ਮਰਦ

(ਸਮਾਜ ਵੀਕਲੀ)

ਉਹ ਬੁਰਾ ਨਹੀਂ
ਬੱਸ ਬੁਰਾ ਬਣਾ ਦਿੱਤਾ ਜਾਂਦਾ
ਮਰਦ ਹੈ ਤੂੰ
ਮਰਦ ਨੂੰ ਦਰਦ ਨਹੀਂ ਹੁੰਦਾ
ਅਜਿਹਾ ਸਮਝਾ ਦਿੱਤਾ ਜਾਂਦਾ

ਇਹ ਸੋਚਕੇ ਕਿ ਮੈਂ ਮਰਦ ਹਾਂ
ਉਹ ਭੁੱਲ ਜਾਂਦਾ,
ਕੋਈ ਦੁੱਖ ਤਕਲੀਫ ਦਿੰਦਾ
ਬੱਸ ਸਭਨੂੰ ਹੱਸਦਾ ਚਿਹਰਾ ਦਿਖਾ ਦਿੰਦਾ

ਉਹ ਵੀ ਰੌਂਦਾ
ਕਈ ਵਾਰ ਟੁੱਟ ਜਾਂਦਾ
ਅੰਦਰ ਹੀ ਅੰਦਰ ਘੁਟਦਾ ਰਹਿੰਦਾ
ਪਰ ਸਭਨੂੰ ਮੁਸਕਰਾਂਦਾ ਚਿਹਰਾ ਦਿਖਾ ਦਿੰਦਾ

ਕਈ ਵਾਰ ਔਕੜਾਂ ਅੱਗੇ
ਕਮਜ਼ੋਰ ਪੈ ਜਾਂਦਾ
ਪਰ ਬਣ ਹਿੰਮਤਵਾਲਾ
ਖੁਦ ਦੀ ਮਜ਼ਬੂਤੀ ਦਿਖਾ ਦਿੰਦਾ

ਉਹ ਵੀ ਥੱਕਦਾ ਹੈ
ਆਪਣੇ ਅੰਦਰ ਨੂੰ ਮਾਰ
ਕਈ ਕਿਰਦਾਰ ਨਿਭਾਉਂਦਾ
ਪਰ ਆਪਣੀ ਇੱਕ ਮੁਸਕਾਨ ਨਾਲ
ਸਭਨੂੰ ਬੇਫ਼ਿਕਰ ਕਰ ਦਿੰਦਾ

ਰਿਸ਼ਤੇ ਚ ਪਿਤਾ, ਭਾਈ
,ਪਤੀ,ਪੁੱਤਰ ਹੋਵੇ
ਪਰ ਉਹ ਇੱਕ ਮਰਦ ਹੈ
ਇਸ ਲਈ ਦਰਦਾਂ ਨੂੰ ਦਬਾ ਦਿੰਦਾ

ਬੇਸ਼ੱਕ ਜ਼ਖ਼ਮ ਨਾਸੂਰ ਹੋਣ
ਦਰਦ ਵੀ ਹੈ
ਦਵਾ ਵੀ ਤਲਾਸ਼ ਰਿਹਾ
ਭਿਨਕ ਪਵੇ ਨਾ ਪੀੜਾਂ ਦੀ
ਇਸ ਲਈ ਚੁੱਪ ਰਹਿ ਲਿਆ ਕਰਦਾ

ਘਰ ਦੀਆਂ ਬਾਜ਼ੂਆਂ ਨੇ
ਸਭਨੂੰ ਸੰਭਾਲਦੀਆਂ ਨੇ
‘ਮਰਦ ਪ੍ਰਧਾਨ’ ਸਮਾਜ ਦੀਆਂ ਥਾਪਨਾਂ ਨੇ
ਕੁਝ ਬੁਰੇ ਲੋਕਾਂ ਨੇ,
ਸਭਨੂੰ ਬੁਰਾ ਠਹਿਰਾ ਦਿੱਤਾ

ਕਿਤੇ ਮਜਬੂਰ ਏ,
ਕਿਤੇ ਮਜ਼ਦੂਰ ਐ
ਕਿਤੇ, ਬੇਰੁਜ਼ਗਾਰ
ਕੁਝ ਕੁ ਮਰਦਾਂ ਦੀ ਗਲਤ ਨੀਤੀ ਨੇ
ਕੀਤਾ ਸ਼ਰਾਫਤ ਦਾ ਨੁਕਸਾਨ ਏ
ਉਹ ਬੁਰਾ ਨਹੀਂ
ਬੱਸ ਬੁਰਾ ਬਣਾ ਦਿੱਤਾ ਜਾਂਦਾ
ਮਰਦ ਹੈ ਤੂੰ
ਮਰਦ ਨੂੰ ਦਰਦ ਨਹੀਂ ਹੁੰਦਾ
ਅਜਿਹਾ ਸਮਝਾ ਦਿੱਤਾ ਜਾਂਦਾ।

ਨਵਜੋਤ ਕੌਰ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next articleਅੱਖਰ