HOME ਧੀਆਂ ਦੀ ਲੋਹੜੀ ਮਨਾਉਣਾ ਸਿਰਫ ਇੱਕ ਤਿਉਹਾਰ ਨਹੀਂ, ਸਗੋਂ ਸਮਾਜਿਕ ਸੋਚ ਵਿੱਚ...

ਧੀਆਂ ਦੀ ਲੋਹੜੀ ਮਨਾਉਣਾ ਸਿਰਫ ਇੱਕ ਤਿਉਹਾਰ ਨਹੀਂ, ਸਗੋਂ ਸਮਾਜਿਕ ਸੋਚ ਵਿੱਚ ਬਦਲਾਅ ਲਿਆਉਣਾ ਇੱਕ ਵੱਡਾ ਕਦਮ ਹੈ : ਡਾ.ਆਸ਼ੀਸ਼ ਸਰੀਨ

ਡਾ.ਆਸ਼ੀਸ਼ ਸਰੀਨ

ਹੁਸ਼ਿਆਰਪੁਰ  (ਸਮਾਜ ਵੀਕਲੀ)  (ਤਰਸੇਮ ਦੀਵਾਨਾ ) – “ਹਿਜ਼ ਐਕਸੀਲੇੰਟ ਇਸਟੀਚਿਉਟ” ਅਤੇ “ਸੇਂਟ ਕਬੀਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ” ਚੱਗਰਾ ਦੇ ਐਮ ਡੀ ਡਾ. ਆਸ਼ੀਸ਼ ਸਰੀਨ ਨੇ ਪੰਜਾਬ ਦੇ ਹਰ ਵਰਗ ਨੂੰ ਇੱਕ ਮਜਬੂਤ ਅਤੇ ਸਕਾਰਾਤਮਕ ਸੰਦੇਸ਼ ਦਿੰਦਿਆਂ ਕਿਹਾ ਕਿ ਧੀਆਂ ਅਤੇ ਪੁੱਤਰਾਂ ਵਿੱਚ ਕੋਈ ਫਰਕ ਨਹੀਂ ਸਮਝਣਾ ਚਾਹੀਦਾ। ਉਨ੍ਹਾਂ ਜੋਰ ਦੇ ਕੇ ਕਿਹਾ ਕਿ ਧੀਆਂ ਵੀ ਸਮਾਜ ਦੀ ਤਰੱਕੀ ਵਿੱਚ ਉਨਾ ਹੀ ਯੋਗਦਾਨ ਪਾਉਂਦੀਆਂ ਹਨ ਜਿੰਨਾ ਕਿ ਪੁੱਤਰ। ਇਸ ਲਈ ਧੀਆਂ ਦੀ ਲੋਹੜੀ ਮਨਾਉਣਾ ਸਿਰਫ ਇੱਕ ਤਿਉਹਾਰ ਨਹੀਂ, ਸਗੋਂ ਸਮਾਜਿਕ ਸੋਚ ਵਿੱਚ ਬਦਲਾਅ ਲਿਆਉਣ ਵੱਲ ਇੱਕ ਵੱਡਾ ਕਦਮ ਵੀ ਹੈ। ਉਹਨਾਂ ਕਿਹਾ ਕਿ ਅਕਸਰ ਸਾਡੇ ਸਮਾਜ ਵਿੱਚ ਪੁੱਤਰ ਦੇ ਜਨਮ ‘ਤੇ ਖੁਸੀਆਂ ਮਨਾਈਆਂ ਜਾਂਦੀਆਂ ਹਨ ਪਰ ਧੀ ਦੇ ਜਨਮ ਨੂੰ ਜਿਆਦਾ ਮਾਨ-ਸਨਮਾਨ ਨਹੀਂ ਦਿੱਤਾ ਜਾਂਦਾ ਜਦਕਿ ਇਹ ਸੋਚ ਗਲਤ ਹੈ ਅਤੇ ਇਸਨੂੰ ਬਦਲਣ ਦੀ ਲੋੜ ਹੈ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਧੀਆਂ ਦੀ ਲੋਹੜੀ ਮਨਾਕੇ ਧੀਆਂ ਨੂੰ ਮਾਣ ਅਤੇ ਸਤਿਕਾਰ ਦਿੱਤਾ ਜਾਵੇ, ਤਾਂ ਜੋ ਧੀਆਂ ਨੂੰ ਵੀ ਬਰਾਬਰੀ ਦਾ ਹੱਕ ਅਤੇ ਆਤਮ-ਵਿਸਵਾਸ ਮਿਲ ਸਕੇ। ਅੰਤ ਵਿੱਚ ਉਹਨਾ ਕਿਹਾ ਕਿ ਜੇ ਅਸੀਂ ਸੁਰੱਖਿਅਤ ਤਰੀਕੇ ਨਾਲ ਤਿਉਹਾਰ ਮਨਾਈਏ, ਧੀਆਂ ਨੂੰ ਬਰਾਬਰੀ ਦਾ ਦਰਜਾ ਦਈਏ ਅਤੇ ਸਮਾਜਿਕ ਬੁਰਾਈਆਂ ਤੋਂ ਦੂਰ ਰਹੀਏ, ਤਾਂ ਹੀ ਇੱਕ ਸੁੰਦਰ, ਸੁਰੱਖਿਅਤ ਅਤੇ ਵਿਕਸਿਤ ਸਮਾਜ ਦੀ ਰਚਨਾ ਸੰਭਵ ਹੋਵੇਗੀ ਹੈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਕਈ ਜਗ੍ਹਾ ਤਾ ਨਸ਼ਿਆਂ ਕਰਕੇ ਮਾਂ ਪਿਓ ਦੀ ਅਰਥੀ ਨੂੰ ਮੋਢਾ ਦੇਣ ਲਈ ਪੁੱਤ ਤੱਕ ਨਹੀਂ ਬਚੇ : ਬਲਜਿੰਦਰ ਸਿੰਘ ਖਾਲਸਾ
Next articleਆਪ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਵੱਲੋ ਗੁਰੂ ਸਾਹਿਬਾਨਾ ਵਿਰੁੱਧ ਕੀਤੀ ਟਿੱਪਣੀ ਸਿੱਖ ਵਿਰੋਧੀ ਸੋਚ ਨੂੰ ਦਰਸਾਉਂਦੀ ਹੈ : ਮਾ. ਕੁਲਵਿੰਦਰ ਸਿੰਘ ਜੰਡਾ