HOME ਮਾਲੇਰਕੋਟਲਾ ਪੁਲਿਸ ਵੱਲੋਂ ਤਿੰਨ ਮੈਂਬਰੀ ਜਾਅਲੀ ਪੁਲਿਸ ਮੁਲਾਜ਼ਮ ਗਰੋਹ ਦਾ ਪਰਦਾਫਾਸ਼

ਮਾਲੇਰਕੋਟਲਾ ਪੁਲਿਸ ਵੱਲੋਂ ਤਿੰਨ ਮੈਂਬਰੀ ਜਾਅਲੀ ਪੁਲਿਸ ਮੁਲਾਜ਼ਮ ਗਰੋਹ ਦਾ ਪਰਦਾਫਾਸ਼

(ਜੋ ਜਾਅਲੀ ਪੁਲਿਸ ਆਈਡੀ ਕਾਰਡ ਅਤੇ ਵਿਦੇਸ਼ੀ ਹਥਿਆਰਾਂ ਸਮੇਤ ਪੁਲਿਸ ਦੇ ਚੜ੍ਹੇ ਅੜਿਕੇ)

ਮਾਲੇਰਕੋਟਲਾ    (ਸਮਾਜ ਵੀਕਲੀ)   (ਕੁਲਵੰਤ ਸਿੰਘ ਮੁਹਾਲੀ) ਮਾਲੇਰਕੋਟਲਾ ਪੁਲਿਸ ਵੱਲੋਂ ਤਿੰਨ ਨਕਲੀ ਪੁਲਿਸ ਵਾਲੇ ਬਣ ਕੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਤਿੰਨ ਮੈਂਬਰੀ ਗਰੋਹ ਦਾ ਪਰਦਾਫਾਸ਼ ਕਰਕੇ, ਤਿੰਨਾਂ ਨੂੰ ਵਿਦੇਸ਼ੀ ਹਥਿਆਰਾਂ ਸਮੇਤ ਕਾਬੂ ਕਰਨ ਦੀ ਜਾਣਕਾਰੀ ਪ੍ਰਾਪਤ ਹੋਈ ਹੈ।ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁੱਖੀ ਮਾਲੇਰਕੋਟਲਾ ਸ ਗਗਨ ਅਜੀਤ ਸਿੰਘ ਵੱਲੋਂ ਆਪਣੇ ਦਫਤਰ ਵਿਖ਼ੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮਲੇਰਕੋਟਲੇ ਪੁਲਿਸ ਵੱਲੋਂ ਇੱਕ ਇਨਫੋਰਮੇਸ਼ਨ ਬੇਸਡ ਆਪਰੇਸ਼ਨ ਕੀਤਾ ਗਿਆ, ਜਿਸ ਦੇ ਤਹਿਤ ਡੀ.ਐਸ.ਪੀ (ਆਈ) ਸ੍ਰੀ ਸਤੀਸ਼ ਕੁਮਾਰ ਸ਼ਰਮਾ ਅਤੇ ਇੰਚਾਰਜ ਸੀਆਈਏ ਇੰਸਪੈਕਟਰ ਹਰਜਿੰਦਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਕਿ  ਰਣਵੀਰ ਸਿੰਘ ਨਾਂ ਦਾ ਇੱਕ ਵਿਅਕਤੀ ਪੁਲਿਸ ਵਰਦੀ ਚ ਘੁੰਮ ਰਿਹਾ ਹੈ,ਇਹਦੇ ਕੋਲੇ ਪੰਜਾਬ ਪੁਲਿਸ ਦੀ ਵਰਦੀ ਪਾਕੇ ਜਿਸਦੇ ਕੋਲ ਹਥਿਆਰ ਵੀ ਹੈ, ਪੁਲਿਸ ਦਾ ਜਾਅਲੀ ਆਈਡੀ ਕਾਰਡ ਬਣਾਕੇ ਲੋਕਾਂ ਨਾਲ ਠੱਗੀਆਂ ਮਾਰਦਾ ਹੈ ਅਤੇ ਕਈ ਵਾਰ ਲੋਕਾਂ ਨੂੰ ਡਰਾਂਉਂਦਾ ਵੀ ਹੈ।ਸੋ ਜਦੋਂ ਇਹਨੂੰ ਰਾਊਂਡ ਅਪ ਕੀਤਾ ਗਿਆ ਤਾਂ ਇਹਦੇ ਕੋਲੋਂ 30 ਬੋਰ ਦਾ ਇੱਕ ਪਿਸਟਲ, ਪੁਲਿਸ ਦਾ ਜਾਅਲੀ ਆਈਡੀ ਕਾਰਡ,ਇਸਦੇ ਫੋਨ ਵਿੱਚ ਤਰਾਂ ਦੀਆਂ ਪੁਲਿਸ  ਯੂਨੀਫਾਰਮ ਵਾਲੀਆਂ ਫੋਟੋਆਂ ਜਦੋਂ ਦੇਖੀਆਂ ਤਾਂ ਇਸਦੀ ਗ੍ਰਿਫਤਾਰੀ ਪਾਕੇ, ਇਹਨੂੰ ਰਿਮਾਂਡ ਤੇ ਲੈ ਕੇ ਬਰੀਕੀ ਨਾਲ ਪੁੱਛਗਿਛ ਕੀਤੀ ਗਈ। ਸ ਗਗਨ ਅਜੀਤ ਸਿੰਘ ਨੇ ਅੱਗੇ ਦੱਸਿਆ ਕਿ ਇਹਦੀ ਪੁੱਛਗਿਜ਼ ਦੇ ਵਿੱਚ ਦੋ ਬੰਦੇ ਹੋਰ ਆਰੋਪੀ ਸਾਹਮਣੇ ਆਏ ਜਿਨ੍ਹਾਂ ਚ  ਹਰਪ੍ਰੀਤ ਸਿੰਘ ਅਤੇ ਗੁਰਲਾਲ ਸਿੰਘ ਸਮੇਤ ਇਹ ਤਿੰਨੋਂ ਬੰਦੇ ਜ਼ਿਲ੍ਹਾ ਤਰਨਤਰਨ ਦੇ ਰਹਿਣ ਵਾਲੇ ਹਨ। ਜਦੋਂ ਉਨ੍ਹਾਂ ਨੂੰ ਕਾਬੂ ਕਰਕੇ ਇਹਨਾਂ ਕੋਲੋਂ ਪੁੱਛਗਿਛ ਕੀਤੀ ਤਾਂ ਇਹਨਾਂ ਤੋਂ ਵੀ ਇੱਕ ਪੀ.ਐਕਸ ਫਾਈਵ ਜਿਹੜਾ ਇੱਕ ਇੰਪੋਰਟੈਂਟ ਪਿਸਟਲ ਹੁੰਦੈ ਅਤੇ ਚਾਈਨੀਜ ਸਟਾਰ ਪਿਸਟਲ ਇਹ ਦੋ ਪਿਸਟਲ ਇਹਨਾਂ ਕੋਲੋਂ ਵੀ ਬ੍ਰਾਮਦ ਕੀਤੇ ਗਏ ਹਨ।ਉਨ੍ਹਾਂ ਅੱਗੇ ਦੱਸਿਆ ਕਿ ਇਹਨਾਂ ਤੋਂ ਕੋਈ ਰਿਮਾਂਡ ਤੇ ਲੈ ਕੇ ਅੱਗੇ ਪੁੱਛਸ ਕਰਾਂਗੇ, ਜਿਸ ਤੋਂ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

 

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਹਲਕਾ ਇੰਚਾਰਜ ਤੇ ਐਸ ਐਚ ਓ ਮਹਿਤਪੁਰ ਤੇ ਵਧੀਕੀ ਦੇ ਇਲਜ਼ਾਮ ਲਗਾਉਂਦਿਆਂ ਅਲੱਗ – ਅਲੱਗ ਜਥੇਬੰਦੀਆਂ ਵੱਲੋਂ ਵਿਸ਼ਾਲ ਧਰਨਾ
Next articleਨੇੜਲੇ ਪਿੰਡ ਗੜਾਗਾਂ ਵਿਖੇ ਨਵੀਂ ਇਮਾਰਤ ਦਾ ਨੀਹ ਪੱਥਰ ਧਾਰਮਿਕ ਮਰਿਆਦਾ ਅਨੁਸਾਰ ਰੱਖਿਆ ਗਿਆ