ਵੱਸ ਬੰਦਾ ਬੰਦੇ ਤੋਂ ਖੁਸ਼ ਨਹੀਂ

ਪਾਲੀ ਸ਼ੇਰੋਂ
  (ਸਮਾਜ ਵੀਕਲੀ)
ਗੱਲਬਾਤ ਤਾਂ ਯਾਰ ਕੁੱਛ ਨਹੀਂ,,
ਵੱਸ ਬੰਦਾ ਬੰਦੇ ਤੋਂ ਖੁਸ਼ ਨਹੀਂ।
ਹਰ ਕੋਈ ਕਹੇ ਮੈਂ ਸਭ ਅਜ਼ਮਾ ਲਏ ਨੇ,,
ਮੈਨੂੰ ਧੋਖੇ ਦੇ ਨਾਲ ਲੁੱਟ ਖਾਅ ਗਏ ਨੇ।
ਮੰਦੇ ਬੋਲਣ ਬੋਲ, ਹੁੰਦੀ ਲੁਤਰੋ ਚੁੱਪ ਨਹੀਂ…।
ਗੱਲਬਾਤ ਤਾਂ ਯਾਰ ਕੁੱਛ ਨਹੀਂ,,
ਵੱਸ ਬੰਦਾ ਬੰਦੇ ਤੋਂ ਖੁਸ਼ ਨਹੀਂ।
ਮੂੰਹ ਦੇ ਮਿਠੇ,ਦਿਲ ਵਿੱਚ ਰੱਖਣ ਖਾਰਾਂ ਬਈ,,
ਏਥੇ ਪਿੱਛੇ ਖਿੱਚਣ ਵਾਲੇ ਮਿਲਣ ਹਜ਼ਾਰਾਂ ਬਈ।
ਨਫ਼ਰਤ ਵੰਡ ਕੇ,ਲੱਭਦੀ ਪਿਆਰ ਵਾਲੀ ਰੁੱਤ ਨਹੀਂ..।
ਗੱਲਬਾਤ ਤਾਂ ਯਾਰ ਕੁੱਛ ਨਹੀਂ,,
ਵੱਸ ਬੰਦਾ ਬੰਦੇ ਤੋਂ ਖੁਸ਼ ਨਹੀਂ।
ਕੈਸਾ ਏਹ ਉਲਟਾ ਜਮਾਨਾ ਚੱਲਾ ਏ,,
ਹਰ ਕੋਈ ਖੁਸ਼ ਹੁੰਦਾ ਰਹਿਕੇ ਕੱਲਾ ਏ।
ਅੱਜਕਲ੍ਹ ਏਥੇ ਕੋਈ ਕਿਸੇ ਲਈ ਤੁੱਚ ਨਹੀਂ..।
ਗੱਲਬਾਤ ਤਾਂ ਯਾਰ ਕੁੱਛ ਨਹੀਂ,,
ਵੱਸ ਬੰਦਾ ਬੰਦੇ ਤੋਂ ਖੁਸ਼ ਨਹੀਂ।
ਤੂੰ ਸਮਝੇਂ’ “ਪਾਲੀ” ਨੂੰ ਜਾਣ ਲਿਆ,,
ਜਾਂ “ਸ਼ੇਰੋਂ” ਨੇ ਤੈਂਨੂੰ ਪਹਿਚਾਣ ਲਿਆ।
ਤੇਰਾ ਇੱਕ ਭੁਲੇਖਾ ਏ,ਅਸਲੀ ਕੋਈ ਮੁੱਖ ਨਹੀਂ..।
ਗੱਲਬਾਤ ਤਾਂ ਯਾਰ ਕੁੱਛ ਨਹੀਂ,,
ਵੱਸ ਬੰਦਾ ਬੰਦੇ ਤੋਂ ਖੁਸ਼ ਨਹੀਂ।
           ਪਾਲੀ ਸ਼ੇਰੋਂ
      97816 – 14217

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੱਚੋ-ਸੱਚ / ਔਰਤਾਂ ਲਈ ਖੁਦ-ਮੁਖਤਿਆਰੀ ਜ਼ਰੂਰੀ ਕਿਉਂ?
Next articleਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ‘ਚ  ‘ਵਿਸ਼ਵ ਮਜ਼ਦੂਰ ਦਿਵਸ’ ਮਨਾਇਆ