ਦੇ ਢੱਕਣ, ਕਿਤੇ ਟੂਟੀ ਲੱਗੀ ਹੋਈ, ਜਾਂ ਕਿੱਤੇ ਸਿਲੰਡਰਾਂ ਦੀ ਖੜੀ ਗੱਡੀ ਵਿੱਚੋਂ ਸਿਲੰਡਰ ਚੋਰੀ ਕਰਕੇ ਵੇਚਕੇ ਨਸ਼ੇੜੀ ਨਸ਼ਾ ਕਰਦੇ ਦੇਖੇ ਜਾ ਰਹੇ ਹਨ। ਉਹਨਾਂ ਕਿਹਾ ਕਿ ਨੌਜਵਾਨ ਮੁੰਡੇ, ਕੁੜੀਆਂ ਆਪਣੀ ਜਵਾਨੀ ਦਾ ਘਾਣ ਕਰ ਰਹੇ ਹਨ। ਫਿਰਨੀਆਂ, ਖੰਡਰ ਬਿਲਡਿੰਗਾਂ, ਸ਼ਮਸ਼ਾਨ ਘਾਟਾਂ ਵਿੱਚ ਟੀਕੇ ਲਾਉਂਦੇ ਆਮ ਹੀ ਦੇਖੇ ਜਾਂਦੇ ਹਨ । ਉਹਨਾਂ ਕਿਹਾ ਕਿ ਨਸ਼ਾ ਜਵਾਨੀ ਨੂੰ ਘੁਣ ਵਾਂਗੂ ਖਾ ਰਿਹਾ ਹੈ। ਚਿੱਟਾ ਚਾਦਰਾ ਲਾਉਣ ਵਾਲੇ ਨੌਜਵਾਨ, ਹੱਥੀ ਕਿਰਤ ਕਰਨ ਵਾਲੇ ਨਸ਼ੇ ਦੀ ਭੈੜੀ ਦਲਦਲ ਵਿੱਚ ਫਸਦੇ ਜਾ ਰਹੇ ਹਨ। ਉਹਨਾਂ ਕਿਹਾ ਕਿ ਪਹਿਲਾਂ ਤਾ ਸਿਆਸਤਦਾਨ ਵੱਡੇ ਵੱਡੇ ਦਾਅਵੇ ਕਰਦੇ ਹਨ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਬਾਅਦ ਵਿੱਚ ਚੁੱਪ ਕਰਕੇ ਬੈਠ ਜਾਂਦੇ ਹਨ । ਉਹਨਾਂ ਕਿਹਾ ਕਿ ਆਖਿਰ ਨਸ਼ਿਆਂ ਨੂੰ ਠੱਲ ਕਿਉਂ ਨਹੀਂ ਪੈ ਰਹੀ ?ਨਸ਼ਿਆਂ ਨਾਲ ਘਰ ਦੇ ਘਰ ਉੱਜੜ ਗਏ ਹਨ । ਉਹਨਾਂ ਕਿਹਾ ਕਿ ਕਈ ਤਾਂ ਅਜਿਹੇ ਪਰਿਵਾਰ ਹਨ ਕਿ ਜਿੱਥੇ ਮਾਂ ਪਿਓ ਦੀ ਅਰਥੀ ਨੂੰ ਮੋਢਾ ਦੇਣ ਲਈ ਪੁੱਤ ਤੱਕ ਨਹੀਂ ਬਚੇ ਹਨ। ਕਈ ਅਜਿਹੇ ਨਸ਼ੇੜੀ ਹਨ ਜਿਨ੍ਹਾਂ ਨੇ ਮਾਂ ਪਿਓ ਨੂੰ ਨਸ਼ੇ ਦੀ ਖਾਤਰ ਮੌਤ ਦੇ ਘਾਟ ਉਤਾਰ ਦਿੱਤਾ ਕਿਉਂਕਿ ਮਾਂ ਪਿਓ ਨੇ ਉਹਨਾਂ ਨੂੰ ਨਸ਼ੇ ਲਈ ਪੈਸੇ ਨਹੀਂ ਦਿੱਤੇ ਸਨ ਅਤੇ ਨਸ਼ਾ ਕਰਨ ਤੋਂ ਉਹਨਾਂ ਨੂੰ ਰੋਕਿਆ ਸੀ । ਉਹਨਾਂ ਕਿਹਾ ਕਿ ਨਸ਼ੇੜੀ ਨੌਜਵਾਨ ਘਰ ਦੀਆਂ ਚੁਗਾਠਾਂ ਰਸੋਈ ਵਿੱਚ ਸਿਲੰਡਰ ਤੱਕ ਨਹੀਂ ਛੱਡਦੇ । ਆਖ਼ਰ ਨੌਜਵਾਨਾਂ ਦਾ ਨਸ਼ਿਆਂ ਵੱਲ ਰੁਝਾਨ ਰੁਕਣ ਦਾ ਨਾਂ ਕਿਉਂ ਨਹੀਂ ਲੈ ਰਿਹਾ। ਉਹਨਾਂ ਕਿਹਾ ਕਿ ਪੁੱਤ ਮਾੜੀ ਸੰਗਤ ਵਿੱਚ ਨਾ ਪੈ ਜਾਏ, ਇਸ ਕਰਕੇ ਮਾਂ- ਬਾਪ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਭੇਜ ਰਹੇ ਹਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



