ਹੁਣ ਤਾਂ ਪਊ ਬੋਲਣਾ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਬੰਦਿਆ ਚੁੱਪ ਰਹਿ ਕੇ ‘ਨੀਂ ਸਰਨਾ ਹੁਣ ਤਾਂ ਪਊ ਬੋਲਣਾ ।
ਕੀ ਕਿਉਂ ਕਿਵੇਂ ਤੇ ਕਿੱਥੇ ਭੇਦ ਹੁਣ ਪਊ ਖੋਲ੍ਹਣਾ ।

ਕਦੇ ਗਾਂਧੀ ਦੇ ਤਿੰਨ ਬਾਂਦਰਾਂ ਨੇ ਤੈਨੂੰ ਚੁੱਪ ਕਰਾਇਆ ਸੀ।
ਜਿਨ੍ਹਾਂ ਲੈ ਕੇ ਦਿੱਤੀ ਆਜ਼ਾਦੀ ਉਨ੍ਹਾਂ ਨੂੰ ਦਿਲੋਂ ਭੁਲਾਇਆ ਸੀ।
ਜਿਹੜਾ ਭਗਤ ਸਰਾਭੇ ਸੁਪਨਾ ਲਿਆ ਸੀ ਉਹ ਪਊ ਟੋਲ੍ਹਣਾ।

ਕਦੇ ਤੈਨੂੰ ਸਸਤੇ ਆਟੇ ਦਾਲ਼ ਦਾ ਚੋਗਾ ਪਾ ‘ਤਾ ਸੀ।
ਤੂੰ ਰੰਗਲਾ ਸੂਬਾ ਲੋਟੂਆਂ ਦੇ ਹੱਥਾਂ ਵਿੱਚ ਫੜਾ ‘ਤਾ ਸੀ।
ਮਨ ਮੁਫ਼ਤ ਅਤੇ ਸਬਸਿਡੀਆਂ ‘ਤੇ ‘ਨੀਂ ਚਾਹੀਦਾ ਡੋਲਣਾ ।

ਕਦੇ ਪੰਦਰਾਂ ਲੱਖ ਦਾ ਲਾਰਾ ਲਾ ਕੇ ਰਾਜ ਲੈ ਗਏ।
ਕਦੇ ਈ. ਵੀ. ਐੱਮ ਮਸ਼ੀਨਾਂ ਦੇ ਵਿੱਚ ਵੜ ਕੇ ਬਹਿ ਗਏ।
ਇਹਨਾਂ ਲੋਟੂ ਟੋਲਿਆਂ ਦਾ ਕੋਈ ਤਾਂ ਹੱਲ ਪਊ ਟੋਲ੍ਹਣਾਂ।

ਤੇਰਾ ਕਰਜ਼ਾ ਮੁਆਫ਼ ਕਰਾਂਗੇ ਜਿਹੜੇ ਕਹਿੰਦੇ ਹੁੰਦੇ ਸੀ।
ਲੱਕ ਨਸ਼ਿਆਂ ਦਾ ਵੀ ਤੋੜਾਂਗੇ ਕਹਿੰਦੇ ਰਹਿੰਦੇ ਹੁੰਦੇ ਸੀ।
ਲਾਈਆਂ ਨਕਲੀ ਫੈਕਟਰੀਆਂ ਦਾਰੂ ਦੀਆਂ ਦਾ ਭੇਤ ਖੋਲ੍ਹਣਾ।

ਤੈਨੂੰ ਸਬਜ਼ ਬਾਗ਼ ਦਿਖਲਾ ਕੇ ਝੰਡੇ ਹੱਥ ਫੜਾਉਂਦੇ ਨੇ ।
ਪੰਜ ਸਾਲਾਂ ਮਗਰੋਂ ਆ ਕੇ ਫੁੱਫੜ ਜੀ ਆਖ ਬੁਲਾਉਂਦੇ ਨੇ ।
ਜਦੋਂ ਹੁਣ ਆਏ ਕਿੱਕਰ ਦਾ ਜਾਤੂ ਪਊ ਟੋਲ੍ਹਣਾਂ ।

ਤੂੰ ਛੱਡ ਮੁਫ਼ਤ ਦੀਆਂ ਖ਼ੈਰਾਂ ਮੰਗ ਰੁਜ਼ਗਾਰ ਆਪਣਾ।
ਰੱਖ ਗਲ਼ ‘ਤੇ ਗੋਡਾ ਹੱਕ ਲਈਂ ਇਸ ਵਾਰ ਆਪਣਾ।
ਤੂੰ ਸ਼ਰਮਾ ਥਾਲ਼ੀ ਵਿਚਲੇ ਬੈਂਗਣ ਵਾਂਗੂੰ ਛੱਡਦੇ ਡੋਲਣਾ ।

ਮੂਲ ਚੰਦ ਸ਼ਰਮਾ ਪ੍ਰਧਾਨ
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
ਸੰਪਰਕ : 9914836037

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬੀ ਮਾਂ ਬੋਲੀ ਦੀ ਸੱਭਿਆਚਾਰਕ ਖੇਡ ਕੱਬਡੀ ਦਾ ਬਹੁਤ ਹੀ ਹਰਮਨ ਪਿਆਰਾ ਖਿਡਾਰੀ ਮੱਖਣ ਸਿੰਘ ਮੱਖੀ
Next articleਪੰਜਾਬ ਕਾਂਗਰਸ ਨੇ ‘ਸੰਵਿਧਾਨ ਬਚਾਓ ਮੁਹਿਮ’ ਦੀ ਸ਼ੁਰੂਆਤ ਕੀਤੀ।