(ਸਮਾਜ ਵੀਕਲੀ)
ਮਮਤਾ ਬਦਨਾਮ ਹੋਈ ਸੰਦੇਸ਼ਖਲੀ ਦੀ ਸਾਜਿਸ਼ ਕਰਕੇ,
ਉਸ ਪਿੰਡ ਦੀਆਂ ਕੁੱਝ ਔਰਤਾਂ ਨੇ ਸ਼ੋਸ਼ਣ ਦੇ ਦੋਸ਼ ਉਨ੍ਹਾਂ ‘ਤੇ ਮੜਤੇ।
ਵੋਟਾਂ ਦਾ ਦੌਰ ਚੱਲ ਰਿਹਾ, ਕਿਤੇ ਉਹ ਨਾ ਲੈ ਡੁੱਬੇ,
ਸਚਾਈ ਕਿੰਨੀ ਕੁ ਹੈ ਇਸ ਗੱਲ ‘ਚ, ਦੱਸਣਗੇ ਸਮੇਂ ਦੇ ਭੁੱਬੇ।
ਪੱਛਮੀ ਬੰਗਾਲ ਦੇ 24 ਉੱਤਰੀ ਪਰਗਣਾ ਦਾ ਉਪ-ਖੰਡ,
ਸੁਰਖੀਆਂ ਵਿੱਚ ਆਇਆ, ਸਿਆਸਤੀ ਸੰਦੇਸ਼- ਖਲੀ ਪਿੰਡ।
ਕਮਿਊਨਿਟੀ ਡਿਵੈਲਪਮੈਂਟ ਬਲਾਕ ਬਸ਼ੀਰਹਾਟ ਦਾ,
ਬੁਰੋਕਲਾਬੱਤੀ ਦਰਿਆ ਦੀ ਸ਼ਾਖ ਦੇ ਘਾਟ ਦਾ।
ਸਿਆਸਤ ਹੀ ਚਮਕਾਉਂਦੀ ਸਿਆਸਤ ਹੀ ਡੋਬਦੀ,
ਹੇਰਾਫੇਰੀਆਂ ਦੀ ਰਾਜਨੀਤੀ ਗਰੀਬੀ ਨੂੰ ਚੋਭਦੀ।
ਭਾਵੇਂ ਵਿੱਦਿਆ ਨੇ ਜਾਗਰਿਤੀ ਲਿਆਂਦੀ ਖੇਤਰ ਵਿੱਚ,
ਡੁੱਬਦੇ ਨੂੰ ਤਿਣਕੇ ਦਾ ਸਹਾਰਾ, ਨਗੂਣੀ ਸਹਾਇਤਾ ਵੀ ਸ਼ੋਭਦੀ।
ਮਮਤਾ ਬੈਨਰਜੀ ਮੁੱਖ ਮੰਤਰੀ ਪੱਛਮੀ ਬੰਗਾਲ, ਕਾਂਗਰਸ ਛੱਡ ਕੇ ਆਈ,
ਨਵੀਂ ਪਾਰਟੀ ਤ੍ਰਿਣਾਮੂਲ ਕਾਂਗਰਸ ਬਣਾਈ।
ਅਭਿਸ਼ੇਕ ਬੈਨਰਜੀ ਨੇ ਭੂਆ ਦੇ ਸਿਰ ਤੇ, ਲੋਕਾਂ ‘ਚ ਦਹਿਸ਼ਤ ਪਾਈ,
ਮਮਤਾ ਨੇ ਐਮਏ ਮੁਸਲਿਮ ਇਤਿਹਾਸ ਦੀ ਡਿਗਰੀ ਲੈ ਕੇ ਪੈਂਠ ਬਣਾਈ।
ਕਾਂਗਰਸ ਨਾਲੋਂ ਤੋੜ ਵਿਛੋੜਾ ਕਰਕੇ 1908’ਚ ਟੀਐਮਸੀ ਦੀ ਰੱਖੀ ਨੀਂਹ,
2011, 2016, 2024, ‘ਚ ਬਣੀ ਮੁੱਖ- ਮੰਤਰੀ ਆਟੇ ਦਾ ਸੀਂਹ।
ਮੋਦੀ ਦੀ ਲਹਿਰ ਚੱਲੀ ਦੇਸ਼ ਵਿੱਚ, ਕੱਲੇ ਕੱਲੇ ਦਾ ਸਫਾਇਆ ਕਰਦੀ,
ਤਾਨਾਸ਼ਾਹੀ ਕੀਤੇ ਬਿਨਾਂ ਜਨਤਾ, ਕਾਬੂ ‘ਚ ਨਾ ਰਹਿੰਦੀ ਨਾ ਡਰਦੀ।
ਅਭੀਜੀਤ ਦਾਸ ਬੀਜੇਪੀ ਦਾ, ਹੰਢਿਆ ਹੋਇਆ ਉਮੀਦਵਾਰ,
ਡਾਇਮੰਡ ਹਾਰਬਰ ਤੋਂ ਪਾਰਟੀ ਦੀ, ਕਰਾਵੇਗਾ ਜੈ ਜੈ ਕਾਰ।
ਮਿੱਠੀਆਂ ਗੋਲੀਆਂ ਪੰਜਾਬ ‘ਚ ਵੀ,ਭਗਵੰਤ ਮਾਨ ਨੂੰ ਵੰਡੇ,
ਮੋਦੀ ਨਾਲ ਰਲਾ ਕੇ ਉਸਨੂੰ ਵੀ, ਪਾਰਲੀਮੈਂਟ ਚ ਗੱਡੂ ਆਪਣੇ ਝੰਡੇ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜਿਲਾ ਪਟਿਆਲਾ
ਹਾਲ ਆਬਾਦ #639/40ਏ ਚੰਡੀਗੜ੍ਹ।
ਫੋਨ ਨੰਬਰ : 9878469639
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly