
ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਬੰਗਾ ਹਲਕੇ ਦੇ ਮਿਸ਼ਨਰੀ ਪਿੰਡ ਦੇ ਮੁਲਾਜਮ ਆਗੂ ਪ੍ਰਿੰਸੀਪਲ ਹੁਸਨ ਲਾਲ ਬਸਰਾ ਜੀ ,ਮਾਸਟਰ ਰਜਿੰਦਰ ਬਸਰਾ ਜੀ , ਮਾਸਟਰ ਰਾਜ ਕੁਮਾਰ ਜੀ ਬਸਪਾ ਆਗੂ ਦੂਨੀ ਚੰਦ ਜੀ ਦੀ ਮਾਤਾ ਮਿਸ਼ਨਰੀ ਪਰਿਵਾਰ ਦੇ ਮੁਖੀ ਮਾਤਾ ਗਿਆਨ ਕੌਰ ਜੀ ਪਤਨੀ ਸ਼੍ਰੀ ਤਰਸੇਮ ਲਾਲ ਬਸਰਾ ਜੀ ਅਜ ਸ਼ਾਮ ਅਚਾਨਕ ਹਾਰਟ ਅਟੈਕ ਨਾਲ ਪਰਿਵਾਰ ਨੂੰ ਸਦੀਵੀਂ ਵਿਛੋੜਾ ਦੇ ਗਏ ਹਨ ਅਜ ਬੁਰਜ ਕੰਧਾਰੀ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ ਪਾਰਟੀ ਦੇ ਝੰਡੇ ਨਾਲ ਸਨਮਾਨ ਕਰਦੇ ਬਸਪਾ ਵਲੋ ਬਸਪਾ ਪੰਜਾਬ ਦੇ ਜਨਰਲ ਸਕੱਤਰ ਪ੍ਰਵੀਨ ਬੰਗਾ ਜਿਲਾ ਜਨਰਲ ਸਕੱਤਰ ਹਰਬਲਾਸ ਬਸਰਾ ਜੀ ਨੇ ਵਿਦਾਇਗੀ ਦਿੱਤੀਬਸਪਾ ਪੰਜਾਬ ਦੇ ਪ੍ਰਧਾਨ ਡਾ ਅਵਤਾਰ ਸਿੰਘ ਕਰੀਮਪੁਰਾ ਜੀ ਨੇ ਪਿੰਡ ਬੁਰਜ ਕੰਧਾਰੀ ਪਹੁੰਚ ਕੇ ਬਸਰਾ ਪਰਿਵਾਰ ਨਾਲ ਦੁੱਖ ਕੀਤਾ।



