HOME ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਤਿੰਨ ਪੁਸਤਕਾਂ ਲੋਕ ਅਰਪਣ

ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਤਿੰਨ ਪੁਸਤਕਾਂ ਲੋਕ ਅਰਪਣ

14
ਰਾਮ ਸਰੂਪ ਸ਼ਰਮਾ ਦੇ ਕਾਵਿ ਕਥਨ ਰਮਜ਼ਾਂ ਡਾ ਰਵੀ ਸ਼ੇਰਗਿਲ ਦੁਆਰਾ ਸੰਪਾਦਿਤ ਪੁਸਤਕ ਚੱਲ ਚੱਲੀਏ ਬਰਨਾਲੇ ਅਤੇ ਤੇਜਿੰਦਰ ਚੰਡਿਹੋਕ ਦੁਆਰਾ ਸੰਪਾਦਿਤ ਪੁਸਤਕ ਸੁੰਨੇ ਰਾਹਾਂ ਦੀ ਪੈੜ ਦਾ ਲੋਕ ਅਰਪਣ 
ਬਰਨਾਲਾ   (ਸਮਾਜ ਵੀਕਲੀ)   (ਚੰਡਿਹੋਕ) ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਸਥਾਨਕ ਪੰਜਾਬ ਆਈਟੀਆਈ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ ਇਸ ਸਮਾਗਮ ਵਿੱਚ ਡਾ ਰਵੀ ਸ਼ੇਰਗਿੱਲ ਦੁਆਰਾ ਸੰਪਾਦਿਤ ਬਰਨਾਲਾ ਇਲਾਕੇ ਦੇ ਲੇਖਕਾਂ ਦੀਆਂ ਕਹਾਣੀਆਂ ਦੀ ਪੁਸਤਕ ਚੱਲ  ਚੱਲੀਏ ਬਰਨਾਲੇ  ਰਾਮ ਸਰੂਪ ਸ਼ਰਮਾ ਦੇ ਕਾਵਿ ਕਥਨ ਰਮਜ਼ਾਂ ਅਤੇ ਤੇਜਿੰਦਰ ਚੰਡਿਹੋਕ ਦੁਆਰਾ ਸੰਪਾਦਿਤ ਕਹਾਣੀ ਸੰਗ੍ਰਹਿ ਸੁੰਨੇ ਰਾਹਾਂ ਦੀ  ਪੈੜ ਦਾ ਲੋਕ ਅਰਪਣ ਕੀਤਾ ਗਿਆ। ਰਾਮ ਸਰੂਪ ਸ਼ਰਮਾ ਦੇ ਕਾਵਿ ਕਥਨ ਰਮਜ਼ਾਂ ਬਾਰੇ ਵਿਚਾਰ ਪੇਸ਼ ਕਰਦਿਆਂ ਸਭਾ ਦੇ ਪ੍ਰਧਾਨ ਡਾ ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ  ਵਿਦਵਾਨਾਂ ਦੇ ਵਾਰਤਕ ਵਿੱਚ ਲਿਖੇ ਕਥਨਾਂ ਨੂੰ ਆਧਾਰ ਬਣਾ ਕੇ ਕਾਵਿ ਰੂਪ ਵਿੱਚ ਪੇਸ਼ ਕਰਨਾ ਆਪਣੇ ਆਪ ਵਿੱਚ ਵਿਲੱਖਣ ਅਤੇ ਪਹਿਲ ਕਦਮੀ ਹੈ ।ਵਾਰਤਕ ਨੂੰ ਯਾਦ ਰੱਖਣਾ ਔਖਾ ਹੈ ਜਦੋਂ ਕਿ ਉਸੇ ਗੱਲ ਨੂੰ ਕਾਵਿ ਰੂਪ ਵਿਚ ਲੰਮੇ ਸਮੇਂ ਤੱਕ ਯਾਦ ਰੱਖਿਆ ਜਾ ਸਕਦਾ ਹੈ।ਡਾ ਰਵੀ ਸ਼ੇਰਗਿੱਲ ਦੁਆਰਾ ਸੰਪਾਦਿਤ  ਪੁਸਤਕ ਚੱਲ ਬਰਨਾਲੇ ਚੱਲੀਏ ਬਾਰੇ ਵਿਚਾਰ ਪੇਸ਼ ਕਰਦਿਆਂ ਬਹੁਪੱਖੀ ਲੇਖਕ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਬਰਨਾਲਾ ਇਲਾਕੇ ਦੀ ਕਹਾਣੀ ਕਲਾ ਨੂੰ ਇਕੱਠਿਆਂ ਕਰਕੇ  ਡਾ ਰਵੀ ਸ਼ੇਰਗਿੱਲ ਨੇ ਤਸੱਲੀਬਖਸ਼ ਕੰਮ ਕੀਤਾ ਹੈ। ਅਜਿਹਾ ਕਾਰਜ ਹਰ ਜ਼ਿਲ੍ਹੇ ਦੀਆਂ ਸਾਹਿਤ ਸਭਾਵਾਂ ਵੱਲੋਂ ਕਰਨਾ ਚਾਹੀਦਾ ਹੈ ਤਾਂ ਕਿ ਉਸ ਇਲਾਕੇ ਦੇ ਲੇਖਕਾਂ ਦੀਆਂ ਲਿਖਤਾਂ ਨੂੰ ਇੱਕ ਜਿਲਦ ਵਿੱਚ ਸਾਂਭਿਆ ਜਾਵੇ ।