(ਸਮਾਜ ਵੀਕਲੀ)
ਚਾਰ ਦਿਵਾਰੀ ‘ਚ ਘੁਟ ਕੇ ,
ਮਰ ਜਾਂਦੇ ਨੇ ਕਈ ਲੋਕ।
ਯਕੀਨ ਜਦ ਟੁੱਟ ਜਾਵੇ ,
ਤਾਂ ਮਰ ਜਾਂਦੇ ਨੇ ਕਈ ਲੋਕ।
ਲਾ-ਇਲਾਜ਼ ਬਿਮਾਰੀ ਨਾਲ਼ ,
ਮਰ ਜਾਂਦੇ ਨੇ ਕਈ ਲੋਕ।
ਰੂਹ ਨੂੰ ਰੂਹ ਨਾ ਮਿਲ਼ੇ ,
ਤਾਂ ਮਰ ਜਾਂਦੇ ਨੇ ਕਈ ਲੋਕ।
ਜਦ ਇਨਸਾਫ਼ ਨਾ ਮਿਲ਼ੇ ,
ਤਾਂ ਮਰ ਜਾਂਦੇ ਨੇ ਕਈ ਲੋਕ।
ਅੱਤ ਦੀ ਹੋਵੇ ਗ਼ਰੀਬੀ ,
ਤਾਂ ਮਰ ਜਾਂਦੇ ਨੇ ਕਈ ਲੋਕ।
ਫ਼ਸਲਾਂ ‘ਤੇ ਕਹਿਰ ਢਹੇ ,
ਤਾਂ ਮਰ ਜਾਂਦੇ ਨੇ ਕਈ ਲੋਕ।
ਹੋਣ ਨੂੰ ਤਾਂ ਹੋਣਾ ਕਹਿੰਦੇ ,
ਆਖ਼ਿਰ ਸਭ ਕਿਸਮਤ ਦਾ ,
“ਗੁਰੀ” ਮਿਹਨਤ ਨਾਲ਼ ਵੀ ,
ਜੇਕਰ ਮੰਜ਼ਿਲ ਨਾ ਮਿਲ਼ੇ ,
ਮਰ ਜਾਂਦੇ ਨੇ ਕਈ ਲੋਕ ,
ਤਾਂ ਮਰ ਜਾਂਦੇ ਨੇ ਕਈ ਲੋਕ।
ਗੁਰੀ ਚੰਦੜ
ਪ੍ਰੀਤ ਨਗਰ ਸੰਗਰੂਰ।
91154-91319



