ਰੋਡ ਜਾਮ ਕੀਤਾ , ਹਲ਼ਕਾ ਇੰਚਾਰਜ ਦਾ ਪੁੱਤਲਾ ਫੂਕਿਆ
ਮਹਿਤਪੁਰ (ਸਮਾਜ ਵੀਕਲੀ) (ਚੰਦੀ) -ਅੱਜ ਇੱਥੇ ਮਹਿਤਪੁਰ ਪੁਲਿਸ ਅਤੇ ਆਮ ਆਦਮੀ ਪਾਰਟੀ ਸ਼ਾਹਕੋਟ ਦੇ ਹਲਕਾ ਇੰਚਾਰਜ ਦੀਆਂ ਵਧੀਕੀਆਂ ਵਿਰੁੱਧ ਸੰਯੁਕਤ ਕਿਸਾਨ ਮੋਰਚੇ ਵਿਚਲੀਆਂ ਕਿਸਾਨ ਮਜਦੂਰ ਤੇ ਨੌਜਵਾਨ ਵੱਖ – ਵੱਖ ਜੱਥੇਬੰਦੀਆਂ ਜਿਵੇਂ ਆਲ ਇੰਡੀਆ ਕਿਸਾਨ ਸਭਾ 1936 ਨੇ ਜਮਹੂਰੀ ਕਿਸਾਨ ਸਭਾ, ਭਾਰਤੀ ਕਿਸਾਨ ਯੂਨੀਅਨ ਖਹਿਰਾ,ਭਾਰਤੀ ਕਿਸਾਨ ਯੂਨੀਅਨ ਡਕੌਂਦਾ ਸਰਬ ਭਾਰਤ ਨੌਜਵਾਨ ਸਭਾ ਤੇ ਪੰਜਾਬ ਖੇਤ ਮਜਦੂਰ ਸਭਾ ਦੀ ਅਗਵਾਈ ਹੇਠ ਸਥਾਨਿਕ ਬਿਜਲੀ ਦਫਤਰ ਵਿੱਚ ਇਕੱਠ ਕਰਕੇ ਬਿਜਲੀ ਮੁਲਾਜਿਮਾਂ ਵੱਲੋਂ ਧੱਕੇ ਨਾਲ ਲਾਏ ਜਾ ਰਹੇ ਚਿੱਪ ਮੀਟਰਾਂ ਤੇ ਪਿੰਡਾਂ ਵਿੱਚ ਗਰੀਬ ਲੋਕਾਂ ਨੂੰ ਹਜਾਰਾਂ ਰੁਪਏ ਦੇ ਭੇਜੇ ਬਿੱਲਾ ਦਾ ਡਟਵਾਂ ਵਿਰੋਧ ਕੀਤਾ ਗਿਆ ਇਸ ਮੌਕੇ ਜੇ ਈ ਸੁਖਜਿੰਦਰ ਸਿੰਘ ਨੇ ਮਸਲੇ ਹੱਲ ਕਰਨ ਦਾ ਭਰੋਸਾ ਦਵਾਇਆ ਇਸ ਉਪਰੰਤ ਅਲੱਗ ਅਲੱਗ ਜੱਥੇਬੰਦੀਆਂ ਦੀ ਲੀਡਰਸ਼ਿਪ ਦੀ ਯੋਗ ਅਗਵਾਈ ਹੇਠ ਰੋਸ ਪ੍ਰਦਰਸ਼ਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਹਲਕਾ ਇੰਚਾਰਜ ਅਤੇ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਦੇ ਨਾਹਰੇ ਲਗਾਉਂਦਿਆਂ ਮਹਿਤਪੁਰ ਪੁਲਿਸ ਤੇ ਵਧੀਕੀਆਂ ਦੇ ਦੋਸ਼ ਲਗਾਉਂਦਿਆਂ ਥਾਣੇ ਮੂਹਰੇ ਵਿਸ਼ਾਲ ਧਰਨਾ ਦਿੱਤਾ ਇਸ ਮੌਕੇ ਥਾਣਾ ਮੁਖੀ ਤੇ ਜਥੇਬੰਦੀਆਂ ਵੱਲੋਂ ਗੱਲਬਾਤ ਦਾ ਸਹੀ ਰੱਵਈਆ ਨਾ ਅਪਨਾਉਣ ਦਾ ਦੋਸ਼ ਲਗਾਉਂਦਿਆਂ ਰੋਡ ਜਾਮ ਕਰਕੇ ਨਾਅਰੇ ਬਾਜੀ ਸ਼ੁਰੂ ਕਰ ਦਿੱਤੀ। ਇਸ ਮੌਕੇ ਜਥੇਬੰਦੀਆਂ ਵੱਲੋਂ ਸਕੂਲ ਦੀ ਛੁੱਟੀ ਦਾ ਟਾਇਮ ਹੋਣ ਕਰਕੇ ਆਪ ਬੱਚਿਆਂ ਦੀਆਂ ਬੱਸਾਂ ਤੇ ਬਿਮਾਰ ਰਾਹਗੀਰਾਂ ਨੂੰ ਮੂਹਰੇ ਹੋਕੇ ਲੰਘਾਇਆ ਅਤੇ ਵਾਹ ਵਾਹ ਖੱਟੀ ਇਸ ਮੌਕੇ ਸੰਬੋਧਨ ਕਰਦਿਆਂ ਪਹੁੰਚੇ ਅਲੱਗ ਅਲੱਗ ਜਥੇਬੰਦੀਆਂ ਦੇ ਆਗੂਆਂ ਨੇ ਹਲਕਾ ਇੰਚਾਰਜ (ਆਪ) ਦੀ ਸਹਿ ਤੇ ਪੁਲਿਸ ਪ੍ਰਸ਼ਾਸਨ ਵਲੋਂ ਖੁਰਲਾਪੁਰ ਦੇ ਇਕ ਮਸਲੇ ਤੇ ਇੱਕ ਪਾਸੜ ਕਾਰਵਾਈ ਕਰਨ , ਪਿੰਡ ਮਾਲੋਵਾਲ ਦੇ ਗਰੀਬ ਪਰਿਵਾਰ ਦੀ ਨਬਾਲਿਗ ਲੜਕੀ ਉਪਰ ਹਮਲਾ ਕਰਨ ਅਸ਼ਲੀਲ ਹਰਕਤਾਂ ਕਰਨ ਤੇ ਸਮਾਨ ਦੀ ਭੰਨ ਤੋੜ ਕਰਨ ਵਾਲੇ ਲੋਕਾਂ ਨੂੰ ਨਾ ਫੜਨ ਤੇ ਕਈ ਦਿਨ ਬੀਤ ਜਾਣ ਤੇ ਕੋਰਟ ਵਿੱਚ ਲੜਕੀ ਦੇ ਬਿਆਨ ਨਾ ਕਰਵਾਉਣ ਤੇ ਮੁਨਸ਼ੀ ਵੱਲੋਂ ਜਾਮਾ ਤਲਾਸ਼ੀ ਵਾਲੇ 5200 ਰੁਪਏ ਗੋਲ ਮੋਲ ਕਰਨ ਪੈਸੇ ਮੰਗਣ ਤੇ ਪੀੜਤ ਦੀ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਉਂਦਿਆਂ ਸਖਤ ਸਬਦਾਂ ਵਿੱਚ ਨਿੰਦਿਆ ਕਰਦਿਆਂ ਕਿਹਾ ਕਿ ਇੱਕ ਪਾਸੇ ਸਰਕਾਰ ਗਰੀਬ ਲੋਕਾਂ ਨੂੰ ਇਨਸਾਫ਼ ਦੇਣ ਤੇ ਮਾਨ ਸਤਿਕਾਰ ਕਰਨ ਦਾਅਵੇ ਕਰਦੀ ਨਹੀਂ ਥਖਦੀ ਤੇ ਦੂਜੇ ਪਾਸੇ ਸਰਕਾਰ ਦੇ ਹੀ ਹਲਕਾ ਇੰਚਾਰਜ ਥਾਣਿਆਂ ਅੰਦਰ ਲੋਕਾਂ ਨਾਲ ਧੱਕੇਸ਼ਾਹੀਆ ਕਰਵਾ ਰਹੇ ਹਨ ਜਿਸਦਾ ਖਮਿਆਜਾ ਆਉਣ ਵਾਲੇ ਦਿਨਾਂ ਵਿੱਚ ਇਲੈਕਸ਼ਨਾਂ ਵਿਚ ਭੁਗਤਨਾ ਪਵੇਗਾ। ਆਗੂਆਂ ਨੇ ਕਿਹਾ 2027 ਦੀਆਂ ਵੋਟਾਂ ਵਿੱਚ ਲੋਕ ਮੂੰਹ ਨਹੀਂ ਲਾਉਣਗੇ। ਇਸ ਮੌਕੇ ਮਹਿਤਪੁਰ ਥਾਣਾ ਮੁਖੀ ਵੱਲੋਂ ਪਹਿਲ ਕਦਮੀ ਕਰਦਿਆਂ ਆਗੂਆਂ ਨਾਲ ਸੁਚੱਜੇ ਢੰਗ ਨਾਲ ਗੱਲਬਾਤ ਕਰਕੇ ਸਾਰੇ ਮਸਲਿਆਂ ਨੂੰ ਹੱਲ ਕਰਨ ਅਤੇ ਕਨੂੰਨ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਣ ਦਾ ਭਰੋਸਾ ਦਿਵਾਉਣ ਧਰਨਾਂ ਸਮਾਪਤ ਕਰ ਦਿੱਤਾ। ਇਸ ਮੌਕੇ ਧਰਨਾ ਸਮਾਪਤ ਕਰਨ ਤੋਂ ਪਹਿਲਾਂ ਜਥੇਬੰਦੀਆਂ ਦੇ ਆਗੂਆਂ ਵੱਲੋਂ ਹਲਕਾ ਇੰਚਾਰਜ ਦਾ ਪੁਤਲਾ ਵੀ ਫੂਕਿਆ ਗਿਆ। ਕੀ ਕਿਹਾ ਹਲਕਾ ਇੰਚਾਰਜ ਨੇ? – ਇਸ ਮੌਕੇ ਆਪਣਾ ਪੱਖ ਰੱਖਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਨੇ ਲੱਗੇ ਇਲਜ਼ਾਮਾਂ ਨੂੰ ਮੂਲੋਂ ਰੱਦ ਕਰਦਿਆਂ ਕਿਹਾ , ਕੋਈ ਕਿਸੇ ਨਾਲ ਵਧੀਕੀ ਨਹੀਂ ਕਰ ਸਕਦਾ ਕਨੂੰਨ ਸਭ ਲਈ ਹੈ ਦੂਜਾ ਮੇਰਾ ਜਥੇਬੰਦੀਆਂ ਨਾਲ ਕੋਈ ਮਤਭੇਦ ਨਹੀਂ ਹੈ ਸਭ ਮੇਰੇ ਆਪਣੇ ਹਨ ਅਤੇ ਮੇਰੇ ਘਰ ਦਫਤਰ ਦੇ ਦਰਵਾਜ਼ੇ ਜੰਨਤਾਂ ਲਈ ਸਦਾ ਖੁਲੇ ਮਿਲਦੇ ਹਨ ਜਨਤਾਂ ਜਿਥੇ ਕਹੇ ਮੈਂ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਲਈ ਨਿਮਾਣੇ ਸੇਵਕ ਵਜੋਂ ਸਦਾ ਹਾਜ਼ਰ ਰਹਿੰਦਾ ਹਾਂ ਮੇਰੇ ਲਈ ਸਭ ਬਰਾਬਰ ਹਨ । ਇਸ ਧਰਨੇ ਨੂੰ ਆਲ ਇੰਡੀਆ ਕਿਸਾਨ ਸਭਾ ਦੇ ਸੰਦੀਪ ਅਰੋੜਾ ਦਿਲਬਾਗ ਸਿੰਘ ਚੰਦੀ, ਭਾਰਤੀ ਕਿਸਾਨ ਯੂਨੀਅਨ ਖਹਿਰਾ ਦੇ ਕੇਵਲ ਸਿੰਘ ਖਹਿਰਾ, ਜਸਵੰਤ ਸਿੰਘ ਲੋਹਗੜ੍ਹ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸਤਨਾਮ ਸਿੰਘ ਲੋਹਗੜ੍ਹ, ਸਿਮਰਨ ਜੀਤ ਸਿੰਘ ਸਮਰਾ, ਸਰਬ ਭਾਰਤ ਨੌਜਵਾਨ ਸਭਾ ਦੇ ਮਨਦੀਪ ਸਿੱਧੂ, ਰਾਜਾ ਸ਼ਾਹਪੁਰ, ਪੰਜਾਬ ਖੇਤ ਮਜਦੂਰ ਸਭਾ ਦੇ ਸਿਕੰਦਰ ਸੰਧੂ, ਅਵਤਾਰ ਸਿੰਘ ਤਾਰੀ ਤੋ ਇਲਾਵਾ ਕਰਮ ਸਿੰਘ ਲੋਹਗੜ੍ਹ, ਬਲਵੀਰ ਬਾਂਗੀਵਾਲ, ਅਜੇ ਮੁਹੇਮ, ਵਿਨੇ ਅੋਲ਼ਕ, ਸਤਨਾਮ ਸਿੰਘ ਬਿੱਲੇ ਲਾਡੀ ਬੀਟਲਾਂ, ਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਤੋਂ ਇਲਾਵਾ ਦੀ ਜਮਹੂਰੀ ਕਿਸਾਨ ਸਭਾ ਦੇ ਮੇਜਰ ਸਿੰਘ ਖੁਰਲਾਪੁਰ ,ਰਾਮ ਸਿੰਘ ਕੈਮਵਾਲਾ, ਸਵਰਨ ਰੱਤੂ ਨੇ ਵੀ ਸੰਬੋਧਨ ਕੀਤਾ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