ਕਹਾਣੀ ਸੰਗ੍ਰਹਿ ਸੁੰਨੇ ਰਾਹਾਂ ਦੀ ਪੈੜ ਬਾਰੇ ਵਿਚਾਰ ਪੇਸ਼ ਕਰਦਿਆਂ ਡਾ ਰਾਮਪਾਲ ਸਿੰਘ ਸ਼ਾਹਪੁਰੀ ਨੇ ਕਿਹਾ ਇਹ ਕਰਾਣੀ ਸੰਗ੍ਰਹਿ ਇਕੱਲਤਾ ਦਾ ਸੰਤਾਪ ਭੋਗਦੇ ਪਾਤਰਾਂ ਦੇ ਜੀਵਨ ਦਾ ਵਿਖਿਆਨ ਹੈ। ਇਕੱਲਤਾ ਹੰਢਾਉਂਦਿਆਂ ਇਨ੍ਹਾਂ ਕਹਾਣੀਆਂ ਦੇ ਪਾਤਰਾਂ  ਅੰਦਰ ਜੀਵਨ ਨੂੰ ਜਲਦੀ-ਜਲਦੀ ਜਿਉਂਣ ਦੀ ਕਾਹਲ ਨਜ਼ਰ ਆ ਰਹੀ ਹੈ । ਇਹਨਾਂ ਤੋਂ ਇਲਾਵਾ ਕਹਾਣੀਕਾਰ ਪਰਮਜੀਤ ਮਾਨ ਤੇਜਾ ਸਿੰਘ ਤਿਲਕ ਕਹਾਣੀਕਾਰ ਪਵਨ ਪਰਿੰਦਾ ਨਾਵਲਕਾਰ ਦਰਸ਼ਨ ਸਿੰਘ ਗੁਰੂ ਡਾ ਅਮਨਦੀਪ ਸਿੰਘ ਟੱਲੇਵਾਲੀਆ ਜਗਤਾਰ ਜਜ਼ੀਰਾ ਹਾਕਮ ਸਿੰਘ ਰੂੜੇਕੇ ਅਤੇ ਹਰਭਜਨ ਸਿੰਘ ਭੋਤਨਾ ਨੇ  ਪੁਸਤਕਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਉਪਰੰਤ ਹੋਏ ਕਵੀ ਦਰਬਾਰ ਵਿੱਚ ਇਕਬਾਲ ਕੌਰ ਉਦਾਸੀ ਰਜਨੀਸ਼ ਕੌਰ ਬਬਲੀ ਬੀਰਪਾਲ ਕੌਰ ਹੰਢਿਆਇਆ ਜਤਿੰਦਰ ਸਿੰਘ ਉਪਲੀ ਪ੍ਰਿੰ  ਕੌਰ ਸਿੰਘ ਧਨੌਲਾ ਰਾਜਿੰਦਰ ਸ਼ੌਂਕੀ ਅਜਮੇਰ ਸਿੰਘ ਅਕਲੀਆ ਸਿੰਦਰ ਧੌਲਾ ਸੁਖਦੇਵ ਸਿੰਘ ਔਲਖ ਰਾਮ ਸਿੰਘ ਬੀਹਲਾ ਕਰਮਜੀਤ ਜੱਗੀ ਭੋਤਨਾ ਅਰਮਾਨ ਭੋਤਨਾ ਕੁਲਵੰਤ ਸਿੰਘ ਧਿੰਗੜ ਸਰੂਪ ਚੰਦ ਹਰੀਗੜ੍ਹ ਰਘਵੀਰ ਸਿੰਘ ਗਿੱਲ ਕੱਟੂ ਐਸਪੀ ਕਾਲੇ ਕੇ ਰੂਪ ਸਿੰਘ ਧੌਲਾ ਡਾ ਉਜਾਗਰ ਸਿੰਘ ਮਾਨ ਬਲਦੇਵ ਸਿੰਘ ਭੋਤਨਾ ਜਗਸੀਰ ਸਿੰਘ ਮੂਲੋਵਾਲ ਸੁਖਵਿੰਦਰ ਸਿੰਘ ਮੂਲੋਵਾਲ ਗੁਰਤੇਜ ਸਿੰਘ ਮੱਖਣ ਚਰਨੀ ਬੇਦਿਲ ਜਗਰਾਜ ਚੰਦ ਰਾਏਸਰ ਹਰਬੰਸ ਸਿੰਘ ਅਤੇ ਗੁਰਜੀਤ ਸਿੰਘ ਖੁੱਡੀ ਨੇ ਆਪਣੇ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ ।ਸਭਾ ਵੱਲੋਂ ਲੇਖਕਾਂ ਦਾ ਸਨਮਾਨ ਵੀ ਕੀਤਾ ਗਿਆ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਰੂਸੀ ‘ਸ਼ੈਡੋ ਫਲੀਟ’ ਦੇ ਤੇਲ ਟੈਂਕਰ ’ਤੇ ਬਰਤਾਨਵੀ ਫੌਜ ਦਾ ਛਾਪਾ, ਛੇ ਘੰਟੇ ਚੱਲੀ ਕਾਰਵਾਈ
Next articleਤੂਫ਼ਾਨੀ ਮੌਸਮ ਨੇ ਇੰਗਲੈਂਡ ਫੁੱਟਬਾਲ ਟੀਮ ਦੀਆਂ ਤਿਆਰੀਆਂ ’ਤੇ ਪਾਇਆ ਅਸਰ