
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.)– ਬਾਬਾ ਜਸਵੰਤ ਸਿੰਘ ਡੈਂਟਲ ਕਾਲਜ, ਹਸਪਤਾਲ ਅਤੇ ਰਿਸਰਚ ਇੰਸਟੀਚਿਊਟ ਵਿਖੇ ਸ੍ਰ: ਜਵਾਲਾ ਸਿੰਘ ਯਾਦਗਾਰੀ ਸਾਲਾਨਾ ਖੇਡ ਮੇਲੇ ਦਾ ਆਯੋਜਨ ਕੀਤਾ ਗਿਆ। ਕਾਲਜ ਦੇ ਚਾਰਾਂ ਸਾਲਾਂ ਦੇ ਵਿਦਿਆਰਥੀਆਂ ਨੇ ਆਪਣੇ ਆਪਣੇ ਸਾਲਾਂ ਨਾਲ ਸੰਬੰਧਿਤ ਖੇਡ ਮੇਲੇ ਦੇ ਬੈਨਰਾਂ ਅਤੇ ਕਾਲਜ ਦੇ ਝੰਡਿਆਂ ਦੇ ਨਾਲ ਬਹੁਤ ਹੀ ਸ਼ਾਨਦਾਰ ਫਲੈਗ ਮਾਰਚ ਕੀਤਾ। ਖੇਡ ਮੇਲੇ ਦਾ ਉਦਘਾਟਨ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਬਾਬਾ ਡਾ: ਅਨਹਦਰਾਜ ਸਿੰਘ ਜੀ ਨੇ ਕਰਦਿਆਂ ਕਿਹਾ ਕਿ ਖੇਡਾਂ ਦਾ ਮਨੁੱਖੀ ਜੀਵਨ ਦੌਰਾਨ ਅਹਿਮ ਸਥਾਨ ਹੈ। ਤੰਦਰੁਸਤ ਸਰੀਰ ਵਿੱਚ ਹੀ ਸਿਹਤਮੰਦ ਦਿਮਾਗ ਦੀ ਕਲਪਨਾ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿ ਜਿੱਥੇ ਸਰੀਰ ਲਈ ਚੰਗੀ ਖੁਰਾਕ ਦੀ ਹਰ ਸਮੇਂ ਲੋੜ ਮਹਿਸੂਸ ਕੀਤੀ ਜਾਂਦੀ ਹੈ, ਉੱਥੇ ਖੇਡਾਂ ਨੂੰ ਅਪਣਾਏ ਜਾਣ ਤੋਂ ਬਿਨਾਂ ਅੱਜ ਦੀ ਦਬਾਅ ਤੇ ਭੱਜ ਦੌੜ ਵਾਲੀ ਜ਼ਿੰਦਗੀ ਦੌਰਾਨ ਤੰਦਰੁਸਤ ਰਹਿਣਾ ਕਠਿਨ ਹੈ। ਚੇਅਰਮੈਨ ਨੇ ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਭੇਂਟ ਕਰਦਿਆਂ ਖੇਡ ਭਾਵਨਾ ਨਾਲ ਖੇਡਣ ਦੀ ਅਪੀਲ ਕੀਤੀ। ਉਦਘਾਟਨੀ ਸਮਾਰੋਹ ਵਿੱਚ ਵਿਦਿਆਰਥੀਆਂ ਦੁਆਰਾ ਕੀਤੀ ਗਈ ਭੰਗੜੇ ਦੀ ਪੇਸ਼ਕਾਰੀ ਨੇ ਖੂਬ ਰੰਗ ਬੰਨਿਆ। ਇਸ ਮੌਕੇ ਰੱਸਾਕੱਸੀ ਦਾ ਪ੍ਰਦਰਸ਼ਨੀ ਮੈਚ ਵੀ ਕਰਵਾਇਆ ਗਿਆ। ਕਾਲਜ ਦੇ ਪ੍ਰਿੰਸੀਪਲ ਡਾ: ਨਮਿਤਾ ਸਿੰਘ ਨੇ ਇਸ ਖੇਡ ਮੇਲੇ ਵਿੱਚ ਭਾਗ ਲੈ ਰਹੇ ਵਿਦਿਆਰਥੀਆਂ ਨੂੰ ਖੇਡ ਭਾਵਨਾ ਨੂੰ ਮੁੱਖ ਰੱਖਦਿਆਂ ਖੇਡਣ ਲਈ ਕਿਹਾ। ਸ੍ਰ: ਸਮਰਵੀਰ ਸਿੰਘ ਸਾਹੀ ਜੀ ਦੀ ਯਾਦ ਵਿੱਚ ਸਾਲ ਦਾ ਸਭ ਤੋਂ ਵਧੀਆ ਖਿਡਾਰੀ ਪੁਰਸਕਾਰ ਕਾਲਜ ਦੇ ਵਿਦਿਆਰਥੀ ਰਾਜਵੀਰ ਸਿੰਘ ਅਤੇ ਦਿਲਪ੍ਰੀਤ ਸਿੰਘ ਨੂੰ ਦਿੱਤਾ ਗਿਆ। ਸ੍ਰ: ਜਵਾਲਾ ਸਿੰਘ ਯਾਦਗਾਰੀ ਓਵਰਆਲ ਚੈਂਪੀਅਨ ਦਾ ਪੁਰਸਕਾਰ ਕਾਲਜ ਦੇ ਇੰਟਰਨਜ ਦੁਆਰਾ ਜਿੱਤਿਆ ਗਿਆ। ਇਸ ਮੌਕੇ ਸਾਬਕਾ ਚੀਫ ਸਕੱਤਰ ਪੰਜਾਬ ਸ੍ਰ: ਜੀ.ਪੀ.ਐਸ ਸਾਹੀ, ਕ੍ਰਿਸ਼ਚੀਅਨ ਡੈਂਟਲ ਕਾਲਜ ਦੇ ਪ੍ਰਿੰਸੀਪਲ ਡਾ: ਏ.ਬੀ. ਥਾਮਸ, ਦੇਸ਼ ਭਗਤ ਡੈਂਟਲ ਕਾਲਜ ਦੇ ਪ੍ਰਿੰਸੀਪਲ ਡਾ: ਵਿਕਰਮ ਬਾਲੀ, ਖੇਡ ਕਮੇਟੀ ਦੇ ਇੰਚਾਰਜ ਡਾ: ਬਲਜੀਤ ਸਿੰਘ ਹੋਰਾ, ਡਾ: ਇਸ਼ਪਾਲ ਸਿੰਘ, ਡਾ: ਪਰਵਿੰਦਰ ਸਿੰਘ ਬਵੇਜਾ, ਡਾ: ਹਰਸੁਖਮਨ ਕੌਰ ਅਤੇ ਹੋਰ ਸੀਨੀਅਰ ਡਾਕਟਰ ਵੀ ਉੱਚੇਚੇ ਤੌਰ ਤੇ ਸ਼ਾਮਲ ਸਨ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly
–



