ਆਦਮੀ

ਵੀਨਾ ਬਟਾਲਵੀ

(ਸਮਾਜ ਵੀਕਲੀ)

ਹਾਂ ! ਬੜਾ ਫ਼ਰਕ ਹੁੰਦਾ ਹੈ
ਆਦਮੀ ਆਦਮੀ ਵਿਚ
ਹਰ ਆਦਮੀ ਆਦਮੀ ਨਹੀਂ ਹੁੰਦਾ
ਬੇਸ਼ੱਕ ਸਰੀਰਕ ਬਣਤਰ ਇਕਸਾਰ ਹੁੰਦੀ
ਪਰ ਮਾਨਸਿਕ ਪੱਧਰ ਨਹੀਂ ।
ਕੋਈ ਇੱਕ ਹੀ ਮਰਦ-ਅਗੰਮੜਾ ਹੁੰਦਾ
ਕੋਈ ਕੋਈ ਹੀ ਤੁਰਦੇ ਰਹਿਣ ਦਾ ਸੂਚਕ ਹੁੰਦਾ
ਕੋਈ ਵਿਰਲਾ ਹੀ ਸਰਵਣ-ਪੁੱਤਰ ਕਹਾਉੰਦਾ
ਤੇ ਹਰ ਇਕ ਦੀ ਪਤਨੀ
ਖ਼ਦੀਜ਼ਾ ਵਾਂਗ ਖੁਸ਼ਕਿਸਮਤ ਨਹੀਂ ਹੁੰਦੀ
ਕੋਈ ਟਾਵੇਂ ਹੀ ਹਮ-ਰਾਹੀ ਬਣਦੇ ।
ਕਿਸੇ ਭਾਗਾਂ ਵਾਲ਼ੀ ਨੂੰ ਹੀ
ਹਮ-ਖ਼ਿਆਲੀ ਦਾ ਸਾਥ ਮਿਲਦਾ
ਪੋਟਿਆਂ ‘ਤੇ ਗਿਣਨ ਜੋਗੇ ਹੀ
ਮੋਢੇ ਨਾਲ਼ ਮੋਢਾ ਮਿਲਾ ਕੇ ਚਲਦੇ ਹਨ
ਬਹੁਤੇ ਤਾਂ ਦੋ ਕਦਮ ਅੱਗੇ ਹੋ ਕੇ ਚਲਦੇ
ਦੁੱਖ-ਸੁੱਖ ਦੇ ਸ਼ਰੀਕ ਘੱਟ ਹੀ ਹੁੰਦੇ
ਬਹੁਤੇ ਤਾਂ ਜ਼ਰੂਰਤਾਂ ਦੇ ਹੀ ਭਾਈਵਾਲ ਨੇ ।
ਮਾਂ-ਭੈਣ ਦੀ ਗਾਲ੍ਹ ਦਾ ਤਕੀਆ-ਕਲਾਮ
ਘਰਾਂ ਵਿਚਲ਼ੀ ਖਿੱਚੋਤਾਣ, ਘੁਟਣ
ਇਸ ਕੌੜੇ-ਸੱਚ ਦਾ ਸੂਚਕ ਹੈ ।
ਉਸ ਨੂੰ ਬੜਾ ਫ਼ਰਕ ਪੈਂਦਾ ਹੈ
ਜਿਹਦੇ ਭਾਗਾਂ ਵਿਚ ਸ਼ਰਾਬੀ-ਕਬਾਬੀ,
ਗਾਲ੍ਹ-ਮੰਦਾ ਕਰਨ ਵਾਲ਼ਾ
ਜਾਂ ਜਜ਼ਬਾਤਾਂ ਦਾ ਕਾਤਲ ਹੁੰਦਾ।
ਜੇ ਔਰਤ ਕੋਮਲਤਾ ਦੀ ਪ੍ਰਤੀਕ ਹੈ
ਤਾਂ ਆਦਮੀ ਸ਼ਕਤੀ ਦਾ ਸੂਚਕ ਹੈ
ਗ੍ਰਹਿਸਥ ਜੀਵਨ ਵਿੱਚ ਦੋਵੇਂ
ਸਾਈਕਲ ਦੇ ਦੋ ਪਹੀਏ ਹਨ
ਜੇ ਇੱਕ ਦੀ ਵੀ ਹਵਾ ਘੱਟ ਜਾਵੇ
ਸਾਈਕਲ ਕਦੀ ਰਫ਼ਤਾਰ ਨਹੀਂ ਫੜਦਾ
‘ਤੇ ਜੇ ਹਵਾ ਵੱਧ ਭਰ ਜਾਵੇ
ਤਾਂ ਟਾਇਰ ਦਾ ਫਟਣਾ ਯਕੀਨੀ ਹੈ ।।

ਵੀਨਾ ਬਟਾਲਵੀ (ਪੰਜਾਬੀ ਅਧਿਆਪਕਾ)
ਸ ਸ ਸ ਸਕੂਲ ਕਿਲ੍ਹਾ ਟੇਕ ਸਿੰਘ-ਬਟਾਲਾ
9463229499

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਨਮ-ਦਿਵਸ ਬਨਾਮ ਸੂਰਜ
Next articleਇੱਕ ਰਚਨਾ…. ਸਮਾਜਿਕ ਤਾਣਾਪੇਟਾ ।