ਮਾਲਵਾ ਸਾਹਿਤ ਸਭਾ ਵੱਲੋਂ ਲੋਕ ਕਵੀ ਜਗਰਾਜ ਧੌਲਾ  ਸਨਮਾਨਿਤ,  ਮਾਲਵਿੰਦਰ ਸ਼ਾਇਰ  ਦੇ ਗਜ਼ਲ ਸੰਗ੍ਰਹਿ ਧੁਰੋਂ ਦਾ ਲੋਕ ਅਰਪਣ 

ਬਰਨਾਲਾ (ਸਮਾਜ ਵੀਕਲੀ) (ਚੰਡਿਹੋਕ) ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਮਹੀਨਾਵਾਰ ਸਾਹਿਤਕ ਸਮਾਗਮ ਸਥਾਨਕ ਪੰਜਾਬ ਆਈਟੀਆਈ ਵਿਖੇ ਕਰਵਾਇਆ ਗਿਆ ।  ਸਮਾਗਮ ਵਿੱਚ  ਪੰਜਾਬੀ ਕਵੀ ਸਿੰਦਰ ਧੌਲਾ ਅਤੇ ਪਰਿਵਾਰ ਵੱਲੋਂ ਬੇਬੇ ਬਿਮਲਾ ਦੇਵੀ ਅਤੇ ਬਾਪੂ ਸੂਬੇਦਾਰ ਬਚਨ ਸਿੰਘ ਦੀ ਨਿੱਘੀ ਯਾਦ ਨੂੰ ਸਮਰਪਿਤ ਚੌਥਾ ਪੁਰਸਕਾਰ ਪ੍ਰਸਿੱਧ ਲੋਕ ਕਵੀ ਜੁਗਰਾਜ ਧੌਲਾ  ਨੂੰ ਦਿੱਤਾ ਗਿਆ ਸਨਮਾਨ ਬਾਰੇ ਬੋਲਦਿਆਂ ਸਭਾ ਦੇ ਪ੍ਰਧਾਨ ਡਾ ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਅੱਜ ਜਦੋਂ ਲੋਕ ਆਪਣੇ ਜਿਉਂਦੇ ਮਾਪਿਆਂ ਨੂੰ ਸਾਂਭਣ ਤੋਂ ਅਸਮਰੱਥ ਹੋ ਕੇ ਉਹਨਾਂ ਨੂੰ ਬਿਰਧ ਆਸ਼ਰਮਾਂ ਵਿੱਚ ਛੱਡ ਰਹੇ ਹਨ ਅਤੇ ਦੂਸਰੇ ਪਾਸੇ ਸਿੰਦਰ ਧੌਲਾ ਆਪਣੇ ਮਾਪਿਆਂ ਦੀ ਯਾਦ ਵਿਚ ਲੇਖਕਾਂ ਦਾ ਸਨਮਾਨ ਕਰ ਰਿਹਾ ਹੈ ਜੋ ਕਿ ਸਮਾਜ ਲਈ ਬਹੁਤ ਵੱਡਾ ਸੁਨੇਹਾ ਹੈ।  ਇਸ ਮੌਕੇ ਮਾਲਵਿੰਦਰ ਸ਼ਾਇਰ ਦੇ ਗ਼ਜ਼ਲ ਸੰਗ੍ਰਹਿ ਧੁਰੋਂ ਦਾ ਲੋਕ ਅਰਪਣ ਕੀਤਾ ਗਿਆ ਜਿਸ ਬਾਰੇ ਬੋਲਦਿਆਂ ਤੇਜਿੰਦਰ ਚੰਡਿਹੋਕ ਨੇ ਕਿਹਾ ਕਿ ਮਾਲਵਿੰਦਰ ਸ਼ਾਇਰ ਗਜ਼ਲ ਕਾਵਿ ਵਿਧਾ ਨੂੰ ਪਰਨਾਇਆ ਹੋਇਆ ਸਮਰੱਥ ਸ਼ਾਇਰ ਹੈ ਉਸ ਦੀ ਇਹ ਪੁਸਤਕ ਗਜ਼ਲ ਦਾ ਛੰਦ ਵਿਧਾਨ ਸਿੱਖਣ ਦੇ ਚਾਹਵਾਨਾਂ ਲਈ ਸਹਾਈ ਸਿੱਧ ਹੋਵੇਗੀ । ਇਹਨਾਂ ਤੋਂ ਇਲਾਵਾ ਡਾ ਭੁਪਿੰਦਰ ਸਿੰਘ ਬੇਦੀ ਕਹਾਣੀਕਾਰ ਪਰਮਜੀਤ ਮਾਨ ਨਾਵਲਕਾਰ ਦਰਸ਼ਨ ਸਿੰਘ ਗੁਰੂ ਜਗਤਾਰ ਜਜੀਰਾ ਡਾ ਰਾਮਪਾਲ ਸਿੰਘ ਡਾ ਅਮਨਦੀਪ ਸਿੰਘ ਟੱਲੇਵਾਲੀਆ  ਅਤੇ ਗੁਰਸੇਵਕ ਸਿੰਘ ਧੌਲਾ ਨੇ ਆਪਣੇ ਵਿਚਾਰ ਪੇਸ਼ ਕੀਤੇ ।  