(ਸਮਾਜ ਵੀਕਲੀ): ਪੰਜਾਬੀ ਮਾਂ ਬੋਲੀ ਦੀ ਸੱਭਿਆਚਾਰਕ ਖੇਡ ਕੱਬਡੀ ਨੇ ਸਾਨੂੰ ਅਨੇਕਾਂ ਹੀ ਖਿਡਾਰੀ ਦਿੱਤੇ ਜਿਨ੍ਹਾਂ ਨੇ ਆਪਣੀ ਦਮਦਾਰ ਖੇਡ ਨਾਲ ਕੱਲੇ ਪੰਜਾਬੀਆ ਦੇ ਹੀ ਦਿਲ ਨਹੀਂ ਲੁੱਟੇ ਸਗੋਂ ਅੰਗਰੇਜ ਵੀ ਆਪਣੇ ਦੀਵਾਨੇ ਬਣਾ ਲਏ,ਅੱਜ ਮੈ ਗੱਲ ਕਰਨ ਜਾ ਰਿਹਾ ਉਸ ਹੋਣਹਾਰ ਖਿਡਾਰੀ ਜਗਮੋਹਣ ਮੱਖਣ ਮੱਖੀ ਦੀ ਜਿਸ ਨੇ ਪੰਜਾਬ ਦਾ ਨਾ ਵਿਸ਼ਵ ਪੱਧਰ ਤੇ ਉੱਚਾ ਕੀਤਾ। ਜਿਸ ਨੇ ਆਪਣੀ ਖੇਡ ਦੀ ਬਦੌਲਤ ਅਨੇਕਾਂ ਹੀ ਮਾਣ ਸਨਮਾਨ ਹਾਸਿਲ ਕੀਤੇ।ਜਿਲ੍ਹਾ ਤਰਨਤਾਰਨ ਦੀ ਤਹਿਸੀਲ ਪੱਟੀ ਦੇ ਪਿੰਡ ਮੱਖੀ ਕਲਾਂ ਦੇ ਮਾਤਾ ਸ੍ਰੀਮਤੀ ਸਰਬਜੀਤ ਕੌਰ ਪਿਤਾ ਸ੍ਰੀ ਬਿਕਰਮਜੀਤ ਦੇ ਘਰ ਜਨਮੇ ਮੱਖਣ ਮੱਖੀ ਸ਼ੁਰੂ ਤੋਂ ਹੀ ਖੇਡ ਦੇ ਮੈਦਾਨ ਵਿੱਚ ਜਾਣ ਦਾ ਚਾਹਵਾਨ ਸੀ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਫੁੱਟਬਾਲ ਖੇਡਦੇ ਖੇਡਦੇ ਇੱਕ ਦਿਨ ਕਬੱਡੀ ਨੂੰ ਪੂਰੀ ਤਰਾਂ ਸਮ੍ਰਪਿਤ ਹੋ ਗਿਆ ਅਤੇ ਕੋਚ ਕੋਚ ਜਸਵਿੰਦਰ ਸਿੰਘ ਮਾਨ ਜੀ ਸੰਤ ਬਾਬਾ ਅਵਤਾਰ ਸਿੰਘ ਜੀ ਦੀ ਅਕੈਡਮੀ ਤੋਂ ਸਿਖਿਆ ਲੈਣੀ ਸ਼ੁਰੂ ਕਰ ਦਿੱਤੀ ਮੱਖਣ ਮੱਖੀ ਨੇ ਸ਼ਹੀਦ ਭਾਈ ਲਖਮੀਰ ਸਿੰਘ ਕਬੱਡੀ ਕਲੱਬ ਘਰਿਆਲਾ ਤੋਂ ਆਪਣੀ ਕਬੱਡੀ ਦੀ ਸ਼ੁਰੂਆਤ ਸੰਨ 2009 ਤੋਂ ਕੀਤੀ ਅਤੇ ਇੰਗਲੈਂਡ, ਕੈਨੇਡਾ,ਬਹਿਰੀਨ, ਅਸਟ੍ਰੇਲੀਆ ਵਿਖ਼ੇ ਤਿੰਨ ਵੱਲਡ ਕਬੱਡੀ ਲੀਗ ਅਤੇ ਦੋ ਵੱਲਡ ਕਬੱਡੀ ਕੱਪ ਖੇਡੇ ਪੰਜਾਬ ਦੇ ਵੱਖ ਵੱਖ ਜਿਲਿਆ ਵਿੱਚ ਅਤੇ ਦੂਜੀਆਂ ਸਟੇਟਾਂ ਵਿੱਚ ਕਬੱਡੀ ਕੱਪ ਖੇਡੇ ਅਤੇ ਵੱਖ ਵੱਖ ਥਾਵਾਂ ਤੋਂ ਅਨੇਕਾਂ ਹੀ ਮੋਟਰਸਾਇਕਲ ਅਤੇ ਨਕਦ ਇਨਾਮ ਜਿੱਤੇ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਸਕੋਰਪੀਓ ਗੱਡੀ ਅਤੇ ਘਰਿਆਰਾ ਤੋਂ ਵੀ ਸਕੋਰਪੀਓ ਗੱਡੀ ਨਾਲ ਸਨਮਾਨਿਤ ਕੀਤਾ ਗਿਆ ਮੇਰੀ ਇਹ ਦਿਲੀ ਦੁਆ ਹੈ ਕਿ ਇਹ ਕੱਬਡੀ ਦਾ ਹੀਰਾ ਖਿਡਾਰੀ ਮੱਖਣ ਮੱਖੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly