ਪੀਐੱਲਏ ਕਮਾਂਡਰ ਨੂੰ ਮਸ਼ਾਲਬਰਦਾਰ ਬਣਾਉਣਾ ‘ਸ਼ਰਮਨਾਕ’: ਅਮਰੀਕਾ

ਵਾਸ਼ਿੰਗਟਨ (ਸਮਾਜ ਵੀਕਲੀ):  ਸਿਖਰਲੇ ਅਮਰੀਕੀ ਕਾਨੂੰਨਸਾਜ਼ ਨੇ ਚੀਨ ਵੱਲੋਂ ਪੀਪਲਜ਼ ਲਿਬਰੇਸ਼ਨ ਆਰਮੀ ਦੇ ਕਮਾਂਡਰ, ਜੋ ਗਲਵਾਨ ਘਾਟੀ ਵਿੱਚ ਭਾਰਤੀ ਫੌਜ ’ਤੇ ਹਮਲਾ ਕਰਨ ਵਾਲੀ ਮਿਲਟਰੀ ਕਮਾਂਡ ਵਿੱਚ ਸ਼ਾਮਲ ਸੀ, ਨੂੰ ਪੇਈਚਿੰਗ ਸਰਦ ਰੁੱਤ ਓਲੰਪਿਕ ਵਿੱਚ ਟਾਰਚ ਰਿਲੇਅ ਲਈ ਮਸ਼ਾਲਬਰਦਾਰ ਚੁਣੇ ਜਾਣ ਨੂੰ ‘ਸ਼ਰਮਨਾਕ’ ਕਰਾਰ ਦਿੱਤਾ ਹੈ। ਰਿਪਬਲਿਕਨ ਸੈਨੇਟਰ ਜਿਮ ਰਿਸ਼, ਜੋ ਅਮਰੀਕੀ ਸੈਨੇਟ ਦੀ ਵਿਦੇਸ਼ ਮਾਮਲਿਆਂ ਬਾਰੇ ਕਮੇਟੀ ਦਾ ਮੈਂਬਰ ਵੀ ਹੈ, ਨੇ ਕਿਹਾ ਕਿ ਅਮਰੀਕਾ ਅੱਗੋਂ ਵੀ ਭਾਰਤ ਦੀ ਪ੍ਰਭੁਸੱਤਾ ਦੀ ਹਮਾਇਤ ਜਾਰੀ ਰੱਖੇਗਾ। ਰਿਸ਼ ਨੇ ਟਵੀਟ ਕੀਤਾ, ‘‘ਇਹ ਬਹੁਤ ਸ਼ਰਮਨਾਕ ਹੈ ਕਿ ਪੇਈਚਿੰਗ ਨੇ ਸਰਦ ਰੁੱਤ ਓਲੰਪਿਕ 2022 ਲਈ ਉਸ ਵਿਅਕਤੀ ਨੂੰ ਮਸ਼ਾਲਬਰਦਾਰ ਵਜੋਂ ਚੁਣਿਆ ਹੈ, ਜੋ ਜੂਨ 2020 ਵਿੱਚ ਗਲਵਾਨ ਘਾਟੀ ਵਿੱਚ ਭਾਰਤੀ ਫੌਜ ’ਤੇ ਹਮਲਾ ਕਰਨ ਵਾਲੀ ਮਿਲਟਰੀ ਕਮਾਂਡ ਦਾ ਹਿੱਸਾ ਸੀ। ਇਸੇ ਕਮਾਂਡ ਨੇ ਉਈਗਰਾਂ ਦੀ ਨਸਲਕੁਸ਼ੀ ਦੇ ਹੁਕਮਾਂ ਨੂੰ ਅਮਲ ਵਿੱਚ ਲਿਆਂਦਾ ਸੀ। ਅਮਰੀਕਾ ਉਈਗਰਾਂ ਦੀ ਆਜ਼ਾਦੀ ਤੇ ਭਾਰਤ ਦੀ ਪ੍ਰਭੁਸੱਤਾ ਦਾ ਅੱਗੋਂ ਵੀ ਸਮਰਥਨ ਕਰਦਾ ਰਹੇਗਾ।’’

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleUS reacts to Rahul’s remarks, says Washington wouldn’t ‘endorse’ such a statement
Next articleਯੂਪੀ ਦੇ ਮੁੱਖ ਮੰਤਰੀ ਯੋਗੀ ਨੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