HOME 98 ਫ਼ੀਸਦੀ ਅੰਕ ਲੈਣ ਵਾਲੀ ਮਨਵੀਰ ਕੌਰ ਆਈ. ਏ. ਐੱਸ ਅਫਸਰ ਬਣਨਾ...

98 ਫ਼ੀਸਦੀ ਅੰਕ ਲੈਣ ਵਾਲੀ ਮਨਵੀਰ ਕੌਰ ਆਈ. ਏ. ਐੱਸ ਅਫਸਰ ਬਣਨਾ ਚਾਹੁੰਦੀ ਹੈ

2
ਕੈਪਸ਼ਨ - ਮਨਵੀਨ ਕੌਰ ਦਾ ਮੂੰਹ ਮਿੱਠਾ ਕਰਵਾਂਦੇ ਉਸ ਦੇ ਪਿਤਾ ਸੁਖਦੇਵ ਸਿੰਘ ਨਾਨਕ ਪੁਰ ਅਤੇ ਮਾਤਾ ਪਰਮਿੰਦਰ ਕੌਰ
ਕਪੂਰਥਲਾ,   (ਸਮਾਜ ਵੀਕਲੀ)   (ਕੌੜਾ)– ਜੀ. ਡੀ ਗੋਇਨਕਾ ਸਕੂਲ ਵਿੱਚੋਂ 98.2 ਅੰਕ ਹਾਸਿਲ ਕਰਕੇ ਜਿਲ੍ਹੇ ਵਿੱਚੋਂ ਉੱਚ ਪੁਜੀਸ਼ਨ ਹਾਸਲ ਕਰਨ ਵਾਲੀ ਅਕਾਲੀ ਆਗੂ ਸੁਖਦੇਵ ਸਿੰਘ ਨਾਨਕਪੁਰ ਦੀ ਹੋਣਹਾਰ ਬੇਟੀ ਮਨਵੀਨ  ਕੋਰ ਆਈ. ਏ. ਐੱਸ ਅਫਸਰ ਬਣਨਾ ਚਾਹੁੰਦੀ ਹੈ । ਉਸ ਨੇ ਆਪਣੀ ਇਸ ਪ੍ਰਾਪਤੀ ਲਈ ਸਕੂਲ ਦੇ ਮਿਹਨਤੀ ਸਟਾਫ ਅਤੇ ਆਪਣੇ ਮਾਤਾ-ਪਿਤਾ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਇਹ ਉਹਨਾਂ ਦੇ ਸਹਿਯੋਗ ਨਾਲ ਹੀ ਸੰਭਵ ਹੋਇਆ ਹੈ । ਉਸ ਨੇ ਕਿਹਾ ਕਿ ਉਹ ਭਵਿੱਖ ਵਿੱਚ ਹੋਰ ਮਿਹਨਤ ਕਰਕੇ ਆਪਣੇ ਸੁਪਨੇ ਸਾਕਾਰ ਕਰੇਗੀ ।ਇਸ ਦੌਰਾਨ ਮਨਵੀਰ ਕੌਰ ਦੀ ਇਸ ਕਾਮਯਾਬੀ ਤੇ ਉਹਨਾਂ ਦੇ ਪਿਤਾ ਸੁਖਦੇਵ ਸਿੰਘ ਤੇ ਮਾਤਾ ਪਰਮਿੰਦਰ ਕੌਰ ਨੇ ਖੁਸ਼ੀ ਜ਼ਾਹਰ ਕੀਤੀ ਤੇ ਕਿਹਾ ਕਿ ਇਹ ਮਨਵੀਰ ਦੀ ਮਿਹਨਤ ਦਾ ਹੀ ਨਤੀਜਾ ਹੈ। ਉਹਨਾਂ ਕਿਹਾ ਸਾਨੂੰ ਮਨਵੀਰ ਦੀ ਇਸ ਕਾਮਯਾਬੀ ਦੀ ਬਦੌਲਤ ਰਿਸ਼ਤੇਦਾਰਾਂ, ਮਿੱਤਰਾਂ,ਤੇ ਦੇਸ਼ਾਂ ਵਿਦੇਸ਼ਾਂ ਤੋਂ ਵਧਾਈਆਂ ਮਿਲ ਰਹੀਆਂ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article‘ਯੁੱਧ ਨਸ਼ਿਆ ਵਿਰੁੱਧ’ ਅਤੇ ਅਪਰੇਸ਼ਨ “ਸੰਪਰਕ” ਤਹਿਤ ਕਸਬਾ ਭੀਖੀ ਵਿਖੇ ਕੀਤੀ ਗਈ ਲੋਕ ਮਿਲਣੀ 
Next articleਰਾਜਾ ਵੜਿੰਗ ਦੇ ਖਿਲਾਫ਼ ਟਕਸਾਲੀ ਕਾਂਗਰਸੀ ਆਗੂਆਂ ਨੇ ਛੇੜੀ ਮੁਹਿੰਮ