ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਵਿਹਾਰਕ ਅਰੂਜ਼ੀ ਬਹਿਰਾਂ ਪੁਸਤਕ ਤੇ ਕਰਵਾਈ ਗੋਸਟੀ

ਫੋਟੋ : ਰਣਜੀਤ ਸਿੰਘ ਧੂਰੀ ਦਾ ਸਨਮਾਨ ਕਰਦੇ ਹੋਏ ਮਾਲਵਾ ਸਾਹਿਤ ਸਭਾ ਦੇ ਅਹੁਦੇਦਾਰ ਅਤੇ ਮੈਂਬਰ
ਬਰਨਾਲਾ  (ਸਮਾਜ ਵੀਕਲੀ)   ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਸਥਾਨਕ ਪੰਜਾਬ ਆਈਟੀਆਈ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਗ਼ਜ਼ਲ ਸਕੂਲ ਧੂਰੀ ਦੇ ਸੰਚਾਲਕ ਰਣਜੀਤ ਸਿੰਘ ਧੂਰੀ ਦੀ ਪੁਸਤਕ ਵਿਹਾਰਿਕ ਅਰੂਜ਼ੀ ਬਹਿਰਾਂ ਉੱਪਰ ਵਿਚਾਰ ਚਰਚਾ ਕੀਤੀ ਗਈ। ਇਸ ਪੁਸਤਕ ਬਾਰੇ ਬੋਲਦਿਆਂ ਗਜ਼ਲਗੋ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਅਰੂਜ਼ ਪੰਜਾਬੀ ਗਜ਼ਲ ਵਿੱਚ ਅੱਜ ਕੱਲ ਪੂਰੀ ਤਰਾਂ ਪ੍ਰਚਲਤ ਹੋ ਗਿਆ ਹੈ ਗਜ਼ਲ ਤੋਂ ਇਲਾਵਾ ਕਵਿਤਾ ਅਤੇ ਗੀਤ ਵਿੱਚ ਵੀ ਇਸਦੀ ਵਰਤੋਂ ਸਫ਼ਲਤਾ ਪੂਰਵਕ ਕੀਤੀ ਜਾ ਰਹੀ ਹੈ ਅਰੂਜ਼ ਇੱਕ ਅਜਿਹਾ ਕਾਵ ਸ਼ਾਸਤਰ ਹੈ ਜਿਸ ਦੀ ਵਰਤੋਂ ਇਸਦੀ ਨਿਯਮਾਵਲੀ ਦੇ ਆਧਾਰ ਤੇ ਕਿਸੇ ਕਾਵਿ ਤੁਕ ਜਾਂ ਕਿਸੇ ਗਜ਼ਲ ਦੇ ਸ਼ੇਅਰ  ਦੀ ਬਹਿਰ ਵਜ਼ਨ ਪੱਖੋਂ ਬਣਤਰ ਦੇ ਠੀਕ ਜਾਂ ਨਾ ਠੀਕ ਹੋਣ ਦੀ ਪੜਚੋਲ ਕਰਨ ਵਾਸਤੇ ਕੀਤੀ ਜਾਂਦੀ ਹੈ। ਰਣਜੀਤ ਸਿੰਘ ਧੂਰੀ ਨੇ ਆਪਣੀ ਪੁਸਤਕ ਬਾਰੇ ਬੋਲਦਿਆਂ ਕਿਹਾ ਕਿ ਫ਼ਾਰਸੀ ਭਾਸ਼ਾ ਵਿੱਚ ਰਚੇ ਗਏ ਬਹਿਰ ਸ਼ਾਸਤਰ ਜਾਂ ਕਾਵਿ ਸ਼ਾਸਤਰ ਨੂੰ ਅਰੂਜ਼ ਆਖਦੇ ਹਨ ਇਸ ਕਾਵਿ ਨਿਯਮਾਵਲੀ ਦੀ ਵਰਤੋਂ ਅਰਬੀ ਫ਼ਾਰਸੀ ਉਰਦੂ ਅਤੇ ਪੰਜਾਬੀ ਵਿੱਚ ਅਰੂਜ਼ੀ ਬਹਿਰਾਂ ਦਾ ਨਾਪ ਤੋਲ ਪੂਰਾ ਕਰਨ ਲਈ ਕੀਤੀ ਜਾਂਦੀ ਹੈ ਅਰੂਜ਼ ਪਿੰਗਲ ਵਾਂਗ ਹੀ ਇੱਕ ਕਾਵਿ ਗਿਆਨ ਹੈ ਇਹ ਅਰਬੀ ਭਾਸ਼ਾ ਦਾ ਛੰਦ ਵਿਧਾਨ ਹੈ ਜੋ ਪਿੰਗਲ ਨਾਲੋਂ ਜ਼ਿਆਦਾ ਸਰਲ ਅਤੇ ਵਿਗਿਆਨਕ ਹੈ । ਇਹਨਾਂ ਤੋਂ ਇਲਾਵਾ ਸਭਾ ਦੇ ਪ੍ਰਧਾਨ ਡਾ  ਸੰਪੂਰਨ ਸਿੰਘ ਟੱਲੇਵਾਲੀਆ  ਤੇਜਾ ਸਿੰਘ ਤਿਲਕ ਦਰਸ਼ਨ ਸਿੰਘ ਗੁਰੂ ਡਾ ਭੁਪਿੰਦਰ ਸਿੰਘ ਬੇਦੀ ਭੋਲਾ ਸਿੰਘ ਸੰਘੇੜਾ ਪਰਮਜੀਤ ਮਾਨ ਮਾਲਵਿੰਦਰ ਸ਼ਾਇਰ  ਅਤੇ ਡਾ ਅਮਨਦੀਪ ਸਿੰਘ ਟੱਲੇਵਾਲੀਆ ਨੇ ਇਸ ਪੁਸਤਕ ਬਾਰੇ ਆਪਣੇ ਵਿਚਾਰ ਪੇਸ਼ ਕੀਤੇ । ਉਪਰੰਤ ਹੋਏ ਕਵੀ ਦਰਬਾਰ ਵਿੱਚ ਡਾ ਉਜਾਗਰ ਸਿੰਘ ਮਾਨ ਡਾ ਰਾਮਪਾਲ ਸਿੰਘ ਸ਼ਾਹਪੁਰੀ ਰਾਮ ਸਰੂਪ ਸ਼ਰਮਾ ਪਾਲ ਸਿੰਘ ਲਹਿਰੀ ਮੇਜਰ ਸਿੰਘ ਗਿੱਲ ਸਾਗਰ ਸਿੰਘ ਸਾਗਰ ਰਘਬੀਰ ਸਿੰਘ ਗਿੱਲ ਕੱਟੂ ਗੁਰਤੇਜ ਸਿੰਘ ਮੱਖਣ ਮਨਦੀਪ ਕੁਮਾਰ ਸੁਖਵਿੰਦਰ ਸਿੰਘ ਸਨੇਹ ਸਤਪਾਲ ਸਿੰਘ ਲੌਂਗੋਵਾਲ ਮੱਘਰ ਸਿੰਘ ਕੱਟੂ ਡਾ ਹਰਪ੍ਰੀਤ ਕੌਰ ਰੂਬੀ ਜੁਗਰਾਜ ਸਿੰਘ ਸੇਖਾ ਰਣਜੀਤ ਸਿੰਘ ਕਾਲਾਬੂਲਾ ਨੇ ਆਪਣੇ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ । ਸਭਾ ਵੱਲੋਂ ਰਣਜੀਤ ਸਿੰਘ ਧੂਰੀ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਹਰਚਰਨ ਸਿੰਘ ਚਹਿਲ ਅਸ਼ੋਕ ਭਾਰਤੀ ਅਵਤਾਰ ਸਿੰਘ ਬੱਬੀ ਸਰਦਾਰਾ ਸਿੰਘ ਅਤੇ ਹੋਰ ਸਾਹਿਤ ਪ੍ਰੇਮੀ ਹਾਜ਼ਰ ਸਨ।
ਰਿਪੋਰਟ = ਤੇਜਿੰਦਰ ਚੰਡਿਹੋਕ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਗੁਰਮੀਤ ਸਿੰਘ ਖੁੱਡੀਆਂ ਵੱਲੋਂ ਪਿੰਡ ਕਿੱਲਿਆਂਵਾਲੀ ਵਿਖੇ ‘ਪੰਜਾਬ ਸਿੱਖਿਆ ਕ੍ਰਾਂਤੀ’ ਮੁਹਿੰਮ ਅਧੀਨ ਕੰਮਾਂ ਦੀ ਸ਼ੁਰੂਆਤ
Next article,,ਰੁੱਖਾਂ ਦੇ ਹਤਿਆਰੇ ਲੋਕ,,