ਅੰਬਾਂ ਵਾਲੀ ਬੰਬੀ

ਸਰਤਾਜ ਸਿੰਘ ਸੰਧੂ 
(ਸਮਾਜ ਵੀਕਲੀ) ਹਰ ਰੋਜ਼ ਮੁੰਡਿਆਂ ਤੇ ਕੁੜੀ ਦੀਆਂ ਝਿੜਕਾਂ , “ਬਾਪੂ ਜੀ ਅਸੀਂ ਤੁਹਾਨੂੰ ਕਿੰਨੀ ਵਾਰ ਕਿਹਾ ਹੈ ਕਿ ਅਸੀਂ ਹੁਣ ਨਹੀਂ ਉਥੇ ਜਾਣਾ । ਸਾਡੇ ਬੱਚਿਆਂ ਨੂੰ ਵੀ ਕੋਈ ਸ਼ੌਂਕ ਨਹੀਂ ਏ ਉੱਥੇ ਜਾਣ ਦਾ । ਉੱਥੇ ਸਾਡਾ ਹੈ ਈ ਕੀ ਏ, ਇਸ ਵਾਰ ਪੰਜਾਬ ਜਾ ਕੇ ਪਿੰਡ ਵਾਲੀ ਜਮੀਨ ਵੇਚ ਕੇ ਆਓ ਜਿੰਨੇ ਵਿੱਚ ਵੀ ਵਿਕਦੀ ਏ । ਕਈ ਕਈ ਵਾਰ ਮੈਂ ਵੀ ਸੋਚਦਾ ਕਿ ਹੁਣ ਮੇਰੀ ਉਮਰ ਵੀ ਸੁਖ ਨਾਲ ਸੱਤਰ ਪਚੱਤਰ ਸਾਲ ਦੀ ਹੋ ਚੁੱਕੀ ਏ ਇਸ ਵਾਰ ਪਿੰਡ ਜਾ ਕੇ ਜਮੀਨ ਦਾ ਸੌਦਾ ਕਰ ਹੀ ਆਵਾਂਗਾ । ਨਾਲੇ ਇਹ ਵੀ ਡਰ ਮੁੱਕੇ ਕਿ ਕਿਤੇ ਸ਼ਰੀਕ ਹੀ ਨਾ ਦੱਬ ਲੈਣ ਜ਼ਮੀਨ। ਬੰਦੇ ਦਾ ਕੀ ਪਤਾ ਕਦ ਕੀ ਹੋ ਜਾਵੇ। ਸਮਾਂ ਆਇਆ ਤੇ ਮੈਂ ਆਪਣੇ ਘਰ ਪਿੰਡ ਗਿਆ ਕਾਫੀ ਘੱਟ ਜਾਣੇ ਹਾਲ ਪੁੱਛਣ ਆਏ ਜਿਆਦਾ ਜਾਣੇ ਪੁੱਛਣ , ਕਿੰਨੀ ਛੁੱਟੀ ਆਇਆ ਗੁਰਨਾਮ ਸਿਆਂ , ਮੈਂ  ਲੰਮਾ ਹਾਉਕਾ ਲੈ ਕੇ ਆਖਦਾ ਬੱਸ ਹੁਣ ਆਖਰੀ ਵਾਰ ਹੀ ਆਇਆ । ਸੋਚਿਆ ਏ ਇਸ ਇਸ ਵਾਰ ਜਮੀਨ ਦਾ ਸੌਦਾ ਕਰਕੇ ਹੀ ਜਾਣਾ ਏ ਕਿਉਂਕਿ ਆਰਡਰ ਬਹੁਤ ਸਖਤ ਨੇ ਜਵਾਕਾਂ ਦੇ  ਮੈਂ ਆਪਣੀ ਜਮੀਨ ਪ੍ਰੋਪਰਟੀ ਡੀਲਰ ਨੂੰ ਦਿਖਾਉਣ ਖੇਤ ਲੈ ਕੇ ਗਿਆ ਚਾਰ ਚੁਫੇਰਾ ਜਮੀਨ ਦਾ ਦਿਖਾ ਕੇ ਗੱਲਬਾਤ ਕੀਤੀ ਰੇਟ ਤੇ ਸੌਦਾ ਲਗਭਗ ਤੈਹ ਹੋ ਈ ਚੁੱਕਾ ਸੀ! ਅਸੀਂ ਆਪਣੀ ਅੰਬਾਂ ਵਾਲੀ ਬੰਬੀ ਦੇ ਥੱਲੇ ਛਾਵੇਂ ਬੈਠ ਗਏ ਤੇ ਮੈਂ ਸੋਚਾਂ ਵਿੱਚ ਡੁੱਬ ਗਿਆ ਉਸੇ ਵੇਲੇ ਮੇਰੀ ਮਾਂ ਤੇ ਛੋਟਾ ਭਰਾ ਵੱਟੇ ਵੱਟ ਰੋਟੀ ਵਾਲਾ ਸ਼ਾਬਾ ਸਿਰ ਤੇ ਟਿਕਾਈ ਤੇ ਭਰਾ ਨੇ ਚਾਹ ਵਾਲਾ ਡੋਲੂ ਹੱਥ ਚ ਫੜੀ ਮੇਰੇ ਤੇ ਮੇਰੇ ਬਾਪੂ ਕੋਲ ਅੰਬਾਂ ਵਾਲੀ ਬੰਬੀ ਤੇ ਆ ਗਏ ਮੈਨੂੰ ਮੇਰੀ ਮਾਂ ਮੇਰਾ ਸਿਰ ਪਲੋਸ ਕੇ ਕਹਿੰਦੀ ਕੀ ਅੱਜ ਮੇਰੇ ਪੁੱਤ ਨੇ ਬਹੁਤ ਕੰਮ ਕੀਤਾ ਏ ਆਪਣੇ ਬਾਪੂ ਨਾਲ । ਮੈਂ ਕੰਮ ਕੀ ਕੀਤਾ ਸੀ “ਬਾਪੂ ਦੀਆਂ ਲੱਤਾਂ ਵਿੱਚ ਬਹਿ ਕੇ ਸੁਹਾਗੇ ਦਾ ਮਜ਼ਾ ਲੈਣ ਦਿਆ ਸੀ ਕੀ ਸੁਹਾਗੇ ਦੇ ਥੱਲੇ ਆ ਗਿਆ ਪਰ ਹੋਇਆ ਕੁਝ ਵੀ ਨਹੀਂ ਬਸ ਮਾੜੀ ਜਿਹੀ ਝਰੀਟ ਹੀ ਆਈ ਸੀ ਤੇ “ਬਾਪੂ ਨੇ ਮਿੱਟੀ ਨੂੰ ਥੋੜਾ ਗਿੱਲਾ ਕੀਤਾ ਤੇ ਫੂਕ ਮਾਰੀ ਤੇ ਮੇਰੀ ਸੱਟ ਵਾਲੀ ਜਗ੍ਹਾ ਤੇ ਲਾ ਦਿੱਤੀ ਬਸ ਮੈਂ ਸ਼ੇਰ ਬਣ ਗਿਆ । ਬੇਬੇ ਬਾਪੂ ਮੇਰੇ ਕੋਲ ਬੈਠੇ ਕਹਿ ਰਹੇ ਸਨ ਕਿ ਪੁੱਤ ਤੂੰ ਭਾਵੇਂ ਪੜ ਲਿਖ ਕੇ ਜਿੱਡਾ ਵੀ ਵੱਡਾ ਅਫਸਰ ਲੱਗ ਜਾਵੇ ਪਰ ਆਪਣੀ ਜਮੀਨ ਨਾ ਵੇਚੀ । ਜਮੀਨ ਜੜ ਹੁੰਦੀ ਏ “ਵੱਡੇ ਵਡੇਰਿਆਂ “ਦੀ ਇਹ ਜਮੀਨ ਬੜੀ ਮੁਸ਼ਕਿਲ ਨਾਲ ਬੂਜੇ ਝਾੜੀਆਂ ਪੁੱਟ ਪੁੱਟ ਕੇ ਆਬਾਦ ਕੀਤੀ ਏ ਬੇਬੇ ਨੇ ਕਿਹਾ ਰੋਟੀ ਖਾ ਲਓ ਮੇਰੇ ਪੁੱਤ ਨੂੰ ਭੁੱਖ ਬਹੁਤ ਲੱਗੀ ਹੋਵੇਗੀ । ਇਨੇ ਨੂੰ ਮੇਰੀ ਅੱਖ ਖੁੱਲੀ ਤਾਂ ਵੇਖਿਆ ਨਾ ਬੇਬੇ ਬਾਪੂ ਨਾ ਹੀ ਰੋਟੀਆਂ ਤੇ ਨਾ ਹੀ ਛੋਟਾ ਭਰਾ ਤੇ ਚਾਹ ਵਾਲਾ ਡੋਲੂ ਵੀ ਨਹੀਂ ਸੀ ਬਸ ਡੀਲਰ ਕੋਲ ਬੈਠਾ ਮੁੱਛਾਂ” ਨੂੰ ਵੱਟ ਦੇ ਰਿਹਾ ਸੀ ਉਸ ਨੇ ਮੇਰੇ ਮੋਢੇ ਤੇ ਹੱਥ ਰੱਖਿਆ ਤੇ ਕਿਹਾ ਗੁਰਨਾਮ ਸਿਆ” ਸੌਦਾ ਫਿਰ ਪੱਕਾ ਮੈਂ ਕਿਹਾ ਨਹੀਂ ਡੀਲਰ ਸਾਹਿਬ ਬੇਬੇ ਬਾਪੂ ਨਹੀਂ ਮਨਦੇ ਉਸ ਨੇ ਬੜੀ ਗੌਰ ਨਾਲ ਮੇਰੇ ਵੱਲ ਵੇਖਿਆ ਤੇ ਬੋਲਿਆ ਉਹ ਤਾਂ ਯਾਰ ਵੀਹ-ਬਾਈ ਸਾਲ ਪਹਿਲਾਂ ਜਹਾਨੋ ਤੁਰ ਗਏ ਸੀ ਉਹ ਇੱਥੇ ਕਿੱਥੇ ਮੈਂ ਕਿਹਾ ਉਹਨਾਂ ਨੂੰ ਜਹਾਨੋਂ ਗਿਆ ਭਾਵੇਂ ਕਈ ਸਾਲ ਹੋ ਗਏ ਨੇ ਪਰ ਜਦ ਵੀ ਮੈਂ ਆਪਣੇ ਖੇਤ ਆਉਂਦਾ ਹਾਂ ਤਾਂ ਬਾਪੂ ਖੇਤਾਂ ਵਿੱਚ ਕੰਮ ਕਰਦਾ ਨਜ਼ਰ ਆਉਂਦਾ ਏ ਬੇਬੇ ਤੇ ਨਿੱਕਾ ਵੀਰਾ ਚਾਹ ਤੇ ਰੋਟੀ ਪਾਣੀ ਲਿਆਉਂਦੇ ਨਜ਼ਰ ਆਉਂਦੇ ਨੇ ਤੇ ਬੇਬੇ ਆਉਂਦੇ ਸਾਰ ਹੀ ਕਹਿੰਦੀ ਹੁੰਦੀ ਆ ਅੱਜ ਮੇਰੇ ਪੁੱਤ ਨੇ ਬੜਾ ਕੰਮ ਕੀਤਾ ਏ ਆਪਣੇ ਬਾਪੂ ਨਾਲ ਚੱਲ ਰੋਟੀ ਖਾ ਲੈ ਥੱਕ ਗਿਆ ਹੋਵੇਂਗਾ। ਹਾਏ ਓ ਮੇਰਿਆ” ਰੱਬਾ ਕਿਵੇਂ ਸਮਝਾਵਾਂ ਇਹਨਾਂ ਜਵਾਕਾਂ ਨੂੰ ਕਿ ਅਸੀਂ ਆਪਣੀਆਂ ਜਮੀਨਾਂ ਜਾਇਦਾਤਾਂ ਵੇਚ ਵੱਟ ਕੇ ਕਿੱਥੋ ਆਪਣੇ ਵੱਡੇ ਵਡੇਰਿਆਂ” ਨੂੰ ਲੱਭ ਲਵਾਂਗੇ ਪਰ ਜਿੰਨਾ ਚਿਰ ਵੀ ਮੈਂ ਜਿਉਂਦਾ ਹਾਂ ਮੈਂ ਤੇ ਨਹੀਂ ਵੇਚਾਂਗਾ ਆਪਣੇ ਵੱਡੇ ਵਡੇਰਿਆਂ “ਨੂੰ। ਚੱਲ ਛੱਡ ਯਾਰ ਉੱਠ ਚਲੀਏ ਸੌਦਾ ਕੈਂਸਲ।।।।
ਸਰਤਾਜ ਸਿੰਘ ਸੰਧੂ 
ਫੋਨ-9170000064
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਸਰਕਾਰੀ ਪ੍ਰਾਇਮਰੀ ਸਕੂਲ ਚੱਕ ਸਾਹਬੂ ਦੇ ਵਿਦਿਆਥੀਆਂ ਨੂੰ ਵਰਦੀਆਂ ਵੰਡੀਆਂ
Next articleਅੰਮ੍ਰਿਤਸਰ ਹਵਾਈ ਅੱਡੇ ਨੇ ਜੁਲਾਈ 2024 ਲਈ ਏਅਰ ਏਸ਼ੀਆ ਐਕਸ ਦਾ ‘ਬੈਸਟ ਸਟੇਸ਼ਨ ਅਵਾਰਡ’ ਜਿੱਤਿਆ