ਗਿਆਨੀ ਤਾਰਾ ਸਿੰਘ ਪਰਦੇਸੀ ਜੀ ਦੀ ਯਾਦ ਵਿੱਚ ਕਰਵਾਏ ਗਏ ਇਨਾਮੀ ਕਵੀ ਦਰਬਾਰ ਵਿੱਚ ਰੂਪ ਸਿੰਘ ਧੌਲਾ ਅਜਮੇਰ ਸਿੰਘ ਅਕਲੀਆ ਕਰਮਜੀਤ ਜੱਗੀ ਭੋਤਨਾ ਸੁਖਵਿੰਦਰ ਸਿੰਘ ਸਨੇਹ ਮੇਜਰ ਸਿੰਘ ਗਿੱਲ ਸੁਖਦੇਵ ਸਿੰਘ ਔਲਖ ਜਗਜੀਤ ਕੌਰ ਢਿੱਲਵਾਂ ਸੁਖਵਿੰਦਰ ਸਿੰਘ ਆਜ਼ਾਦ ਡਾ  ਉਜਾਗਰ ਸਿੰਘ ਮਾਨ ਗੁਰਤੇਜ ਸਿੰਘ ਮੱਖਣ ਅਜਾਇਬ ਸਿੰਘ ਬਿੱਟੂ ਰਾਜਿੰਦਰ ਸ਼ੌਂਕੀ ਪ੍ਰਗਟ ਸਿੰਘ ਕਾਲੇਕੇ ਹਾਕਮ ਸਿੰਘ ਰੂੜੇਕੇ ਕੌਰ ਸਿੰਘ ਧਨੌਲਾ ਦਲਵਾਰ ਸਿੰਘ ਧਨੌਲਾ ਚਰਨੀ ਬੇਦਿਲ ਕਰਮਜੀਤ ਸਿੰਘ ਭੱਠਲ ਡਾ ਹਰਪ੍ਰੀਤ ਕੌਰ ਰੂਬੀ ਰਾਮ ਸਿੰਘ ਬੀਹਲਾ ਸਰੂਪ ਚੰਦ ਹਰੀਗੜ , ਜਗਜੀਤ ਗੁਰਮ ਇਕਬਾਲ ਬਾਠ  ਨਵਦੀਪ ਸ਼ਰਮਾ ਜੁਗਰਾਜ ਚੰਦ ਰਾਏਸਰ ਰਘਬੀਰ ਸਿੰਘ ਗਿੱਲ ਕੱਟੂ ਸੁਰਜੀਤ ਸਿੰਘ ਦਿਹੜ ਗੁਰਪ੍ਰੀਤ ਸਿੰਘ ਧੌਲਾ ਨੇ ਆਪਣੇ ਗੀਤ ਅਤੇ ਕਵਿਤਾਵਾਂ  ਪੇਸ਼ ਕੀਤੀਆਂ । ਪਹਿਲੇ ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਕਵੀਆਂ ਨੂੰ ਪਰਮਜੀਤ ਮਾਨ ਅਤੇ ਪਰਿਵਾਰ ਵੱਲੋਂ ਨਗਦ ਰਾਸ਼ੀ ਦੇ ਨਾਲ ਕਿਤਾਬਾਂ ਦਾ ਸੈੱਟ  ਦੇ ਕੇ ਸਨਮਾਨਿਤ ਕੀਤਾ ਗਿਆ।
ਤੇਜਿੰਦਰ  ਚੰਡਿਹੋਕ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article*ਸਿਰਜਣਾ ਕੇਂਦਰ ਵੱਲੋਂ “ਜੈਲਦਾਰ ਹਸਮੁੱਖ” ਰਚਿਤ ਕਾਵਿ-ਕੋਸ਼ “ਜ਼ਮਾਨੇ ਬਦਲ ਗਏ” ਉੱਤੇ ਹੋਈ ਭਰਵੀਂ ਵਿਚਾਰ ਚਰਚਾ
Next articleSAMAJ WEEKLY = 11/03/2025