ਮਨੋਜ ਕੰਡਾ ਨੇ ਐਸ ਕੇ ਟੀ ਟੀਮ ਦੇ ਨਾਲ ਬੂਟਾ ਲਗਾ ਕੇ ਮਨਾਇਆ ਆਪਣਾ ਜਨਮ-ਦਿਨ

ਨਵਾਸ਼ਹਿਰ  (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਵਾਤਾਵਰਣ ਸੰਭਾਲ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਐਸ ਕੇ ਟੀ ਪਲਾਂਟੇਸ਼ਨ ਟੀਮ ਵੱਲੋਂ ਸ਼ਹਿਰ ਵਿੱਚ ਕਾਫ਼ੀ ਸਮੇਂ ਤੋਂ ਜਨਮਦਿਨ ‘ਤੇ ਪੌਧਾਰਪਣ ਮੁਹਿੰਮ ਚੱਲ ਰਹੀ ਹੈ। ਇਸੇ ਮੁਹਿਮ ਵਿੱਚ ਪਿਛਲੇ 3 ਸਾਲਾਂ ਤੋਂ ਸਹਿਯੋਗ ਕਰਦੇ ਹੋਏ ਸ਼ਹਿਰਵਾਸੀਆਂ ਨੂੰ ਮੁਹਿਮ ਨਾਲ ਜੁੜਨ ਲਈ ਪ੍ਰੇਰਿਤ ਕਰਨ ਵਾਲੇ ਮਨੋਜ ਕੰਡਾ ਨੇ ਅੱਜ ਆਪਣੇ ਜਨਮਦਿਨ ‘ਤੇ 45 ਬੂਟੇ ਲਗਾਕੇ ਵਾਤਾਵਰਣ ਸੰਭਾਲ ਦਾ ਸੁਨੇਹਾ ਦਿੱਤਾ। ਵਰਣਨ ਯੋਗ ਹੈ ਕਿ ਮਨੋਜ ਕੰਡਾ ਆਰਟ ਆਫ ਲਿਵਿੰਗ ਦੇ ਟੀਚਰ ਅਤੇ ਹਰਿਆਵਲ ਪੰਜਾਬ ਦੇ ਜਿਲਾ ਸੰਯੋਜਕ ਹਨ। ਟੀਮ ਦੇ ਸੰਚਾਲਕ ਅੰਕੁਸ਼ ਨਿਜ਼ਾਵਨ ਨੇ ਕਿਹਾ ਕਿ ਮਨੋਜ ਕੰਡਾ ਦੇ ਜਨਮਦਿਨ ‘ਤੇ ਅੱਜ ਬਾਰਾਦਰੀ ਬਾਗ ਅਤੇ ਚੰਡੀਗੜ ਰੋਡ ‘ਤੇ ਨੀਮ , ਜਾਮੁਨ ,ਅਰਜਨ, ਹੈਬਿਕਸ , ਅਮਲਤਾਸ ਅਤੇ ਆਂਵਲਾ ਦੇ 45 ਬੂਟੇ ਲਗਾਏ ਗਏ। ਇਸ ਮੌਕੇ ਆਰਟ ਆਫ ਲਿਵਿੰਗ ਤੋਂ ਮਨੋਜ ਜਗਪਾਲ, ਹਤਿੰਦਰ ਖੰਨਾ, ਰਜਨੀ ਕੰਡਾ, ਅਦਿਤੀ ਕੰਡਾ ਅਤੇ ਬਾਰਾਦਰੀ ਗਾਰਡਨ ਤੋਂ ਅਨੂਪ ਰਾਣਾ ਅਤੇ ਐਸ ਕੇ ਟੀ ਪਲਾਂਟੇਸ਼ਨ ਟੀਮ ਤੋਂ ਰਾਹੁਲ ਕੰਡਾ ਅਤੇ ਦੀਪਤਾਂਸ਼ੁ ਜਗਪਾਲ ਮੌਜੂਦ ਰਹੇ। ਓਹਨਾਂ ਕਿਹਾ ਕਿ ਵਾਤਾਵਰਣ ਦਿਨ ਬ ਦਿਨ ਪ੍ਰਦੂਸ਼ਤ ਹੁੰਦਾ ਜਾ ਰਿਹਾ ਹੈ। ਇਸ ਲਈ ਹਰ ਕੋਈ ਵਾਤਾਵਰਨ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਵਾਤਾਵਰਣ ਦੀ ਸੰਭਾਲ ਵਿੱਚ ਆਪਣਾ ਯੋਗਦਾਨ ਦੇਵੇ। ਮਨੋਜ ਕੰਡਾ ਨੇ ਵਾਤਾਵਰਣ ਨੂੰ ਸਾਫ਼-ਸੁਥਰਾ ਬਣਾਉਣ ਦਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਬੂਟੇ ਲਗਾਉਣ ਦੇ ਨਾਲ ਨਾਲ ਓਹਨਾਂ ਦੀ ਦੇਖਭਾਲ ਵੀ ਕਰਨੀ ਚਾਹੀਦੀ ਹੈ। ਰਜਨੀ ਕੰਡਾ ਨੇ ਕਿਹਾ ਕਿ ਬੂਟਿਆਂ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈ ਕਿਉਂ ਕਿ ਇਹ ਵਾਤਾਵਰਣ ਨੂੰ ਸਵੱਛ ਰੱਖਣ ਦੇ ਨਾਲ ਸਾਡੇ ਜੀਵਨ ਨੂੰ ਸੁਚੱਜੇ ਢੰਗ ਨਾਲ ਜੀਣ ਲਈ ਸਾਫ ਸੁਥਰਾ ਮਾਹੌਲ ਪ੍ਰਦਾਨ ਕਰਦਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਸਰਕਾਰੀ ਹਸਪਤਾਲਾਂ ਵਿਚ ਆਭਾ ਆਧਾਰਿਤ ਸਕੈਨ ਅਤੇ ਸ਼ੇਅਰ ਸੇਵਾ ਨਾਲ ਤੁਰੰਤ ਹੋਵੇਗੀ ਓ.ਪੀ.ਡੀ. ਰਜਿਸਟ੍ਰੇਸ਼ਨ – ਸਿਵਲ ਸਰਜਨ
Next articleਵਿਦਿਆਰਥੀਆਂ ਨੇ ਨਸ਼ਾ ਮੁਕਤ ਭਾਰਤ ਮੁਹਿੰਮ ਤਹਿਤ ਕੇਸੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ’ਚ ਸਹੁੰ ਚੁੱਕੀ